19 ਜਨਵਰੀ ਨੂੰ ਜਿਲੇ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਉ ਰੋਧਕ ਬੂੰਦਾਂ ਪਿਲਾਉਣ ਲਈ ਮਿਤੀ 19 ਜਨਵਰੀ ਦਿਨ ਐਤਵਾਰ ਤੋਂ ਤਿੰਨ ਦਿਨਾਂ ਨੈਸ਼ਨਲ ਪੱਲਸ ਪੋਲੀਉ ਰਾਉੰਡ 2020  ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹਨਾਂ ਗੱਲਾ ਦਾ ਪ੍ਰਗਟਾਵਾਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਜਿਲਾ ਸਿਖਲਾਈ ਕੇਂਦਰ ਵਿਖੇ ਕਰਵਾਈ ਗਈ ਇਕ ਦਿਨਾਂ ਵਰਕਸ਼ਾਪ ਵਿੱਚ ਕੀਤਾ । ਇਸ ਵਰਕਸ਼ਾਪ ਵਿੱਚ ਸੀਨੀਅਰ ਮੈਡੀਕਲ ਅਫਸਰਾਂ, ਨੋਡਲ ਅਫਸਰ  ਅਤੇ ਫੀਲਡ ਸੁਪਰਵਾਈਜਰ ਸਟਾਫ ਹਾਜਰ ਹੋਇਆ।

Advertisements

ਇਸ ਮੋਕੇ ਉਹਨਾਂ ਕਿਹਾ ਕਿ ਭਾਵੇ  ਭਾਰਤ ਪੋਲੀਉ ਮੁੱਕਤ ਹੋ ਚੁੱਕਾ ਹੈ ਪਰ ਫਿਰ ਵੀ ਸਾਡੇ ਗੁਆਢੀ ਦੇਸ਼ ਪਕਿਸਤਾਨ ਤੇ ਅਫਗਾਨਸਤਾਨ  ਵਿੱਚ ਅਜੇ ਵੀ ਪੋਲੀਉ ਦੇ ਕੇਸ ਪਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਸਾਲ 1985 ਵਿੱਚ 125 ਦੇਸ਼ਾਂ ਵਿੱਚ ਵਿੱਚ ਪੋਲੀਉ ਦੇ ਕੇਸ ਸਨ ਜੋ ਕਿ ਸਾਲ 2019 ਵਿੱਚ ਘੱਟ ਤਿੰਨ ਦੇਸ਼ਾ ਵਿੱਚ ਰਹਿ ਗਏ ਹਨ । ਉਹਨਾਂ ਦੱਸਿਆ ਕਿ ਇਸ ਮੁਹਿੰਮ ਦੋਰਾਨ ਜਿਲੇ ਦੀ ਲੱਗ ਭੱਗ 15 ਲੱਖ 13 ਹਜਾਰ 158 ਅਬਾਦੀ ਨੂੰ ਕਵਰ ਕਰਕੇ 0 ਤੋ 5 ਸਾਲ ਤੱਕ ਦੇ ਬੱਚਿਆਂ ਨੂੰ 2 ਲੱਖ 12 ਹਜਾਰ 704 ਬੱਚਿਆ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਪੋਲੀਉ ਰੋਧਿਕ ਬੂੰਦਾਂ ਪਿਲਾਈਆਂ ਜਾਣਗੀਆਂ ।

ਜਿਲਾਂ ਟੀਕਾਕਰਨ ਅਫਸਰ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ 749 ਬੂਥ ਲਗਾਏ ਜਾਣਗੇ ਅਤੇ ਬਸ ਸਟੈਡ, ਰੇਲਵੇ ਸਟੇਸ਼ਨ ਆਦਿ ਥਾਵਾਂ ਤੇ 23 ਟਰਾਜਿਟ ਕੈਪ ਲਗਾਏ ਜਾਣਗੇ। ਇਹਨਾ ਟੀਮਾਂ ਨੂੰ ਨਿਰੀਖਣ ਕਰਨ ਲਈ 43 ਸੁਪਰਵਾਈਜਰ ਟੀਮਾਂ, ਤੇ 21 ਮੋਬਾਇਲ ਟੀਮਾਂ ਲਾਈਆ ਗਈਆਂ ਤਾ ਜੋ ਕੋਈ ਵੀ ਬੱਚਾ ਇਸ ਪੋਲੀਉ ਵੈਕਸੀਨ ਪੀਣ ਤੋ ਵਾਂਝਾ ਨਾ ਰਹਿ ਹੈ। ਇਸ ਮੋਕੇ ਉਹਨਾਂ ਸਿਹਤ ਅਧਿਕਾਰੀਆ ਨੂੰ ਹਦਾਇਤ ਕੀਤੀ ਹਾਈ ਰਿਸਕ ਖੇਤਰ ਜਿਵੇ ਸਲੱਮ, ਭੱਠੇ, ਨਵ ਉਸਾਰੀ ਇਮਰਾਤਾਂ ਬਾਲੇ ਥਾਵਾਂ ਤੇ ਵਿਸ਼ੇਸ਼ ਫੋਕਸ ਕਰਕੇ ਇਸ ਮੁਹਿੰਮ ਨੂੰ ਸਫਲ ਬਣਾਇਆ ਜਾਵੇ। ਇਸ ਵਰਕਸ਼ਾਪ ਵਿੱਚ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ. ਰਜਿੰਦਰ ਰਾਜ ਜਿਲਾ ਪਰਿਵਾਰ ਭਲਾਈ ਅਫਸਰ, ਸਬ ਡਿਵੀਜਨ ਹਸਪਤਾਲਾ ਦੇ ਐਸ.ਐਮ.ਓ ਹਾਜਰ ਸਨ ।

LEAVE A REPLY

Please enter your comment!
Please enter your name here