ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ 30 ਸਖ਼ਸੀਅਤਾਂ ਦਾ ਹੋਇਆ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸੁੰਦਰ ਸੰਸਾਰ ਸੰਸਥਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਨਮਾਨ ਸਮਾਰੋਹ ਮਾਡਲ ਟਾਊਨ ਕਲੱਬ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਜਿਲਾ ਹੁਸ਼ਿਆਰਪੁਰ ਵਿੱਚੋਂ ਸਮਾਜ ਸੇਵਾ ਦੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ 30 ਸਖ਼ਸੀਅਤਾਂ ਨੂੰ ‘ਮਾਨਵਤਾ ਦੇ ਚਾਨਣ ਮੁਨਾਰੇ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਮਾਜ ਸੇਵਕ ਪਰਮਜੀਤ ਸਿੰਘ ਸਚਦੇਵਾ, ਜਤਿੰਦਰ ਸਿੰਘ ਲਾਲੀ ਬਾਜਵਾ ਜਿਲਾ ਪ੍ਰਧਾਨ ਅਕਾਲੀ ਦਲ (ਸ਼ਹਿਰੀ), ਡਾ. ਮੁਹੰਮਦ ਜਮੀਲ ਬਾਲੀ, ਹਰਦੇਵ ਸਿੰਘ ਕੌਂਸਲ ਪੰਜਾਬ ਪ੍ਰਧਾਨ ਓਬੀਸੀ ਵਿੰਗ ਲੋਕ ਇਨਸਾਫ਼ ਪਾਰਟੀ, ਦੀਪਇੰਦਰ, ਬਲਵੰਤ ਸਿੰਘ ਖੇੜਾ ਆਗੂ ਸੋਸ਼ਲਿਸਟ ਪਾਰਟੀ ਆਫ਼ ਇੰਡੀਆ, ਸਤਵਿੰਦਰਪਾਲ ਸਿੰਘ ਰਾਮਦਾਸਪੁਰ, ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੱਤੀ ਵਲੋਂ ਸਾਮਜ ਸੇਵੀਆਂ ਨੂੰ ਸਨਮਾਨ ਤਕਸੀਮ ਕੀਤੇ ਗਏ।

Advertisements

ਵੱਖ ਵੱਖ ਪਤਵੰਤਿਆਂ ਵੱਲੋਂ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦੇ ਸਮਾਜ ਲਈ ਕੀਤੇ ਜਾ ਰਹੇ ਕਾਰਜਾਂ ਲਈ ਸ਼ਲਾਘਾ ਕੀਤੀ ਗਈ। ਇਸ ਮੌਕੇ ਸਮਾਜ ਸੇਵੀਆਂ ਡਾ ਹਰਜਿੰਦਰ ਸਿੰਘ ਓਬਰਾਏ, ਰਣਜੀਤ ਸਿੰਘ ਪਿੰਡ ਝਾਵਾਂ, ਮੋਹਣ ਸਿੰਘ ਜੱਸਲ, ਵੈਟਰਨ ਅਥਲੀਟਾਂ ਜੋਗਿੰਦਰ ਸਿੰਘ ਭਾਨਾ, ਐਸਪੀ ਸ਼ਰਮਾ ਤੇ ਬਲਜੀਤ ਕੌਰ ਗਿੱਲ, ਕਵਿੱਤਰੀਆਂ ਅਮਰਜੀਤ ਕੌਰ ਅਮਰ ਤੇ ਮਨਦੀਪ ਕੌਰ ਪ੍ਰੀਤ, ਸੰਸਥਾਵਾਂ ਵਿੱਚ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਅਤੇ ਹਸਪਤਾਲ, ਗੁਰੂ ਨਾਨਕ ਨਗਰ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਗੁਰੂ ਨਾਨਕ ਐਜੂਕੇਸ਼ਨ ਟਰੱਸਟ ਯੂ ਕੇ, ਨੇਤਰਦਾਨ ਸੰਸਥਾ ਹੁਸ਼ਿਆਰਪੁਰ, ਸ਼ਿਵਨਾਮਦੇਵ ਆਪਣਾ ਘਰ ਆਸ਼ਰਮ, ਹੈਲਪਿੰਗ ਹੈਂਡਜ਼ ਮਾਹਿਲਪੁਰ ਤੇ ਏਹੁ ਜਨਮੁ ਤੁਮਾਰੇ ਲੇਖੇ ਪਿੰਡ ਬਜਵਾੜਾ ਆਦਿ ਨੂੰ ਸਨਮਾਨਿਤ ਕੀਤਾ ਗਿਆ।

ਖੂਨਦਾਨੀ ਪ੍ਰੋ ਬਹਦਾਰ ਸਿੰਘ ਸੁਨੇਤ ਤੇ ਕੁਲਵੰਤ ਸਿੰਘ ਸੈਣੀ, ਬੁੱਧੀਜੀਵੀ ਭੁਪਿੰਦਰ ਕੌਰ ‘ਕਵਿਤਾ’, ਕਰਾਟੇ ਕੋਚ ਜਗਮੋਹਨ ਵਿੱਜ, ਜੂਡੋ ਖਿਡਾਰਨਾਂ ਹਰਮਨ, ਸੰਜਨਾ ਤੇ ਐਂਜਲੀਨਾ, ਰਾਮ ਭਜਨ ਚੌਧਰੀ, ਕੁਲਦੀਪ ਸਿੰਘ ਚੱਬੇਵਾਲ, ਮਨੀ ਗੋਗੀਆ, ਮਨੀਸ਼ ਸੈਣੀ, ਮੀਨਾ ਸ਼ਰਮਾ, ਮਨਦੀਪ ਸ਼ਰਮਾ, ਮਹਿੰਦਰ ਸਿੰਘ ਹੀਰ ਆਦਿ ਨੂੰ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਰੇਸ਼ਮ ਸਿੰਘ ਧੁੱਗਾ, ਪ੍ਰਦੀਪ ਮੌਜੀ, ਮਾਸਟਰ ਓਮ ਸਿੰਘ ਸਟਿਆਣਾ, ਸਰਵਣ ਕੁਮਾਰ, ਬੰਟੀ ਸਹੋਤਾ, ਸੁਨੀਤਾ ਗੋਗੀਆ, ਜਸਦੀਪ ਸਿੰਘ ਪਾਹਵਾ, ਪ੍ਰੀਤੀ ਸੰਗੀਤਾ ਸ਼ਰਮਾ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here