ਤਿਊਹਾਰਾਂ ਦੇ ਦਿਨਾਂ ਵਿੱਚ ਸਿਹਤ ਵਿਭਾਗ ਦੀ ਮਿਲਵਟਖੋਰਾਂ ਤੇ ਤਿਰਛੀ ਨਜਰ: ਡਾ ਸੁਰਿੰਦਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜਿਵੇਂ-ਜਿਵੇਂ ਤਿਉਹਰਾਂ ਦੇ ਦਿਨ ਨੇੜੇ ਆ ਰਹੇ ਹਨ ਤੇ ਮਿਲਾਵਟਖੋਰਾ ਵੱਲੋਂ ਵੀ ਮਿਲਾਵਟੀ ਸਮਾਨ ਵੇਚਣ ਲਈ ਜਿਲੇ ਵਿੱਚ ਆਲੇ ਦੁਆਲੇ ਘੱਟੀਆ ਸਮਾਨ ਵੇਚਣ ਲਈ ਘੁਸ ਪੈਠ ਕਰਨ ਲਈ ਵੱਖਰੇ-ਵੱਖਰੇ ਰਸਤੇ ਤੇ ਤਰੀਕੇ ਲੱਭੇ ਜਾ ਰਹੇ ਹਨ। ਪਰ ਸਿਹਤ ਵਿਭਾਗ ਦੀਆ ਟੀਮਾਂ ਦੀ  ਵੀ ਇਹਨਾਂ ਤੇ ਤਿਰਸ਼ੀ ਨਜਰ ਹੈ। ਇਸੇ ਸਬੰਧ ਵਿੱਚ ਲਗਾਤਰ ਮਿਲਾਵਟ ਖੋਰਾਂ ਤੇ ਜਿਲਾ ਸਿਹਤ ਅਫਸਰ ਡਾ.ਸੁਰਿੰਦਰ ਸਿੰਘ ਨਰ ਦੀ ਅਗਵਾਈ ਵਿੱਚ ਜਿਲੇ ਦੇ ਵੱਖ-ਵੱਖ ਹਿੱਸਿਆ ਤੇ ਨਾਕੇ ਲਗਾਕੇ ਤੇ ਕਰਿਆਨੇ ਤੇ ਹਲਵਾਈਆਂ ਦੀਆਂ ਦੁਕਾਨਾਂ ਤੇ ਲਗਾਤਾਰ ਛਾਪੇਮਾਰੀ ਕਰਕੇ ਘਟੀਆ ਮਿਠਾਈਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ।

Advertisements

ਇਸ ਸਬੰਧ ਵਿੱਚ ਜਿਲਾ ਸਿਹਤ ਅਫਸਰ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨਾਂ ਵਿੱਚ ਵੱਡੀ ਪੱਧਰ ਤੇ ਪਨੀਰ ਅਤੇ ਖੋਏ ਦੇ ਸੈਂਪਲ ਲਏ ਗਏ ਹਨ ਤੇ ਫੂਡ ਸੇਫਟੀ ਟੈਸਟਿੰਗ ਵੈਨ ਵੱਲੋਂ ਵੀ ਲਗਾਤਾਰ ਸੈਂਪਲ ਲੈ ਕੇ ਉਸਦੀ ਰਿਪੋਟ ਤਰੁੰਤ ਦਿੱਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਪਿਛਲੇ ਦੋ ਮਹੀਨਿਆ ਵਿੱਚ 60 ਦੇ ਕਰੀਬ ਖਾਦ ਪਦਾਰਥਾਂ ਦੇ ਸੈਪਲ ਲਏ ਗਏ ਹਨ ਅਤੇ ਗੁਆਢੀਂ ਜਿਲਿਆਂ ਤੋਂ ਆ ਰਹੀਆਂ ਗੱਡੀਆ ਦੀ ਚੈਕਿੰਗ ਦੀ ਵੀ ਮੁਹਿੰਮ ਵਿਡੀ ਗਈ ਹੈ। ਪਿਛਲੇ ਦਿਨੀ 15 ਕਵਿੰਟਲ ਪਨੀਰ ਦੇ ਜੋ ਸੈਂਪਲ ਲਏ ਗਏ ਸਨ। ਉਹਨਾਂ ਵਿੱਚੋ 3 ਸੈਂਪਲ ਫੇਲ ਪਾਏ ਗਏ ਹਨ।

ਉਹਨਾਂ ਮਿਲਾਵਟ ਖੋਰਾ ਨੂੰ ਤਾੜਨਾ ਕੀਤੀ ਕਿ ਉਹ ਮਿਲਾਵਟ ਕਰਨ ਤੋ ਬਾਜ ਆ ਜਾਣ,  ਫੜੇ ਜਾਣ ਤੇ ਸਿਹਤ ਵਿਭਾਗ ਵੱਲੋ ਫੂਡ ਸੇਫਟੀ ਐਕਟ ਤਹਿਤ ਉਹਨਾਂ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਵੱਲੋ ਹਲਵਾਈਆਂ, ਕਰਿਆਨੇ, ਢਾਬੇ ਅਤੇ ਦੋਧੀਆਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਉਹ ਦੁਕਾਨਾ ਨੂੰ ਸਾਫ ਸੁਥਰਾਂ ਰੱਖਣ, ਖਾਣਾ ਬਣਾਉਣ ਵਾਲੇ ਥਾਵਾਂ ਦੀ ਸਫਾਈ ਯਕੀਨੀ ਬਣਾਉਣ। ਮਿਠਾਈਆਂ ਬਣਾਉਣ ਸਮੇਂ ਕੈਮੀਕਲ ਵਾਲੇ ਰੰਗਾ ਦੀ ਵਰਤੋ ਨਾ ਕੀਤੀ ਜਾਵੇ। ਉਹਨਾਂ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਣ ਪੀਣ ਵਾਲੇ ਪਦਾਰਥ ਖਰੀਦਣ ਤੋ ਪਹਿਲਾ ਚੰਗੀ ਤਰਾਂ ਜਾਂਚ ਕਰ ਲੈਣ ਤੇ ਜੇਕਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਮਿਲਾਵਟ ਖੋਰ ਮਿਲਵਟਖੋਰੀ ਕਰਦਾ ਹੈ ਤੇ ਉਹ ਤਰੁੰਤ 98557-25301 ਤੇ ਸਪੰਰਕ ਕਰਨ। ਉਹਨਾਂ ਕਿਹਾ ਕਿ ਸ਼ਿਕਾਇਤ ਕਰਤਾ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਵਿਭਾਗ ਵੱਲੋ ਉਸਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

LEAVE A REPLY

Please enter your comment!
Please enter your name here