ਪਿੰਡ ਬਿਛੋਹੀ ਵਿਖੇ ਪਾਣੀ ਦੀ ਕੰਟੈਮੀਨੇਸ਼ਨ ਹੋਣ ਕਰਕੇ 124 ਦੇ ਕਰੀਬ ਸ਼ੱਕੀ ਹੈਜੇ ਦੇ ਕੇਸ ਹੋਏ ਰਿਪੋਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਬਲਾਕ ਮਾਹਿਲਪੁਰ ਆਧੀਨ ਪਿੰਡ ਬਿਛੋਹੀ ਵਿੱਚ ਪਿਛਲੇ ਦਿਨੀ ਟੱਟੀਆ ਉਲਟੀਆਂ ਦੇ ਕੇਸਾਂ ਦੀ ਮਹਾਂਮਾਰੀ  ਹੋਣ ਉਪਰੰਤ ਸਿਹਤ ਵਿਭਾਗ ਵੱਲੋ ਸਮੇਂ ਸਿਰ ਕੀਤੀ ਗਈ ਕਾਰਵਾਈ ਅਨੁਸਾਰ ਮੈਡੀਕਲ ਟੀਮਾਂ ਅਤੇ ਸਰਵੇਲੈਸ ਕਰਕੇ ਸਥਿਤੀ ਨੂੰ ਪੂਰੀ ਤਰਾਂ ਕਾਬੂ ਹੇਠ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ 14 ਸਤੰਬਰ ਨੂੰ ਪਿੰਡ ਬਿਛੋਹੀ ਵਿਖੇ ਪਾਣੀ ਦੀ ਕੰਟੈਮੀਨੇਸ਼ਨ ਹੋਣ ਕਰਕੇ 124 ਦੇ ਕਰੀਬ ਸ਼ੱਕੀ ਹੈਜੇ ਦੇ ਕੇਸ ਰਿਪੋਰਟ ਹੋਏ ਸਨ । ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 24 ਸਟੂਲ ਸੈਂਪਲ ਲਏ ਗਏ ਜਿਨਾਂ ਦੀ ਜਾਂਚ ਉਪਰੰਤ 4 ਕੇਸ ਹੈਜੇ ਦੇ ਅਤੇ 3 ਕੇਸ ਡਾਈਸੇਂਟਰੀ ਦੇ ਪੋਜਟਿਵ ਪਾਏ ਗਏ । ਟੀਮਾਂ ਵੱਲੋ ਇਸ ਖੇਤਰ ਦੇ 12 ਪਾਣੀ ਦੇ ਸੈਂਪਲ ਵੀ ਲੈਏ ਗਏ,  ਜਿਨਾ ਵਿੱਚੋਂ  8 ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ।

Advertisements

ਜਿਸ ਅਨੁਸਾਰ 6 ਸੈਂਪਲ ਫੇਲ ਪਏ ਗਏ । ਸਰਕਾਰੀ ਪਾਣੀ ਦੀ ਸਪਲਾਈ ਉਸੇ ਦਿਨ ਹੀ ਇਸ ਏਰੀਏ ਵਿੱਚੋ ਬੰਦ ਕਰ ਦਿੱਤੀ ਗਈ ਸੀ ਅਤੇ ਵਿਭਾਗ ਵੱਲੋ ਸਰਵਲੈਸ ਟੀਮਾਂ ਭੇਜ ਕਿ ਕਲੋਰੀਨ ਦੀਆਂ ਗੋਲੀਆਂ ਅਤੇ ਉ ਆਰ ਐਸ ਦੇ ਪੈਕਟ ਵੰਡ ਕੇ ਲੋਕਾਂ ਨੂੰ ਸਿਹਤ ਸਿੱਖਿਆ ਦੇ ਕੇ ਸਥਿਤੀ ਨੂੰ ਕੰਟਰੋਲ ਹੇਠ ਕੀਤਾ ਗਿਆ । ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ  ਜਿਲਾਂ ਐਪੀਡੀਮੋਲੋਜਿਸਟ ਨੇ ਦੱਸਿਆ ਕਿ ਹੈਜਾਂ ਦੇ ਮੁੱਖ ਲੱਛਣ ਪਤਲੇ ਦਸਤ, ਉਲਟੀ ਆਉਣਾ, ਪੇਟ ਦਰਦ , ਅਤੇ ਜੇਕਰ ਗੰਭੀਰ ਕੇਸ ਹੋਵੇ ਤਾਂ ਬੁਖਾਰ ਵੀ ਹੋ ਸਕਦਾ ਹੈ ।
ਉਹਨਾਂ ਦੱਸਿਆ ਕਿ ਜੇਕਰ ਹੈਜੇ ਦੇ ਇਹ ਲੱਛਣ ਹੋਣ ਤਾਂ ਪਾਣੀ ਉਬਾਲ ਕੇ ਜਾਂ ਕਲੋਰੀਨੇਟ ਕਰਕੇ ਹੀ ਪੀਣਾ ਚਹੀਦਾ ਹੈ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ ਚਹੀਦਾ ਹੈ ਕਲੋਰੀਨ ਗੋਲੀ ਦੀ ਵਰਤੋ ਪਾਣੀ ਵਿੱਚ ਪਾਉਣ ਤੋਂ 40 ਤੋਂ 45 ਮਨਟ ਬਾਅਦ ਕੀਤੀ ਜਾਣੀ ਚਾਹੀਦੀ ਹੈ ।  ਇਸ ਖੇਤਰ ਦੇ 14 ਮਰੀਜ ਸਿਵਲ ਹਸਪਤਾਲ ਵਿਖੇ ਦਾਖਿਲ ਹੋਏ ਸਨ ਜਿਨਾਂ ਵਿੱਚੋ 11 ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ 3 ਕੇਸ ਜੇਰੇ ਇਲਾਜ ਹਨ,  ਜਿਨਾ ਦੇ ਸਿਹਤ ਵਿੱਚ ਤੇਜੀ ਨਾਲ ਸੁਧਾਰ ਹੋ ਰਿਹਾ ਹੈ ।

LEAVE A REPLY

Please enter your comment!
Please enter your name here