ਵਾਸਲ ਐਜੁਕੇਸ਼ਨਲ ਗਰੁੱਪ ਦੇ ਚੇਅਰਮੈਨ ਸੰਜੀਵ ਭਾਰਤੀ ਮਹਾਨਤਮ ਵਿਕਾਸ ਪੁਰਸਕਾਰ ਨਾਲ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ‘ਏਸ਼ੀਆ ਵਨ ਇੰਡੀਆਸ ਗ੍ਰੇਟੈਸਟ ਬ੍ਰੈਂਡ ਐਂਡ ਲੀਡਰ ਅਵਾਰਡ 2018-19 ਵੱਲੋਂ ਮਨਾਏ ਜਾ ਰਹੇ 72ਵੇਂ ਪ੍ਰਾਈਡ ਆਫ ਨੈਸ਼ਨਜ਼ ਪ੍ਰੋਗਰਾਮ ਵਿੱਚ ਵਾਸਲ ਐਜੁਕੇਸ਼ਨਲ ਗਰੁੱਪ ਦੇ ਚੇਅਰਮੈਨ ਸ੍ਰੀ ਸੰਜੀਵ ਵਾਸਲ ਜੀ ਵਲੋਂ “ਭਾਰਤੀ ਮਹਾਨਤਮ ਵਿਕਾਸ ਪੁਰਸਕਾਰ“ ਪ੍ਰਾਪਤ ਕੀਤਾ ਗਿਆ। ਸੰਜੀਵ ਵਾਸਲ ਜੀ ਨੂੰ ‘ਤਾਜ ਲੈਂਡਜ਼ ਐਂਡ ਹੋਟਲ’, ਮੁੰਬਈ ਵਿੱਚ ਸਤਿਕਾਰਯੋਗ ਕਾਊਂਸਲ ਜਨਰਲ ਆਫ ਮਲੇਸ਼ੀਆ, ਜ਼ੈਨਲ ਅਜ਼ਲਨ ਨਾਦਜ਼ੀਰ ਨੇ ਸਨਮਾਨਤ ਕੀਤਾ। ਇਸ ਮੌਕੇ ਤੇ ਕੇਂਦਰੀ ਸਮਾਜਿਕ ਨਿਆਏ ਅਤੇ ਅਧਿਕਾਰਿਤਾ ਰਾਜਮੰਤਰੀ ਰਾਮ ਦਾਸ ਅਠਾਵਲੇ ਜੀ ਮੌਜੂਦ ਸਨ।

Advertisements

ਮੰਨੀ-ਪ੍ਰਮੰਨੀ ਸ਼ਖ਼ਸੀਅਤ ਅਤੇ ਸਮਾਜ ਸੇਵਕ ਸੰਜੀਵ ਵਾਸਲ ਜੀ ਦਾ ਪੂਰਨ ਵਿਸ਼ਵਾਸ ਹੈ ਕਿ ਅਨੁਭਵ ਅਤੇ ਨੈਤਿਕ ਸਿੱਖਿਆ ਸਮਾਜ ਵਿੱਚ ਹਾਂਪੱਖੀ ਬਦਲਾਅ ਲਿਆ ਸਕਦੀ ਹੈ। ਇਸ ਸੰਸਥਾ ਨੇ ਕੁਦਰਤੀ ਆਫ਼ਤਾਂ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਵਾਸਲ ਐਜੁਕੇਸ਼ਨਲ ਸੁਸਾਇਟੀ ਦੁਆਰਾ ਸੰਚਾਲਿਤ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ, ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਅਤੇ ਆਈਵੀ ਵਰਲਡ ਸਕੂਲ ਜਲੰਧਰ ਨੇ ਸੀ.ਬੀ.ਐੱਸ. ਈ. ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਅਤੇ ਵੱਖ-ਵੱਖ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਵੀ ਆਪਣੀ ਵਧੀਆ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਸੁਸਾਇਟੀ ਦੇ ਇਹਨਾਂ ਸਕੂਲਾਂ ਦੀ ਗਿਣਤੀ ਆਪਣੇ ਇਲਾਕੇ ਦੇ ਪ੍ਰਮੁੱਖ ਸਕੂਲਾਂ ਵਿੱਚ ਹੁੰਦੀ ਹੈ।

ਸੰਜੀਵ ਵਾਸਲ ਜੀ ਦੇ ਨਿਰਦੇਸ਼ਾਨੁਸਾਰ ਆਈਲੀਗ ਐਜੁਕੇਸ਼ਨ ਹੇਠ  ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ, ਆਈਵੀ ਵਰਲਡ ਪਲੇ ਸਕੂਲ ਜਲੰਧਰ ਅਤੇ ਆਈ.ਵੀ ਕਿੰਡਰ ਏਜੁਕੇਅਰ ਫਗਵਾੜਾ ਵਧੀਆ ਨਾਮ ਕਰ ਰਹੇ ਹਨ।
ਇਸ ਮੌਕੇ ਵਾਸਲ ਐਜੁਕੇਸ਼ਨਲ ਸੁਸਾਇਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਕੇ.ਕੇ.ਵਾਸਲ  ਵਾਇਸ ਪ੍ਰੈਜ਼ੀਡੈਂਟ ਡਾ ਆਰ ਕੇ.ਵਾਸਲ ਡਾਇਰੈਕਟਰ ਈਨਾ ਵਾਸਲ ਅਤੇ ਸੀ.ਈ ਰਾਘਵ ਵਾਸਲ ਨੇ ਬਹੁਤ-ਬਹੁਤ ਵਧਾਈ ਦਿੱਤੀ ।

LEAVE A REPLY

Please enter your comment!
Please enter your name here