ਬਸਪਾ ਮੰਗਾਂ ਦੇ ਸੰਬੰਧ ਵਿੱਚ 26 ਦਿਸੰਬਰ ਨੂੰ ਕਰੇਗੀ ਭੁੱਖ ਹੜਤਾਲ ਸ਼ੁਰੂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਬਸਪਾ ਦਾ ਇੱਕ ਵਫ਼ਦ ਉਂਕਾਰ ਸਿੰਘ ਝਮਟ ਜ਼ੋਨ ਇੰਚਾਰਜ ਤੇ ਦਿਨੇਸ਼ ਕੁਮਾਰ ਪੱਪੂ ਜ਼ਿਲਾ ਇੰਚਾਰਜ ਦੀ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮਿਲਿਆ। ਇਸ ਮੌਕੇ ਤੇ ਉਹਨਾਂ ਨਾਲ ਸੁਖਦੇਵ ਬਿੱਟਾ ਜ਼ਿਲਾ ਇੰਚਾਰਜ, ਵਿਕਾਸ ਹੰਸ ਉਪ ਪ੍ਰਧਾਨ ਜ਼ਿਲਾ ਹੁਸ਼ਿਆਰਪੁਰ, ਸਤਪਾਲ ਭਾਰਦਵਾਜ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ, ਹਰਜੀਤ ਲਾਡੀ ਸ਼ਹਿਰੀ ਪ੍ਰਧਾਨ ਬਸਪਾ। ਇਸ ਮੌਕੇ ਤੇ ਬਸਪਾ ਆਗੂਆਂ ਨੇ ਏ.ਡੀ.ਸੀ. ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ ਸਰਕਾਰੀ ਹਸਪਤਾਲ ਵਿੱਚ ਬਿਨਾਂ ਕਿਸੇ ਗੰਭੀਰ ਬਿਮਾਰੀ ਤੋਂ ਮਰੀਜ਼ਾਂ ਨੂੰ ਰੈਫ਼ਰ ਕਰ ਦਿੱਤਾ ਜਾਂਦਾ ਹੈ ਅਤੇ ਜਿਹੜੇ ਮਰੀਜ਼ ਦਾਖਲ ਵੀ ਹੁੰਦੇ ਹਨ, ਉਹਨਾਂ ਨੂੰ ਵੀ ਟੈਸਟ ਅਤੇ ਦਵਾਈਆਂ ਬਾਹਰੋਂ ਲਿਖੀਆਂ ਜਾਂਦੀਆਂ ਹਨ ਅਤੇ ਜੇ ਮਰੀਜ਼ ਪ੍ਰਾਈਵੇਟ ਹਸਪਤਾਲ ਦਾਖਲ ਹੋ ਜਾਂਦਾ ਹੈ ਤਾਂ ਉਸ ਦਾ ਪੰਜ ਸੱਤ ਦਿਨਾਂ ਦਾ ਬਿੱਲ ਚਾਲੀ ਪੰਜਾਹ ਹਜ਼ਾਰ ਬਣਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੇ ਕਿਹਾ ਪ੍ਰਾਈਵੇਟ ਸਕੂਲਾਂ ਵਿੱਚ ਵੀ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ।

Advertisements

ਫ਼ੀਸ ਲੇਟ ਦੇਣ ਦੇ ਕਈ ਬੱਚਿਆਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਅਤੇ ਮਰਜ਼ੀ ਦੀਆਂ ਕਿਤਾਬਾਂ ਕਾਪੀਆਂ ਲਿਖਦੇ ਹਨ। ਬਸਪਾ ਆਗੂਆਂ ਨੇ ਯਾਦ ਕਰਵਾਇਆ ਹੁਸ਼ਿਆਰਪੁਰ ਦੇ ਲੋਕਾਂ ਲਈ ਕੈਂਸਰ ਹਸਪਤਾਲ ਅਤੇ ਰੇਲਵੇ ਓਵਰ ਬ੍ਰਿਜ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਇਹਨਾਂ ਦੇ ਉਦਘਾਟਨ ਕੀਤੇ ਗਏ ਸੀ ਜੋ ਕਿ ਹਾਲੇ ਤੱਕ ਨਹੀਂ ਸ਼ੁਰੂ ਹੋ ਸਕੇ ਬਸਪਾ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਬਸਪਾ ਵੱਡੇ ਪੱਧਰ ਤੇ 26 ਦਿਸੰਬਰ ਨੂੰ ਸੰਘਰਸ਼ ਅਤੇ ਭੁੱਖ ਹੜਤਾਲ ਸ਼ੁਰੂ ਕਰੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਰਜੀਤ ਭੱਟੀ, ਸੁਖਦੇਵ ਲਾਡੀ, ਨਿਰਮਲ ਚੰਦ, ਮੋਹਨ ਲਾਲ ਪੁਰਹੀਰਾਂ, ਰਾਜ ਕੁਮਾਰ, ਗਿਆਨ ਚੰਦ ਨਾਰਾ, ਪਵਨ ਕੁਮਾਰ, ਕ੍ਰਿਸ਼ਨ ਲਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here