ਜਿਲੇ ਵਿੱਚ 22 ਹਜ਼ਾਰ 121 ਬੱਚਿਆਂ ਨੂੰ ਪਿਲਾਇਆ ਜਾਣਗੀਆਂ ਪੋਲੀਓ ਬੂੰਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਦੋ ਬੂੰਦ ਜਿਦਗੀ ਦੀਆਂ ਪੋਲੀਓ ਰੋਧਿਕ ਬੂਦਾਂ 15, 16, 17 ਸਤੰਬਰ ਨੂੰ ਪਿਲਾਈਆਂ ਜਾਣੀਆ। ਇਸ ਸਬੰਧੀ ਅੱਜ ਇਕ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸਿਵਲ ਸਰਜਨ ਡਾ. ਜਸਬੀਰ ਵੱਲੋ ਸਵਲ ਸਰਜਨ ਦਫਤਰ ਤੋਂ ਰਵਾਨਾ ਕੀਤੀ । ਇਸ ਮੋਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜਿਲਾਂ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਨਰ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਪਰਮਜੀਤ ਕੋਰ,  ਬਲਜਿੰਦਰ ਕੋਰ, ਕ੍ਰਿਸ਼ਨਾ ਦੇਵੀ  ਆਦਿ ਹਾਜਰ ਸਨ।

Advertisements

ਇਸ ਮੋਕੇ ਸਿਵਲ ਸਰਜਨ ਨੇ ਦੱਸਿਆ ਕਿ ਭਾਰਤ ਪੋਲੀਓ ਮੁੱਕਤ ਤੇ ਪਹਿਲਾਂ ਹੀ ਹੋ ਚੁੱਕਾ ਹੈ,  ਫਿਰ ਵੀ ਗੁਆਡੀ ਦੇਸ਼ਾ ਵਿੱਚ ਪੋਲੀਉ ਦੇ ਕੇਸ ਨਿਕਲਣ ਕਰਕੇ ਖਤਰਾਂ ਬਣਿਆ ਰਹਿੰਦਾ ਹੈ , ਇਸ ਲਈ ਇਹ ਵੈਕਸੀਨ ਬੱਚਿਆਂ ਨੂੰ ਪਿਲਾਉਣੀ ਜਰੂਰੀ ਹੈ।  ਪ੍ਰਵਾਸੀ ਮਜਦੂਰ ਕੰਮ ਵਾਸਤੇ ਇਕ ਰਾਜ ਚੋ ਦੂਜੇ ਰਾਜਾ ਜਾਦੇ ਰਹਿੰਦੇ ਹਨ ਇਸ ਕਰਕੇ ਕਈ ਵਾਰ ਬੱਚੇ ਪੋਲੀਓ ਬੂੰਦਾਂ ਤੇ ਰਿਹ ਜਾਦੇ ਹਨ , ਭਾਰਤ ਸਰਕਾਰ ਦੇ ਇਕੋ ਇਕ ਟੀਚਾ ਹੈ ਕਿ ਇਸ  ਪੋਲੀਓ ਵਰਗੀ ਬਿਮਾਰੀ ਤੇ ਬੱਚਿਆ ਜਾ ਸਕੇ ।

ਇਸ ਮੋਕੇ ਜਿਲਾਂ ਟੀਕਾਕਰਨ ਅਫਸਰ  ਨੇ ਦੱਸਿਆ ਕਿ ਪ੍ਰਵਾਸੀ ਪਰਿਵਾਰਾਂ ਦੇ 0 ਤੋ 5 ਸਾਲ ਤੱਕ ਦੇ ਬੱਚਿਆਂ ਨੂੰ 15 ਸਤੰਬਰ ਤੋ ਲੈ ਕੇ 17 ਸਤੰਬਰ ਤੱਕ ਘਰ- ਘਰ ਜਾ ਕੇ ਪੋਲੀਉ ਬੂੰਦਾਂ ਪਿਲਾਈਆ ਜਾਣਂਗੀਆ  ਉਹਨਾ ਦੱਸਿਆ ਕਿ ਜਿਲੇ ਵਿਚ ਕੁੱਲ 172 ਸਲੱਮ ਏਰੀਏ ਹਨ ਪ੍ਰਵਾਸੀ ਪਰਿਵਾਰਾ ਦੀਆਂ 17190 ਝੁਗੀਆਂ ਤੇ 120 ਭੱਠੇ ਹਨ ।  ਇਸ ਤਿੰਨ ਦਿਨਾ ਮੁਹਿੰਮ ਦੋਰਾਨ 171 ਟੀਮਾਂ ਘਰ ਘਰ ਜਾ ਕੇ ਬੱਚਿਆ ਨੂੰ ਪੋਲਿਓ ਬੂੰਦਾਂ ਪਿਲਾਇਆ ਜਾਣਗੀਆ। ਇਹਨਾ ਟੀਮਾ ਨੂੰ ਨਿਰੀਖਣ ਕਰਨ ਲਈ 43 ਸੁਪਰਵਾਈਜਰ ਟੀਮਾਂ ਤੇ  1 ਮੋਬਾਇਲ ਟੀਮਾਂ ਲਾਈਆ ਗਈਆਂ  ਤਾ ਜੋ ਕੋਈ ਵੀ ਬੱਚਾ ਇਸ ਪੋਲੀਓ ਵੈਕਸੀਨ ਤੋ ਵਾਂਝਾ ਨਾ ਰਹਿ ਜਾਵੇ  ।

LEAVE A REPLY

Please enter your comment!
Please enter your name here