ਸੂਫੀ ਗਾਇਕ ਅਜਮੇਰ ਦੀਵਾਨਾ ਦੇ ਸਿੰਗਲ ਟਰੈਕ ‘ਫੌਜੀ ਵੀਰ’ ਦੀ ਸ਼ੂਟਿੰਗ ਮੁਕੰਮਲ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਨਵੇਂ ਉੱਭਰਦੇ ਸੂਫੀ ਗਾਇਕ ਅਜਮੇਰ ਦੀਵਾਨਾ ਦੀ ਮਨਮੋਹਕ ਆਵਾਜ਼ ਵਿੱਚ ਨਵੇਂ ਸਿੰਗਲ ਟਰੈਕ ‘ਫੌਜੀ ਵੀਰ’ ਦੀ ਸ਼ੂਟਿੰਗ ਜ਼ਿਲਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਮਨਮੋਹਕ ਲੋਕੇਸ਼ਨਾਂ ‘ਤੇ ਮੁਕੰਮਲ ਕਰ ਲਈ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਪਵਨ ਕੁਮਾਰ ਕਟਾਰੀਆ ਨੇ ਦੱਸਿਆ ਕਿ ਸਾਈਂ ਗੀਤਾ ਸ਼ਾਹ ‘ਕਾਦਰੀ’ ਦੇ ਲਿਖੇ ਹੋਏ ਇਸ ਗੀਤ ਨੂੰ ਸੰਗੀਤ ਨਾਲ ਸੁਨੀਲ ਬਾਵਾ ਨੇ ਸ਼ਿੰਗਾਰਿਆ ਹੈ ਤੇ ਦੋ ਦਰਜਨ ਤੋਂ ਵੱਧ ਵੱਖ-ਵੱਖ ਧਾਰਮਿਕ ਫਿਲ਼ਮਾਂ ਬਣਾ ਚੁੱਕੇ ਲੇਖਕ ਤੇ ਨਿਰਦੇਸ਼ਕ ਨਰਿੰਦਰ ਲਾਗੂ ਦੀ ਨਿਰਦੇਸ਼ਨਾ ਹੇਠ ਸਰਬਜੀਤ ਕੁਮਾਰ ਕੈਮਰਾਮੈਨ ਅਵਤਾਰ ਸਿੰਘ ਟਾਕ ਨੇ ਹਿਸ਼ਆਰਪੁਰ ਦੇ ਇਤਿਹਾਸਿਕ ਪਿੰਡ ਬਜਵਾੜਾ ਦੀਆਂ ਖੂਬਸੂਰਤ ਲੋਕੇਸ਼ਨ ‘ਤੇ ਸ਼ੂਟ ਕੀਤਾ ਹੈ।

Advertisements

ਜਿਸ ਵਿੱਚ ਫਿਲ਼ਮ ਤੇ ਡਰਾਮਾ ਕਲਾਕਾਰ ਰਮੇਸ਼ ਕਮਲ, ਅਮਿਤ ਅਰੋੜਾ, ਚਾਰੂ ਵਾਲੀਆ, ਗੁਰਬਿੰਦਰ ਪਲਾਹਾ, ਵੀਨਸ ਕਮਲ, ਬਬਲੂ ਕਰਤਾਰਪੁਰ, ਤਜਿੰਦਰ ਸਿੰਘ, ਤਜਿੰਦਰ ਸ਼ਰਮਾ, ਬੱਲੀ ਜਮਸ਼ੇਰੀਆ, ਮੰਗਾ ਮਾਹੀ ਨੇ ਅਦਾਕਾਰੀ ਕੀਤੀ ਹੈ। ਪ੍ਰੋਡਿਊਸਰ ਪਵਨ ਕਟਾਰੀਆ ਨੇ ਦੱਸਿਆ ਕਿ ਇਹ ਗੀਤ ‘ਫੌਜੀ ਵੀਰ’ ਫੋਕ ਬ੍ਰਦਰਜ਼ ਚੈਨਲ ਵੱਲੋਂ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਲੇਖਕ ਤੇ ਨਿਰਦੇਸ਼ਕ ਨਰਿੰਦਰ ਲਾਗੂ ਨੇ ਦੱਸਿਆ ਕਿ Àਹਨਾਂ ਵੱਲੋਂ ਪਹਿਲਾਂ ਬਣਾਈ ਜਾ ਚੁੱਕੀ ਤੇ ਬੇਹੱਦ ਸਫਲ ਰਹੀ ਧਾਰਮਿਕ ਫਿਲਮ ‘ਕਲਯੁੱਗ ਦੇ ਅਵਤਾਰੀ ਬਾਬਾ ਦੁੱਧਾਧਾਰੀ’ ਦਾ ਦੂਜਾ ਭਾਗ ‘ਚਿਮਟੇ ਵਾਲਾ ਨਾਥ’ ਜਲਦੀ ਹੀ ਫਲੋਰ ‘ਤੇ ਆ ਰਹੀ ਹੈ।ਜਿਸ ਦੀ ਸ਼ੂਟਿੰਗ ਜਲਦੀ ਹੀ ਆਰੰਭ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here