ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬਿਆਸ ਦਰਿਆ ਦੇ ਪੁਲ ਤੇ ਆੜਤੀਆਂ ਤੇ ਲੋਕਾਂ ਨੇ ਲਗਾਇਆ ਜਾਮ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ- ਰਿਸ਼ੀਪਾਲ। ਕਸਬਾ  ਘੁਮਾਣ ਨਾਲ ਸਬੰਧਿਤ ਇੱਕ ਆੜਤੀ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੇ ਮੁਲਜਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ 5 ਦਿਸੰਬਰ ਨੂੰ  ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਆੜਤੀਆਂ ਦੀ ਜਥੇਬੰਦੀ ਨੇ ਬਿਆਸ ਦਰਿਆ ਪੁਲ ਨਜ਼ਦੀਕ ਮੁਲਜਮਾਂ ਦੀ ਮੰਗ ਨੂੰ ਲੈ ਕੇ ਜਾਮ ਲਗਾਇਆ ਗਿਆ।  28 ਨਵੰਬਰ  ਨੂੰ ਸਵੇਰੇ ਬਿਆਸ ਦਰਿਆ ਪੁਲ ਤੋਂ  ਦਰਿਆ  ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਗਈ।  ਆੜਤੀ ਦੀ ਮੌਤ ਦਾ ਕਾਰਨ ਉਸ ਨੂੰ ਫ਼ੂਡ ਸਪਲਾਈ ਮਹਿਕਮੇ ਦੇ ਏ. ਐੱਫ.ਐੱਸ. ਓ., ਪਨਗ੍ਰੇਨ ਦੇ ਇੰਸਪੈਕਟਰ ਅਤੇ ਇੱਕ ਸਥਾਨਕ ਵਾਸੀ ਵੱਲੋਂ ਮਿਲੀ ਪ੍ਰੇਸ਼ਾਨੀ ਬਣੀ ਸੀ। ਮੌਤ ਦਾ ਸ਼ਿਕਾਰ ਹੋਏ ਜਗਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਘੁਮਾਣ (ਗੁਰਦਾਸਪੁਰ)  ਦੇ ਭਤੀਜੇ ਅਵਨੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਦੇ ਬਿਆਨ ਦੇ ਆਧਾਰ ਤੇ ਏ. ਐੱਫ. ਐੱਸ. ਓ. ਜਸਵਿੰਦਰ ਸਿੰਘ, ਪਨਗਰੇਨ ਖਰੀਦ ਏਜੰਸੀ ਦੇ ਇੰਸਪੈਕਟਰ ਸੰਦੀਪ ਕੁਮਾਰ ਅਤੇ ਸਥਾਨਕ ਪੰਪ ਮਾਲਕ ਸਾਹਿਬ ਸਿੰਘ ਪੁੱਤਰ ਚੈਂਚਲ ਸਿੰਘ ਨਿਵਾਸੀ ਮੰਡ ਦੇ ਖਿਲਾਫ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਜੋ ਅਵਨੀਤ ਮੁਤਾਬਿਕ ਉਨਾਂ ਕੋਲੋਂ ਖਰੀਦੀ ਫਸਲ ਦੀ ਲੋਡਿੰਗ ਅਤੇ ਅਦਾਇਗੀ ਲਈ ਲੱਖਾਂ ਰੁਪਏ ਦਾ ਕਮਿਸ਼ਨ ਮੰਗ ਕੇ ਪ੍ਰੇਸ਼ਾਨ ਕਰ ਰਹੇ ਸਨ ਅਤੇ ਉਹਨਾਂ ਕਾਰਨ ਉਸਨੂੰ ਘਾਟਾ ਪੈਣ ਕਾਰਨ ਉਹ 50 ਲੱਖ ਰੁਪਏ ਦਾ ਕਰਜ਼ਾਈ ਹੋ ਗਿਆ ਸੀ। ਬਿਆਸ ਦਰਿਆ ਪੁਲ ਤੇ ਇਕੱਠੇ ਹੋ ਕੇ ਆੜਤੀ ਦੇ ਪਰਿਵਾਰਕ ਮੈਂਬਰਾਂ ਅਤੇ ਆੜਤੀ ਯੂਨੀਅਨ ਦੇ ਮੈਂਬਰਾਂ ਨੇ ਮੁਲਜਮਾਂ ਦੇ ਅਜੇ ਤੱਕ ਗ੍ਰਿਫਤਾਰੀ ਨਾ ਹੋਣ ਦੀ ਸੂਰਤ ਵਿੱਚ ਟਾਂਡਾ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਜਾਮ ਲਾ ਦਿੱਤਾ। ਜਾਮ 12 ਵਜੇ ਸ਼ੁਰੂ ਹੋਇਆ।

Advertisements

ਇਸ ਮੌਕੇ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਲਗਾਏ ਗਏ ਕਰੀਬ 12 ਵਜੇ ਲਗਾਏ ਗਏ ਇਸ ਜਾਮ ਦੌਰਾਨ ਸਾਬਕਾ ਮੰਤਰੀ  ਕੈਪਟਨ ਬਲਬੀਰ ਸਿੰਘ ਬਾਠ, ਵਿਧਾਇਕ ਕੁਲਤਾਰ ਸਿੰਘ ਹਲਕਾ  ਕੋਟਕਪੂਰਾ ਆਮ ਆਦਮੀ ਪਾਰਟੀ, ਯੂਥ ਆਗੂ ਨਵਦੀਪ ਸਿੰਘ ਪੰਨੂੰ, ਸ਼ੇਰ ਪ੍ਰਤਾਪ ਸਿੰਘ ਚੀਮਾ, ਸ਼ਿਵ ਦੇਵ ਸਿੰਘ ਪ੍ਰਧਾਨ ਗੁਰਦਾਸਪੁਰ, ਕੁਲਦੀਪ ਸਿੰਘ ਧਾਰੀਵਾਲ ਮਾਝਾ ਪ੍ਰਧਾਨ ਆੜਤੀ ਐਸੋਸੀਏਸ਼ਨ, ਕੁਲਤਾਰ ਸਵਿੰਦਰ ਸਿੰਘ ਸੰਧਵਾਂ ਅਤੇ ਹੋਰਨਾਂ ਨੇ ਸੰਬੋਧਨ  ਕਰਦਿਆਂ ਕਿਹਾ ਕਿ  ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆੜਤੀ ਹੁਣ ਖੁਦਕੁਸ਼ੀਆਂ ਕਰਨ ਲੱਗ ਪਏ ਹਨ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਉਕਤ ਬੁਲਾਰਿਆਂ ਨੇ ਹੋਰ ਕਿਹਾ ਕਿ ਜੇਕਰ ਜੇਕਰ ਸਰਕਾਰ ਨੇ ਸਮਾਂ ਰਹਿੰਦਿਆਂ ਆੜਤੀਆਂ ਨਾਲ ਇਨਸਾਫ ਕੀਤਾ ਹੁੰਦਾ ਤਾਂ ਇਹ ਨੌਬਤ ਬਿਲਕੁਲ ਨਹੀਂ ਆਉਣੀ ਸੀ ਇਸ ਮੌਕੇ ਉਕਤ ਬੁਲਾਰਿਆਂ ਨੇ ਇਸ ਮਾਮਲੇ ਵਿੱਚ ਦੋਸ਼ੀ ਏ.ਐਫ.ਐਸ.ਓ ਜਸਵਿੰਦਰ ਸਿੰਘ, ਪਨਗ੍ਰੇਨ ਦੇ ਇੰਸਪੈਕਟਰ ਸੰਦੀਪ ਕੁਮਾਰ ਤੇ ਸਥਾਨਕ ਪੰਪ ਮਾਲਕ ਸਾਹਿਬ ਸਿੰਘ ਪੁੱਤਰ ਚੈਂਚਲ ਸਿੰਘ ਨਿਵਾਸੀ ਮੰਡ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮ੍ਰਿਤਕ ਜਗਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪੂਰਨ ਤੌਰ ਤੇ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੇ ਸੰਘਰਸ਼ ਨਾਲ ਬਿਲਕੁਲ ਖੜੇ ਹਨ ਤੇ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਇਸੇ ਤਰਾਂ ਹੀ ਆਪਣਾ ਸੰਘਰਸ਼ ਜਾਰੀ ਰੱਖਣਗੇ ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਦੋਸ਼ੀਆਂ ਦੀ ਗ੍ਰਿਫਤਾਰੀ ਜਲਦ ਤੋਂ ਜਲਦ ਨਾ ਹੋਈ ਤਾਂ ਉਹ ਉਹ ਆਉਣ ਵਾਲੇ ਦਿਨਾਂ ਵਿੱਚ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।

ਸੂਬਾ ਪ੍ਰਧਾਨ ਚੀਮਾ ਨੇ ਇਸ ਮੌਕੇ ਇਸ ਗੁਰਦਾਸਪੁਰ ਇਲਾਕੇ ਵਿੱਚ ਅਧਿਕਾਰੀਆਂ ਵਲੋਂ ਖਰੀਦ ਸਮੇਂ ਆੜਤੀਆਂ ਅਤੇ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰਨ ਦੇ ਨਾਲ ਨਾਲ ਕਿਹਾ ਕਿ ਜੇਕਰ ਦੋਸ਼ੀ ਜਲਦ ਨਾ ਫੜੇ ਗਏ ਤਾਂ ਉਹ ਐੱਸ.ਐੱਸ.ਪੀ . ਦਫਤਰ ਦਾ ਘੇਰਾਓ ਕਰਨ  ਦੇ ਨਾਲ ਨਾਲ ਮਾਣਯੋਗ ਹਾਈ ਕੋਰਟ ਦਾ ਦਰਵਾਜਾ ਖੜਕਾਉਣਗੇ। ਇਸ ਜਾਮ ਅਤੇ ਰੋਸ ਧਰਨੇ ਦੌਰਾਨ ਸੰਦੀਪ ਸੂਦ,ਜਸਵੰਤ ਸਿੰਘ, ਬਲਦੇਵ ਸਿੰਘ, ਕੇਵਲ ਕ੍ਰਿਸ਼ਨ, ਓਮ ਪੁਰੀ, ਬਲਦੇਵ ਸਿੰਘ ਮੁਲਤਾਨੀ ਪ੍ਰਧਾਨ ਆੜਤੀ ਐਸੋਸੀਏਸ਼ਨ ਟਾਂਡਾ ,ਕੁਲਦੀਪ ਸਿੰਘ ਧਾਰੀਵਾਲ, ਸਵਿੰਦਰ ਸਿੰਘ ਸੰਧਵਾਂ, ਰਾਜਨਬੀਰ ਸਿੰਘ, ਪਰਮਿੰਦਰ ਸਿੰਘ ਪੱਡਾ, ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਕੁਲਵੰਤ ਸਿੰਘ ਚੀਮਾ, ਤਰਲੋਕ ਸਿੰਘ ਬਾਠ, ਹਰਬੰਸ ਸਿੰਘ, ਰਾਜ ਕੁਮਾਰ ਪ੍ਰਧਾਨ ਆੜਤੀ ਐਸੋਸੀਏਸ਼ਨ ਨਕੋਦਰ, ਹਰਦੇਵ ਸਿੰਘ ਬਾਜਾ ਚੱਕ, ਡਾ. ਜਗਬੀਰ ਸਿੰਘ ਧਰਮਸੋਤ, ਨੈਬ ਸਿੰਘ, ਅਵਤਾਰ ਸਿੰਘ ਰੋਪੜ ਵੱਖ ਵੱਖ ਜ਼ਿਲਿਆਂ ਦੇ ਵੱਖ ਆੜਤੀ ਐਸੋਸੀਏਸ਼ਨ ਤੋਂ ਵੱਖ ਵੱਖ ਜ਼ਿਲਿਆਂ ਦੇ ਪ੍ਰਧਾਨ ਅਤੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।ਇਸ ਮੌਕੇ ਡੀ.ਐੱਸ.ਪੀ ਟਾਂਡਾ ਗੁਰਪ੍ਰੀਤ ਸਿੰਘ ਗਿੱਲ ਤੇ ਥਾਣਾ ਮੁਖੀ ਹਰਗੁਰਦੇਵ ਸਿੰਘ ਵੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ਤੇ ਹਾਜ਼ਰ ਸਨ।  ਉਕਤ ਪੁਲਸ ਅਧਿਕਾਰੀਆਂ ਅਤੇ ਨਾਇਬ ਤਹਿਸੀਲਦਾਰ ਪ੍ਰਦੀਪ ਕੁਮਾਰ ਦੇ ਭਰੋਸੇ ਤੋਂ ਬਾਅਦ ਜਾਮ ਖਤਮ ਹੋਇਆ। ਇਸ ਦੌਰਾਨ ਸੂਬਾ ਪ੍ਰਧਾਨ ਚੀਮਾ ਨੇ ਚੇਤਾਵਨੀ ਦਿੱਤੀ ਕੇ ਜੇਕਰ ਜਲਦ ਦੋਸ਼ੀ ਨਾ ਕਾਬੂ ਕੀਤੇ ਗਏ ਤਾਂ 7 ਦਸੰਬਰ ਨੂੰ ਜਗਜੀਤ ਸਿੰਘ ਦੇ ਭੋਗ ਉਪਰੰਤ ਸੰਘਰਸ਼ ਵਿੱਢਿਆ ਜਾਵੇਗਾ।

LEAVE A REPLY

Please enter your comment!
Please enter your name here