ਸਿਹਤ ਵਿਭਾਗ ਨੇ ਖਾਣਾ ਬਣਾਉਣ ਵਿੱਚ ਵਰਤੇ ਜਾਣ ਵਾਲੇ ਪਦਾਰਥਾਂ ਦੀ ਕੀਤੀ ਚੈਕਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲੋਕਾਂ ਨੂੰ ਸਾਫ ਸੁਥਰਾ ਤੇ ਮਿਆਰੀ ਖਾਦ ਪਦਾਰਥ ਮੁੱਹਈਆ ਕਰਵਾਉਣਾ ਯਕੀਨੀ ਬਣਾਉਣ ਲਈ ਫੂਡ ਸੇਫਟੀ ਸਟੈਡਰਡ ਐਕਟ ਇੰਡੀਆਂ ਤਹਿਤ ਜਿਲਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਤੇ ਫੂਡ ਸੇਫਟੀ ਅਫਸਰ ਰਮਨ ਵਿਰਦੀ ਦੀ ਟੀਮ ਵੱਲੋ ਸ਼ਹਿਰ ਦੇ ਨਾਮੀ ਹੋਟਲਾਂ ਦੀ ਅਚਨਚੇਤ ਚੈਕਿੰਗ ਕਰਕੇ , ਰਸੋਈ ਵਿੱਚ  ਬਣਾਏ ਜਾ ਰਹੇ ਖਾਦ ਵਾਲੇ ਪਦਾਰਥ ਜਿਵੇ ਤੇਲ, ਘਿਊ ਆਦਿ ਤੇ ਹੋਰ  ਖਾਣ ਪੀਣ ਦੇ ਪਦਾਰਥਾਂ , ਰਸੋਈ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ  ਅਤੇ ਦੀ ਸਾਫ  ਸਫਾਈ ਅਤੇ ਫਿਟਨੈਸ ਸਬੰਧੀ ਚੇਕਿੰਗ ਕੀਤੀ ਗਈ ਅਤੇ ਮੋਕੇ ਤੇ ਪਾਈਆਂ ਗਈਆਂ ਖਾਮੀਆਂ ਨੂੰ ਹੋਟਲ ਮਾਲਿਕਾਂ ਨੂੰ ਸਖਤ ਹਦਾਇਤ ਕਰਕੇ ਦੂਰਕਰਨ ਲਈ ਕਿਹਾ ਅਤੇ ਭਵਿੱਖ ਵਿੱਚ ਅਜਿਹੀ ਖਾਮੀ ਮਿਲਣ ਤੇ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।

Advertisements

-ਸਿਹਤ ਵਿਭਾਗ ਨੇ ਸ਼ਹਿਰ ਦੇ ਹੋਟਲਾਂ ਦੇ ਮਾਲਕਾਂ ਨੂੰ ਰਸੋਈ ਵਿੱਚ ਸਫਾਈ ਰੱਖਣ ਲਈ ਕੀਤੀ ਸਖੱਤ ਹਦਾਇਤ

ਹੋਰ ਜਾਣਕਾਰੀ ਦਿੰਦੇ ਹੋਏ ਜਿਲਾਂ ਸਿਹਤ ਅਫਸਰ ਨੇ  ਕਿ ਕਿਚਨ ਵਿੱਚ ਵਰਤਿਆਂ ਜਾਣ ਵਾਲਾ ਤੇਲ ਜਾ ਘਿਊ ਤਿੰਨ ਵਾਰ ਹੀ ਤਲਾਈ ਕੀਤੀ ਜਾ ਸਕਦੀ ਹੈ, ਤੇ ਬਚੇ ਹੋਏ ਤੇਲ ਨੂੰ ਖਰੀਦਣ ਵਾਸਤੇ ਸਰਕਾਰ ਵੱਲੋ ਇਕ ਕੰਪਨੀ ਨੂੰ ਠੇਕਾਂ ਦਿੱਤਾ ਜਾਵੇਗਾ ਜੋ ਉਸ ਦਾ ਬਾਓਡੀਜਲ ਬਣਾਵੇਗੀ । ਉਹਨਾਂ ਇਹ ਵੀ ਦੱਸਿਆ ਕਿ ਤੰਦਰੁਸਤ ਪੰਜਾਬ, ਸਿਹਤ ਮੰਦ ਪੰਜਾਬ ਅਤੇ ਫੂਡ ਸੇਫਟੀ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਵਿਭਾਗ ਫੂਡ ਸੇਫਟੀ ਅਤੇ ਸਟੈਡਰਡ ਐਕਟ ਨੂੰ ਐਕਟ ਦੀ ਇਨੰ ਬਿੰਨ ਪਾਲਣਾ ਕਰਵਾਉਣ ਲਈ ਬਚਨ ਬੱਧ ਹੈ । ਰਸੋਈ ਵਿੱਚਕੰਮ ਕਰਨ ਵਾਲੇ ਕਰਮਚਾਰੀਆਂ ਦਾ ਮੈਡੀਕਲ ਤੋਰ ਫਿੱਟ ਹੋਣਾ, ਰਸੋਈ ਵਿੱਚ ਕੰਮ ਕਰਨ ਸਮੇ ਸਿਰ ਤੇ ਟੋਪੀ, ਮਾਸਕ ਅਤੇ ਦਸਤਾਨੇ ਪਹਿਨਣੇ ਜਰੂਰੀ ਹਨ । ਰਸੋਈ ਸਾਫ ਸੁਥਰੀ, ਹਵਾਦਾਰ ਅਤੇ ਰੋਸ਼ਨੀ ਭਰਪੂਰ ਹੋਣੀ ਚਾਹੀਦੀ ਹੈ । ਬਰਡਿਡ ਖਾਦ ਪਦਾਰਥ ਤੇ ਬਣਾਉਣ ਦੀ ਮਿਤੀ ਅਤੇ ਮਿਆਦ ਪੁਗਣ ਦੀ ਮਿਤੀ  ਦਰਸਾਉਦੇ ਹੋਏ ਪਦਾਰਥਾਂ ਦੀ ਵਰਤੋ ਕੀਤੀ ਜਾਵੇ । ਇਸ ਮੋਕੇ ਉਹਨਾਂ ਦੀ ਟੀਮ ਵਿੱਚ ਰਾਮ ਲੁਭਾਇਆ ,ਤੇ ਹੋਰ ਵੀ ਹਾਜਰ ਸਨ ।

LEAVE A REPLY

Please enter your comment!
Please enter your name here