ਡੇਅਰੀ ਵਿਭਾਗ ਨੇ ਪਿੰਡ ਉਚੀ ਬਸੀ ਵਿਖੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਲਾਕ ਦਸੂਹਾ ਦੇ ਪਿੰਡ ਉਚੀ ਬਸੀ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਿਪਟੀ ਡਾਇਰੈਕਟਰ ਡੇਅਰੀ ਦਵਿੰਦਰ ਸਿੰਘ ਨੇ ਵਿਭਾਗ ਵਲੋਂ ਵੱਖ-ਵੱਖ ਕੰਪੋਨੈਟਾਂ ‘ਤੇ ਦਿੱਤੀ ਜਾ ਰਹੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ।

Advertisements

ਸਾਬਕਾ ਡਿਪਟੀ ਡਾਇਰੈਕਟਰ ਡੇਅਰੀ ਹਰਸ਼ਰਨ ਸਿੰਘ ਨੇ ਦੇਸੀ ਗਾਂਵਾ ਦੀਆਂ ਨਸੋਲਾਂ ਅਤੇ ਨਸਲ ਸੁਧਾਰ ਬਾਰੇ, ਸਾਬਕਾ ਵੈਟਨਰੀ ਅਫ਼ਸਰ ਡਾ. ਹਰਜੀਤ ਸਿੰਘ ਨੇ ਪਸ਼ੂਆਂ ਦੀਆਂ ਆਮ ਬੀਮਾਰੀਆਂ ਬਾਰੇ, ਫਿਸ਼ਰੀ ਅਫਸਰ ਮਨਦੀਪ ਕੌਰ ਨੇ ਮੱਛੀ ਪਾਲਣ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ, ਵੈਟਨਰੀ ਇੰਸਪੈਕਟਰ ਮਨਜੀਤ ਸਿੰਘ ਨੇ ਪਸ਼ੂਆਂ ਦੇ ਮਨਸੂਈ ਗਰਭਦਾਨ ਬਾਰੇ ਅਤੇ ਡੇਅਰੀ ਵਿਕਾਸ ਅਫ਼ਸਰ ਹਰਵਿੰਦਰ ਸਿੰਘ ਨੇ ਡੇਅਰੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਡੇਅਰੀ ਵਿਕਾਸ ਇੰਪਸੈਕਟਰ ਯੋਗੇਸ਼ਵਰ, ਡੇਅਰੀ ਫੀਲਡ ਸਹਾਇਕ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਵਿਲੀਅਮ ਅਤੇ ਅਸ਼ਵਨੀ ਕੁਮਾਰ ਵਲੋਂ ਹਾਜ਼ਰ ਡੇਅਰੀ ਫਾਰਮਰਾਂ ਨੂੰ ਹਰੇ ਚਾਰੇ ਦਾ ਅਚਾਰ ਅਤੇ ਹੇਅ ਬਾਰੇ ਸੀ.ਡੀ. ਵਿਖਾਈ ਗਈ।

LEAVE A REPLY

Please enter your comment!
Please enter your name here