
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਡਿਆਲਾ ਸੈਣੀਆਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨਿਆ 12ਵੀਂ ਜਮਾਤ ਦਾ ਨਤੀਜਾ 100% ਰਿਹਾ। ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਸੁਖਨੂਰ ਜੰਡਾ, ਗੀਤਾਂਜਲੀ ਅਤੇ ਕਿਰਨਦੀਪ ਕੌਰ ਨੇ ਜਮਾਤ ਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਤਰਲੋਚਨ ਸਿੰਘ ਜੀ ਵਿਦਿਆਰਥਣ ਸੁਖਨੂਰ ਜੰਡਾ ਨੂੰ ਸਨਮਾਨਿਤ ਕਰਦੇ ਹੋਏ ਅਤੇ ਉਹਨਾਂ ਨਾਲ ਸਟਾਫ਼ ਮੈਂਬਰ ਸਵਰਨ ਸਿੰਘ, ਅਵਤਾਰ ਸਿੰਘ, ਹਰਮਨਦੀਪ ਸਿੰਘ ਅਤੇ ਮੈਡਮ ਰਵਿੰਦਰ ਕੌਰ ਜੀ ਮੌਕੇ ਤੇ ਮੌਜੂਦ ਸਨ।













