ਸਿਵਲ ਸਰਜਨ ਨੇ ਚਿੰਤਪੁਰਨੀ ਮੇਲੇ ਵਿੱਚ ਲੱਗੇ ਲੰਗਰਾਂ ਦੀ ਕੀਤੀ ਚੈਕਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਾਵਨ ਅਸ਼ਟਮੀ ਮੇਲੇ ਲਈ ਮਾਂ ਚਿੰਨਤਪੁਰਨੀ ਦਰਬਾਰ ਵਿੱਚ 1 ਤੋਂ 9 ਅਗਸਤ ਤੱਕ ਲੱਗਣ ਵਾਲੇ ਮੇਲੇ ਵਿੱਚ ਪਹੁੰਚ ਰਹੇ ਸ਼ਰਧਾਲੂਆਂ  ਲਈ ਵੱਖ ਵੱਖ ਸੰਸਥਾਵਾਂ ਵੱਲੋ ਲਗਾਏ ਜਾਣ ਵਾਲੇ ਲੰਗਰ ਦੀ ਸਾਫ ਸਫਾਈ ਅਤੇ ਪੀਣ ਵਾਲੇ ਪਾਣੀ ਦੀ ਕਲੋਰੀਨੇਸ਼ਨ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਵੱਲੋ ਯੋਗ ਉਪਰਾਲੇ ਕੀਤੇ ਗਏ ਹਨ । ਸਿਵਲ ਸਰਜਨ ਡਾ. ਜਸਬੀਰ ਸਿੰਘ ਅਤੇ ਡਾ. ਸੇਵਾ ਸਿੰਘ ਜਿਲਾ ਸਿਹਤ ਅਫਸਰ ਵੱਲੋ ਟੀਮ ਨਾਲ ਅੱਜ ਵੱਖ-ਵੱਖ ਲੰਗਰ ਸਟਾਲਾ ਤੇ ਜਾ ਕੇ ਸਰਧਾਲੂਆ ਲਈ ਬਣਾਏ ਜਾ ਰਹੇ ਖਾਣੇ ਅਤੇ ਰਸੋਈ ਦੀ ਨਿਜੀ ਤੌਰ ਚੈਕਿੰਗ ਕੀਤੀ ਗਈ। ਉਹਨਾਂ ਮੋਕੇ ਤੇ ਲੰਗਰ ਬਣਾਉਣ ਵਾਲੀਆ ਸੰਸਥਾਵਾਂ ਨੁੰ ਹਿਦਾਇਤ ਕੀਤੀ ਕਿ ਖਾਣਾ ਬਣਾਉਣ ਅਤੇ ਪੁਰੋਸ਼ਣ ਸਮੇਂ ਸਾਫ ਸਫਾਈ ਦਾ ਖਾਸ  ਧਿਆਨ ਰੱਖਣ ਅਤੇ ਝੂਠੇ ਬਰਤਨ ਤੇ ਡਿਸਪੋਜੇਬਲ ਬਰਤਨਾ ਨੂੰ ਸਹੀ ਢੰਗ ਨਾਲ ਡਿਸਪੋਜ ਕਰਨ ਅਤੇ ਕਈ ਵੀ ਪਲਾਸਟਿਕ ਜਾ ਡਿਸਪੋਜੇਬਲ ਚੀਜ ਨੂੰ ਜਲਾਇਆ ਨਾ ਜਾਵੇ ।

Advertisements

ਪੀਣ ਵਾਲਾ ਪਾਣੀ ਕਲੋਰੀਨੇਟ ਕਰਕੇ ਹੀ ਪਿਲਾਇਆ ਜਾਵੇ । ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀ 10 ਮੋਬਾਇਲ ਟੀਮਾ ਲੰਗਰਾਂ ਦੀ ਚੈਕਿੰਗ ਅਤੇ ਪਾਣੀ ਦੀ ਕਲੋਰੀਨੇਸ਼ਨ ਲਈ ਮੇਲੇ ਦੋਰਾਨ ਲਗਾਤਾਰ ਕੰਮ ਕਰ ਰਹੀਆ ਹਨ ।  ਇਸ ਦੇ ਨਾਲ ਹੀ ਵਿਭਾਗ ਵੱਲੋ ਚਲਾਏ ਜਾ ਰਹੇ ਵੱਖ ਵੱਖ ਸਿਹਤ ਪ੍ਰੋਗਰਾਮਾ ਬਾਰੇ ਜਾਗਰੂਕਾਤਾ ਲਈ ਸਿਹਤ ਨੁਮਾਇਸ ਅਤੇ ਮੈਡੀਕਲ ਕੈਪ ਵੀ ਲਗਾਏ ਗਏ ਹਨ । ਇਹ ਕੈਪ ਚੌਹਾਲ ਅਤੇ ਮੰਗੂਵਾਲ ਥਾਵਾਂ ਤੇ ਨਿਸਚਿਤ ਕੀਤੇ ਗਏ ਹਨ । ਐਮਰਜੈਸੀ ਸੇਵਾਵਾਂ ਲਈ ਦੋ ਮੋਬਾਇਲ ਐਬੋਲੈਸ ਵੀ ਇਸ ਮੇਲੇ ਲਈ ਲਗਾਈਆ ਗਈਆ ਹਨ ।

ਉਹਨਾਂ ਸਰਧਾਲੂਆ ਨੂੰ ਅਪੀਲ ਕੀਤੀ ਉਹ ਇਸ ਦੌਰਾਨ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਲੰਗਰ ਛੱਕਣ ਲਈ ਲੰਗਰ ਹਾਲ ਵਿੱਚ ਹੀ ਛੱਕਿਆ ਜਾਵੇ ਅਤੇ ਬਾਹਰ ਤੁਰਦਿਆ ਫਿਰਦੇ ਲੰਗਰ ਨਾ ਛੱਕਿਆ ਜਾਵੇ । ਇਸ ਮੌਕੇ ਤੇ ਉਹਨਾ ਦੇ ਨਾਲ ਫੂਡ,  ਸੇਫਟੀ ਟੀਮ ਤੋ ਇਲਾਵਾਂ ਡਾ. ਰਜਿੰਦਰ ਰਾਜ, ਡਾ. ਜੀ ਐਸ ਕਪੂਰ, ਡਾ. ਸੰਦੀਪ ਖਰਬੰਦਾ ਤੇ  ਆਦਿ ਹਾਜਰ ਸਨ।

LEAVE A REPLY

Please enter your comment!
Please enter your name here