ਬੇਟੀ ਬਚਾਉ, ਬੇਟੀ ਪੜਾਉ ਦੇ ਵਿਸ਼ੇ ਨੂੰ ਲੈ ਕੇ ਸਿਵਿਲ ਹਸਪਤਾਲ ਵਿਖੇ ਕਰਵਾਇਆ ਸੈਮੀਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਘੱਟ ਰਹੇ ਲਿੰਗ ਅਨੁਪਾਤ ਦੇ ਵਿਸ਼ੇ ਨੂੰ ਲੈ ਕੇ ਅੱਜ 23 ਅਕਤੂਬਰ ਨੂੰ ਸਿਵਿਲ ਸਰਜਨ ਡਾ. ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਦੀ ਅਗਵਾਈ ਵਿੱਚ ਬੇਟੀ ਬਚਾਉ, ਬੇਟੀ ਪੜਾਉ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਹਾਜਰੀਨ ਨੂੰ ਸਬੋਧਨ ਕਰਦਿਆ ਡਾ. ਸਤਪਾਲ ਗੋਜਰਾ ਨੇ ਦੱਸਿਆ ਕਿ ਬੇਟੀ ਪਰਿਵਾਰ ਦਾ ਅਨਮੋਲ ਹਿੱਸਾ ਹੈ।

Advertisements

ਜਿਸ ਤੋ ਬਿਨਾਂ ਸਮਾਜ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ । ਬੇਟੀ ਅੱਜ ਬੇਟੇ ਤੋ ਕਿਸੇ ਵੀ ਖੇਤਰ ਵਿੱਚ ਪਿਛੇ ਨਹੀ ਹੈ । ਉਹਨਾਂ ਕਿਹਾ ਲੜਕੀਆਂ ਹਰ ਖੇਤਰ ਵਿੱਚ ਜਿਵੇ ਖੇਡਾਂ, ਵਿਗਿਆਨ,  ਰਾਜਨੀਤੀ ਅਤੇ ਵਿਪਾਰ ਆਦਿ ਵਿੱਚ ਲੜਕਿਆਂ ਨਾਲੋ ਅੱਗੇ ਜਾ ਰਹੀਆ ਹਨ। ਲੜਕੀਆਂ ਦਾ ਸਿਖਿਅਤ ਹੋਣਾ ਅਜੋਕੇ ਸਮੇਂ ਦੀ ਜਰੂਰਤ ਹੈ। ਲੜਕਿਆ ਅਤੇ ਲੜਕੀਆ ਵਿਚਲਾ ਭੇਦ ਭਾਵ ਖਤਮ ਕਰਕੇ ਬੱਚਿਆ ਨੂੰ ਉਚੇਰੀ ਵਿਦਿਆ ਪ੍ਰਾਪਤ ਕਰਨ ਦਾ ਮੋਕਾ ਦੇਣਾ ਚਹੀਦਾ ਹੈ ਤਾਂ ਜੋ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਜਿਮੇਵਾਰੀਆ ਨਿਭਾ ਸਕਣ।

ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋ ਜਨਣੀ ਸਿਸ਼ੂ ਸੁਰੱਖਿਆ ਕਰਿਆਕਰਮ ਤਹਿਤ ਗਰਭਵਤੀ ਔਰਤਾਂ ਅਤੇ 0 ਤੋ  5 ਸਾਲ ਦੀਆਂ ਬੱਚੀਆਂ ਦੀ ਸਰਕਾਰੀ ਸਿਹਤ ਸੰਸਥਾਵਾਂ ਦਾ ਇਲਾਜ ਮੁੱਫਤ ਹੁੰਦਾ ਹੈ ।

ਇਸ ਮੋਕੇ ਪੀ. ਐਨ. ਡੀ.ਟੀ.  ਕੁਆਰਡੀਨੇਟਰ ਅਭੇ ਮੋਹਨ ਨੇ ਦੱਸਿਆ ਕਿ ਭਰੂਣ ਹੱਤਿਆ ਇਕ ਸਮਾਜਿਕ ਅਪਰਾਧ ਹੈ ਜਿਸ ਨੂੰ ਰੋਕਣ ਲਈ ਸਰਕਾਰ ਵੱਲੋ ਪੀ. ਸੀ. ਪੀ. ਐਨ. ਡੀ.  ਟੀ. ਐਕਟ ਨੂੰ ਸੱਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਸੈਮੀਨਰ ਨੂੰ ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਾ. ਸਿਪਰਾ ਵੱਲੋ ਵੀ ਸੰਬੋਧਨ ਕੀਤਾ ਗਿਆ। ਬੀ. ਸੀ. ਸੀ. ਅਮਨਦੀਪ ਸਿੰਘ, ਸੁਰਿੰਦਰ ਵਾਲੀਆ, ਗੁਰਵਿੰਦਰ ਸਿੰਘ ਆਦਿ ਵੀ ਇਸ ਮੌਕੇ ਹਾਜਰ ਸਨ।

LEAVE A REPLY

Please enter your comment!
Please enter your name here