20 ਅਗਸਤ ਤੋਂ ਆਯੂਸ਼ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਪੰਜਾਬ ਦੇ 43 ਲੱਖ ਪਰਿਵਰਾਂ ਲਈ ਮੁੱਫਤ ਸਿਹਤ ਸੁਰੱਖਿਆ ਬੀਮਾਂ  ਯੋਜਨਾ ਜਿਲੇ ਦੇ ਮੰਨਜੂਰ ਸ਼ੁਧਾ ਸਰਕਾਰੀ ਅਤੇ ਨੀਜੀ ਹਸਪਤਾਲਾ ਵਿੱਚ 29 ਅਗਸਤ 2019 ਤੋਂ ਸ਼ੁਰੂ ਹੋਵੇਗੀ । ਜਿਸ ਦੇ ਤਹਿਤ ਇਸ ਸਕੀਮਾਂ ਅਧੀਨ ਈ ਕਾਰਡ ਕਾਮਨ ਸਰਵਿਸ ਸੈਟਰਾਂ ਅਤੇ ਮਨਜੂਰ ਸੁਦਾ ਹਸਪਤਾਲਾ ਵਿੱਚ ਬਣਾਉਣ ਦਾ ਪ੍ਰਕਿਰਿਆ  ਅੱਜ ਤੋ ਸ਼ੁਰੂ ਕੀਤਾ ਗਿਆ ਹੈ ।  ਇਸ ਗੱਲ ਦਾ ਪ੍ਰਗਟਵਾ ਸਿਵਲ ਸਰਜਨ ਡਾ. ਜਸਬੀਰ ਸਿੰਘ ਵਿਸ਼ੇਸ ਮੀਟਿੰਗ ਦੋਰਾਨ ਕੀਤਾ ਉਹਨਾਂ ਦੱਸਿਆ ਕਿ ਇਸ ਯੋਜਨਾ ਅਧੀਨ ਐਸ. ਈ. ਸੀ. ਸੀ. ਡੈਟਾ ਨੀਲੇ ਕਾਰਡ ਧਾਰਕ ਪਰਿਵਾਰਾਂ, ਛੋਟੇ ਵਪਾਰੀ,  ਕਿਸਾਨ, ਪਰਿਵਾਰ, ਜੇ ਫਾਰਮ ਹੋਲਡਰ , ਕਿਰਤ ਵਿਭਾਗ ਪੰਜੀਕਰਤ, ਉਸਾਰੀ ਕਾਮੇ ਸ਼ਾਮਿਲ ਹਨ ।

Advertisements

ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ ਦੱਸਿਆ ਕਿ ਜਿਲਾ ਹੁਸਿਆਰਪੁਰ ਵਿੱਚ 2 ਲੱਖ 15632 ਪਰਿਵਾਰ ਸਬੰਧਿਤ ਹਨ। ਜਿਸ ਵਿੱਚ ਐਸ.ਸੀ.ਸੀ. ਦੇ 67832 ਨੀਲੇ ਕਾਰਡ ਹੋਲਡਰ 129493 ਛੋਟੇ ਵਪਾਰੀ, 727 ਬਿੰਲਡਿੰਗ ਉਸਰੀ ਕਾਮੇ ਅਤੇ 3373 ਅਤੇ ਕਿਸਾਨ 14207 ਪਰਿਵਾਰ ਸ਼ਾਮਿਲ ਹਨ । ਉਹਨਾਂ ਕਿਹਾ ਕੀ ਵੀ ਵਿਅਕਤੀ ਆਪਣਾ ਆਧਾਰ ਕਾਰਡ ਲੇ ਕੇ ਕਾਮਿਨ ਸਰਹਵਿਸ ਸੈਟਰ ਵਿਖੇ 30 ਰੁਪਏ ਵਿਆਕਤੀ ਦੇ ਹਿਸਾਬ ਨਾਲ ਆਪਣਾ ਇਸ ਯੋਜਨਾ ਅਧੀਨ ਗੋਲਡਨ ਕਾਰਡ ਬਣਾ ਸਕਦੇ ਹਨ ।  ਇਹ ਸਕੀਮ ਕੈਸ ਲੈਸ ਹੋਵੇਗੀ ਅਤੇ ਇਸ ਵਿੱਚ ਇਕ ਪਰਿਵਾਰ ਦੀ ਸਲਾਨਾ 5 ਲੱਖ ਰੁਪਏ ਸਿਹਤ ਬੀਮਾ ਹੋਵੇਗਾ । ਇਸ ਸਕੀਮ ਤਿਹਤ ਮਰੀਜ ਅਪਾਣਾ ਇਲਾਜ ਟਰਸਰੀ ਪੱਧੜ ਤੇ ਹਸਪਤਾਲਾ ਵਿੱਚ ਕਰਵਾ ਸਕਦੇ ਹਨ ।

LEAVE A REPLY

Please enter your comment!
Please enter your name here