ਦੇਸ਼ ਵਿਆਪੀ ਹੜਤਾਲ ਮੌਕ ਸੈਂਕੜੇ ਕਾਮਿਆਂ ਵਲੋ ਹੁਸ਼ਿਆਰਪੁਰ ਸ਼ਹਿਰ ਜਾਮ ਕੀਤਾ ਗਿਆ

02 virdi
ਹੁਸ਼ਿਆਰਪੁਰ, 2 ਸਤੰਬਰ: ਅੱਜ ਇਥੇ ਹੁਸ਼ਿਆਰਪੁਰ ਦੇ ਹਰਾਰਾਂ ਟਰਾਂਸਪੋਰਟ ਕਾਮਿਆਂ, ਉਸਾਰੀ, ਮਨਰੇਗਾ ਮਜਦੂਆਂ, ਆਂਗਣਵਾੜੀ, ਆਸ਼ਾ ਵਰਕਰਾਂ,ਮਿਡ ਡੇ ਮੀਲ ਵਰਕਰਾਂ, ਪੇਂਡੂ ਮਜਦੂਰਾਂ, ਸਰਕਾਰੀ ਅਤੇ ਅਰਧ ਸਰਕਾਰੀ ਮੁਲਾਜ਼ਮਾਂ, ਬੀ.ਐਸ.ਐਨ.ਐਲ., ਐਲ.ਆਈ.ਸੀ. ਅਤੇ ਹੋਰ ਮਿਹਮਤਕਸ਼ ਕਾਮਿਆਂ ਵਲੋਂ ਹੜਤਾਲ ਕਰਕੇ ਰਾਮਗੜੀਆ ਜੱਸਾ ਸਿੰਘ ਚੌਕ ਨੂੰ ਜਾਮ ਕੀਤਾ ਗਿਆ ਜਿਸ ਨਾਲ ਸ਼ਹਿਰ ਦੀ ਆਵਾਜਾਈ ਬੁਰੀ ਤਰਾਂ ਨਾਲ ਪ੍ਰਭਾਵਿਤ ਹੋਈ। ਜੇ.ਪੀ.ਐਮ.ਓ. ਵਲੋਂ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਇਕੱਠੇ ਹੋ ਕੇ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪ੍ਰੰਤ ਇਸ ਜਾਮ ਵਿੱਚ ਸ਼ਾਮਿਲ ਹੋਇਆ ਗਿਆ।ਇਸ ਜਾਮ ਦੀ ਅਗਵਾਈ ਸੀ.ਆਈ.ਟੀ.ਯੂ. ਆਗੂ ਮਹਿੰਦਰ ਕੁਮਾਰ ਬੱਢੋਆਣਾ, ਸੀ.ਟੀ.ਯੂ.ਆਗੂ ਗੰਗਾ ਪ੍ਰਸ਼ਾਦ, ਇੰਟਕ ਆਗੂ ਦਿਲਬਾਗ ਸਿੰਘ, ਏਟਕ ਆਗੂ ਕੁਲਦੀਪ ਸਿੰਘ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆ ਟ੍ਰੇਡ ਯੂਨੀਅਨਾਂ ਦੇ ਸੂਬਾਈ ਆਗੂ ਕਾ. ਹਰਕੰਵਲ ਸਿੰਘ ਅਤੇ ਕਾ. ਗੁਰਮੇਸ਼ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਮਨਮੋਹਣ ਸਰਕਾਰ ਵਾਲੀਆਂ ਨੀਤੀਆਂ ਉਸ ਤੋਂ ਵੀ ਤੇਜੀ ਨਾਲ ਲਾਗੂ ਕਰ ਰਹੀ ਹੈ।ਸਰਮਾਏਦਾਰੀ ਜਮਾਤ ਦੀ ਸੇਵਾ ਕਰਨ ਹਿੱਤ ਮਜਦੂਰ, ਮੁਲਾਜ਼ਮ, ਕਿਸਾਨ ਵਿਰੋਧੀ ਨੀਤੀਆਂ ਨੂੰ ਦੇਸ਼ ਅੰਦਰ ਲਾਗੂ ਕੀਤਾ ਜਾ ਰਿਹਾ ਹੈ ਜਿਸ ਕਰਕੇ ਛੋਟੀ ਦੁਕਾਨਦਾਰੀ ਖਤਰੇ ਵਿੱਚ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਬੇਰੋਜ਼ਗਾਰ ਰੋਜ਼ਗਾਰ ਦੀ ਦੀ ਖਾਤਰ ਸਰਕਾਰਾਂ ਦਾ ਜਬਰ ਸਹਿ ਰਹੇ ਹਨ, ਮਜਦੂਰ ਨੂੰ ਪੂਰੀ ਮਜਦੂਰੀ ਨਹੀ ਮਿਲ ਰਹੀ, ਲੇਬਰ ਐਕਟ ਵਿੱਚ ਮਜਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ, ਮੰਹਿਗਾਈ ਅਸਮਾਨ ਛੂਹ ਰਹੀ ਹੈ, ਬੇਰੋਜਗਾਰੀ ਵਿੱਚ ਅੱਤ ਦਾ ਵਾਧਾ ਹੋ ਰਿਹਾ ਹੈ ਅਤੇ ਰਾਜ ਸੱਤਾ ਨੂੰ ਬਦਲਣ ਲਈ ਜੱਥੇਬੰਦ ਹੋ ਕੇ ਇਹਨਾਂ ਨੀਤੀਆਂ ਦੇ ਹਾਣ ਦਾ ਸੰਘਰਸ਼ ਉਲੀਕਣਾ ਹੀ ਸਮੇ ਦੀ ਮੁੱਖ ਮੰਗ ਹੈ।ਇਸ ਮੌਕੇ ਮੰੰਗ ਕੀਤੀ ਗਈ ਕਿ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਿੱਤੀ ਜਾਵੇ, ਕਿਰਤ ਕਾਨੂੰਨਾ ਵਿੱਚ ਮਜਦੂਰ ਵਿਰੋਧੀ ਸੋਧਾਂ ਬੰਗ ਕੀਤੀਆਂ ਜਾਣ, ਘੱਟੋ ਘੱਟ ਉਜਰਤ 15000 ਰੁ: ਅਤੇ ਦਿਹਾੜੀ 500 ਰੁ: ਕੀਤੀ ਜਾਵੇ, ਐਫ.ਡੀ.ਆਈ ਦਾ ਪ੍ਰਚੂਨ ਵਪਾਰ ਵਿੱਚ ਆਉਣਾ ਬੰਦ ਕੀਤਾ ਜਾਵੇ, ਹਰ ਕਿਰਤੀ ਲਈ ਘੱਟੋ ਘੱਟ 4000 ਰੁ: ਪੈਨਂਸ਼ਨ ਦੀ ਗਰੰਟੀ ਦਿੱਤੀ ਜਾਵੇ, ਬੇਰੋਜਗਾਰੀ, ਨਸ਼ੇ ਅਤੇ ਮੰਹਿਗਾਈ ਨੂੰ ਨੱਥ ਪਾਈ ਜਾਵੇ, 2004 ਤੋਂ ਬਾਅਦ ਭਰਤੀ ਮੁਜਾਜ਼ਮਾਂ ਲਈ ਕੰਟਰੀਬਿਊਟਰੀ ਪੈਂਨਸ਼ਨ ਸਕੀਮ ਬੰਦ ਕਰਕਰ ਪੁਰਾਣੀ ਪੈਂਨਸ਼ਨ ਸਕੀਮ ਚਾਲੂ ਕੀਤੀ ਜਾਵੇ।ਆਗੂਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੁੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਸੂਬਾਈ ਵਿੱਤ ਸਕੱਤਰ ਮਨਜੀਤ ਸਿੰਘ ਸੈਣੈ, ਆਂਗਣਵਾੜੀ ਆਗੂ ਗੁਰਬਖਸ਼ ਕੌਰ, ਚੌਕੀਦਾਰ ਯੂਨੀਅਨ ਆਗੂ ਸੁਰਿੰਦਰ ਸਿੰਘ, ਐਲ.ਆਈ.ਸੀ. ਆਗੂ ਲੈਂਬਰ ਸਿੰਘ ਝੰਮਟ, ਬਿਜਲੀ ਬੋਰਡ ਆਗੂ ਪ੍ਰਵੇਸ਼ ਕੁਮਾਰ, ਤਰਲੋਚਨ ਸਿੰਘ, ਜੇ.ਪੀ.ਐਮ.ਓ ਆਗੂ ਬਲਵੀਰ ਸਿੰਘ ਸੈਣੀ, ਜਮਹੂਰੀ ਕਿਸਾਨ ਸਭਾ ਆਗੂ ਦਵਿੰਦਰ ਸਿੰਘ ਕੱਕੋਂ, ਬੀ.ਐਸ.ਐਨ.ਐਲ. ਆਗੂ ਬਲਵੀਰ ਸਿੰਘ, ਪੈਰਾਮੈਡੀਕਲ ਆਗੂ ਇੰਦਰਜੀਤ ਵਿਰਦੀ ਅਤੇ ਪ੍ਰਦੀਪ ਸਿੰਘ , ਜੀ.ਟੀ.ਯੂ.ਆਗੂ ਸੁਨੀਲ ਸ਼ਰਮਾ, ਆਸ਼ਾ ਵਰਕਰਜ਼ ਆਗੂ ਹਰਨਿੰਦਰ ਕੌਰ, ਈ.ਟੀ.ਟੀ ਆਗੂ ਵਿਕਾਸ ਸ਼ਰਮਾ, ਜਨਤਕ ਜੱਥੇਬੰਦੀਆਂ ਦੇ ਆਗੂ ਮਹਿੰਦਰ ਸਿੰਘ ਜੋਸ਼, ਡਾ. ਤਰਲੋਚਨ ਸਿੰਘ, ਕਿਸਾਨ ਆਗੂ ਗੁਰਬਖਸ਼ ਸਿੰਘ ਸੂਸ ਆਦਿ ਨੇ ਵੀ ਸੰਬੋਧਨ ਕੀਤਾ।

Advertisements

LEAVE A REPLY

Please enter your comment!
Please enter your name here