ਸਰਕਾਰੀ ਸਕੂਲ ਲਕਸੀਹਾਂ ਵਿਖੇ ਬੀ.ਪੀ.ਈ.ਓ. ਨੇ ਕੀਤੀ ਅਚਨਚੇਤ ਚੈਕਿੰਗ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਕੂਲ ਲਕਸੀਹਾਂ ਵਿਖੇ ਬਲਾਕ ਪ੍ਰਾਇਮਰੀ ਸਿਖਿਆ ਅਫਸਰ ਮਾਹਿਲਪੁਰ -2 ਵਲੋਂ ਸਕੂਲ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਹਨਾਂ ਵਲੋਂ ਸਕੂਲ ਵਿੱਚ ਚਲ ਰਹੇ ਮੁਲਾਂਕਣ ਅਤੇ ਪੇਪਰਾਂ ਦੀ ਬਰੀਕੀ ਨਾਲ ਜਾਂਚ ਕੀਤੀ। ਇਸ ਮੌਕੇ ਸਕੂਲ ਵਿੱਚ ਚੱਲ ਰਹੇ ਮਿੱਡ ਡੇ ਮੀਲ ਦੀ ਵੀ ਜਾਂਚ ਕੀਤੀ ਗਈ। ਸਕੂਲ ਵਿੱਚ ਸਰਪੰਚ ਰਜਿੰਦਰ ਸਿੰਘ, ਠੇਕੇਦਾਰ ਦਲਵੀਰ ਸਿੰਘ, ਪੰਚਾਇਤ ਮੈਂਬਰਾਂ ਤੇ ਦਾਨੀ ਸੱਜਣਾਂ ਦੁਆਰਾ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸ਼ਾ ਵੀ ਕੀਤੀ ਗਈ।

Advertisements

ਇਸ ਮੌਕੇ ਸਕੂਲ ਮੁੱਖੀ ਬਲਜਿੰਦਰ ਪਾਲ ਵਲੋਂ ਦੱਸਿਆ ਗਿਆ ਕਿ ਪਿੰਡ ਦੇ ਦਾਨੀ ਸੱਜਣਾਂ ਵਲੋਂ ਆਪਣੇ ਪੱਧਰ ਤੇ ਕਲਾਸ ਰੂਮ ਅਤੇ ਵਿਹੜੇ ਵਿੱਚ ਇੰਟਰ ਲਾਕਿੰਗ ਟਾਇਲਾਂ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੈਡਮ ਲਵਲੀਨ, ਕੁਲਵੀਰ ਕੌਰ, ਪਰਮਜੀਤ ਕੌਰ ਵੀ ਹਾਜਰ ਸਨ।

LEAVE A REPLY

Please enter your comment!
Please enter your name here