ਮੋਬਾਇਲ ਐਪ ਜ਼ਰੀਏ ਕੀਤੀ ਜਾ ਰਹੀ ਹੈ 7ਵੀਂ ਆਰਥਿਕ ਗਣਨਾ: ਰਵਿੰਦਰ ਪਾਲ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਉਪ ਅਰਥ ਅੰਕੜਾ ਅਤੇ ਸਲਾਹਕਾਰ ਰਵਿੰਦਰ ਪਾਲ ਦੱਤਾ ਨੇ ਦੱਸਿਆ ਕਿ ਮਨਿਸਟਰੀ ਆਫ਼ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ (ਮੋਸਪੀ) ਵਲੋਂ ਜ਼ਿਲੇ ਵਿੱਚ 7ਵੀਂ ਆਰਥਿਕ ਗਣਨਾ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਗਜ਼ ਅਤੇ ਸਮੇਂ ਦੀ ਬੱਚਤ ਲਈ ਇਸ ਵਾਰ ਇਹ ਕੰਮ ਮੋਬਾਇਲ ਐਪ ਜ਼ਰੀਏ ਕੀਤਾ ਜਾ ਰਿਹਾ ਹੈ।

Advertisements

ਸ੍ਰੀ ਦੱਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਸਪੀ ਨੇ ਸੀ.ਐਸ.ਸੀ., ਈ-ਗਵਰਨੈਂਸ ਸਰਵਿਸਿਜ਼ ਇੰਡੀਆ ਲਿਮਟਿਡ, ਇਲੈਕਟ੍ਰੋਨਿਕਸ ਅਤੇ ਇਨਫਾਰਮੇਸ਼ਨ ਟੈਕਨੋਲਜੀ ਮੰਤਰਾਲੇ ਨਾਲ 7ਵੀਂ ਆਰਥਿਕ ਗਣਨਾ ਦੀ ਇੰਪਲੀਮੈਟਿੰਗ ਏਜੰਸੀ ਵਜੋਂ ਭਾਈਵਾਲ ਕੀਤੀ ਹੈ। ਉਹਨਾਂ ਦੱਸਿਆ ਕਿ ਸੀ.ਐਸ.ਸੀ. ਵਲੋਂ ਲਗਾਏ ਗਏ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਡਾਟਾ ਲੈਣ, ਪੁਸ਼ਟੀਕਰਨ, ਰਿਪੋਰਟ ਤਿਆਰ ਕਰਨ ਅਤੇ ਇਸ ਸਬੰਧੀ ਤਿਆਰ ਕੀਤੀ ਮੋਬਾਇਲ ਐਪਲੀਕੇਸ਼ਨ ਦੀ ਵਰਤੋਂ ਦੀ ਸਿਖਲਾਈ ਦਿੱਤੀ ਗਈ ਹੈ।

-ਜ਼ਿਲਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ

ਉਪ ਅਰਥ ਅੰਕੜਾ ਅਤੇ ਸਲਾਹਕਾਰ ਨੇ ਦੱਸਿਆ ਕਿ ਇਸ ਗਣਨਾ ਤਹਿਤ ਘਰ-ਘਰ ਜਾ ਕੇ ਸਰਵੇਖਣ ਕਰਕੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਘਰੇਲੂ ਅਤੇ ਵਪਾਰਕ ਅਦਾਰਿਆਂ ਦੇ ਇਕੱਠੇ ਕੀਤੇ ਡਾਟੇ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਕੇਵਲ ਵਿਕਾਸ ਯੋਜਨਾਵਾਂ ਬਣਾਉਣ ਅਤੇ ਅੰਕੜਿਆਂ ਦੇ ਉਦੇਸ਼ ਲਈ ਇਸਤੇਮਾਲ ਕੀਤਾ ਜਾਵੇਗਾ। ਗਿਣਤੀਕਾਰਾਂ ਵਲੋਂ ਇਕੱਤਰ ਕੀਤੇ ਗਏ ਡਾਟੇ ਨੂੰ ਸੁਪਰਵਾਈਜ਼ਰਾਂ ਵਲੋਂ ਸਬੰਧਤ ਘਰਾਂ ਅਤੇ ਅਦਾਰਿਆਂ ਵਿੱਚ ਜਾ ਕੇ ਪੁਸ਼ਟੀਕਰਨ ਉਪਰੰਤ ਤਸਦੀਕ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਸੀ.ਐਸ.ਸੀ. ਵਲੋਂ ਲਗਾਏ ਗਏ ਇਹ ਗਿਣਤੀਕਾਰ ਅਤੇ ਸੁਪਰਵਾਈਜ਼ਰਾਂ ਨੂੰ ਡਾਟਾ ਲੈਣ ਅਤੇ ਪੁਸ਼ਟੀ ਤਿਆਰ ਕਰਨ, ਰਿਪੋਰਟ ਤਿਆਰ ਕਰਨ ਲਈ ਜ਼ਿਲਾ ਹੁਸ਼ਿਆਰਪੁਰ ਵਿਖੇ 234 ਸੁਪਰਵਾਈਜ਼ਰ ਅਤੇ 655 ਗਿਣਤੀਕਾਰ ਨਿਯੁਕਤ ਕੀਤੇ ਗਏ ਹਨ। ਉਹਨਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੂੰ ਪੂਰਾ ਸਹਿਯੋਗ ਦੇਣ।

LEAVE A REPLY

Please enter your comment!
Please enter your name here