10 ਅਗਸਤ ਨੂੰ ਫਗਵਾੜਾ ਵਿਖੇ ਹੋਵੇਗੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਦੀ ਮੀਟਿੰਗ 

ਮਾਹਿਲਪੁਰ (ਦ ਸਟੈਲਰ ਨਿਊਜ਼)। ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਫਗਵਾੜਾ ਵਿਖੇ ਦਸ ਅਗਸਤ ਦਿਨ ਸ਼ਨੀਵਾਰ ਨੂੰ ਸੰਤ ਮਹਿੰਦਰਪਾਲ ਪੰਡਵਾ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੀ ਪ੍ਰਧਾਨਗੀ ਹੇਠ ਬਾਅਦ ਦੁਪਹਿਰ 2 ਤੋਂ 5 ਵਜੇ ਤੱਕ ਮੀਟਿੰਗ ਹੋ ਰਹੀ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਜਸਵਿੰਦਰ ਸਿੰਘ ਡਾਂਡੀਆਂ ਖਜਾਨਚੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਤੋਂ ਪ੍ਰਬੰਧਕ ਕਮੇਟੀ ਵੀ ਵਿਸ਼ੇਸ਼ ਤੋਰ ਤੇ ਪਹੁੰਚ ਰਹੀ ਹੈ। ਉਨ•ਾਂ ਸ਼੍ਰੀ ਗੁਰੂ ਰਵਿਦਾਸ ਸਾਧੂ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਸਮੂਹ ਮਹਾਂਪੁਰਸ਼ਾਂ, ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀਆਂ, ਭਗਵਾਨ ਬਾਲਮੀਕ ਸਭਾਵਾਂ, ਡਾ. ਅੰਬੇਡਕਰ ਸਭਾਵਾਂ, ਬੁੱਧੀ ਜੀਵੀਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਸਮੇਂ ਸਿਰ ਮੀਟਿੰਗ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ।

ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਤ ਤਾਰਾ ਚੰਦ ਸੰਧਵਾਂ, ਸੰਤ ਦਿਨੇਸ਼ ਗਿਰ, ਸੰਤ ਸਤਨਾਮ ਦਾਸ ਖੰਨੀ, ਸੰਤ ਟਹਿਲ ਨਾਥ, ਸੰਤ ਹਰੀ ਉਮ ਮਾਹਿਲਪੁਰ, ਸੰਤ ਜਸਵਿੰਦਰ ਪਾਲ ਪੰਡਵਾ, ਸੰਤ ਸਤਨਾਮ ਦਾਸ ਨਰੂੜ, ਸੰਤ ਬਿੰਦੂ ਦੇਵਾ, ਸੰਤ ਬਲਵੀਰ ਸਿੰਘ ਲੰਗੇਰੀ, ਜਥੇਦਾਰ ਦਲਜੀਤ ਸਿੰਘ ਸੌਢੀ, ਸੰਤ ਕਪੂਰ ਨਾਥ ਹਾਜਰ ਸਨ। 

LEAVE A REPLY

Please enter your comment!
Please enter your name here