ਬਸਪਾ ਦੇ ਜਿਲਾ ਪ੍ਰਧਾਨ ਅਹੀਰ ਨੇ ਸੁਣੀਆਂ ਈ-ਰਿਕਸ਼ਾ ਚਾਲਕਾਂ ਦੀਆਂ ਸਮੱਸਿਆਵਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਪ੍ਰਧਾਨ ਬਸਪਾ ਪ੍ਰਸ਼ੋਤਮ ਅਹੀਰ ਨੇ ਈ-ਰਿਕਸ਼ਾ ਚਾਲਕਾ ਨਾਲ ਉਹਨਾਂ ਦੀਆਂ ਪਰੇਸ਼ਾਨਿਆਂ ਜਾਣਨ ਸੰਬੰਧੀ ਇੱਕ ਮੀਟਿੰਗ ਕੀਤੀ। ਇਸ ਮੌਕੇ ਤੇ ਉਹਨਾਂ ਦਿਆਂ ਸਮੱਸਿਆਵਾਂ ਸੁਣਦੇ ਹੋਏ ਅਹੀਰ ਨੇ ਉਹਨਾਂ ਦੇ ਹਲ ਲਈ ਡੀ.ਸੀ. ਈਸ਼ਾ ਕਾਲਿਆ ਨਾਲ ਰਾਬਤਾ ਕਾਇਮ ਕਰਣ ਦੀ ਗੱਲ ਕਹੀ।

Advertisements

ਚਾਲਕਾਂ ਨੇ ਸਮੱਸਿਆਵਾਂ ਦੱਸਦੇ ਹੋਏ ਆਖਿਆ ਕਿ ਈ-ਰਿਕਸ਼ਾ ਖਰੀਦਣ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਟੈਂਪਰੇਰੀ ਜਾਂ 20, 21 ਨੰ. ਫਾਰਮ ਦਿੱਤਾ ਜਾ ਰਿਹਾ ਹੈ,  ਉਲਟ ਕੀਮਤ ਤੋਂ ਵੱਧ ਪੈਸਾ ਡੀਲਰਾਂ ਵੱਲੋਂ ਮੰਗਿਆ ਜਾ ਰਿਹਾ ਹੈ, ਸੜਕ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਉਹਨਾਂ ਨੂੰ ਕਾਗਜ ਪੱਤਰ ਦੇ ਨਾਂ ਤੇ ਤੰਗ ਪ੍ਰੇਸ਼ਾਨ ਕਰ ਰਹੇ ਹਨ, ਸ਼ਹਿਰ ਵਿੱਚ 100 ਤੋਂ ਜਿਆਦਾ ਈ-ਰਿਕਸ਼ਾ ਚੱਲ ਰਹੇ ਹਨ ਪਰ ਉਹਨਾਂ ਦੇ ਖੜੇ ਹੋਣ ਲਈ ਉਹਨਾਂ ਕੋਲ ਕੋਈ ਵੀ ਅਧਿਕਾਰਕ ਜਗਾ ਜਾ ਸਟੈਂਡ ਨਹੀ ਜੋ ਰਿਕਸ਼ਾ ਸਟੈਂਡ ਹਨ ਉਹਨਾਂ ਨੂੰ ਕੋਈ ਨਾ ਕੋਈ ਹੋਰ  ਵਰਤ ਰਿਹਾ ਹੈ, ਤੇ ਹੋਰ ਵੀ ਕਈ ਮੁਸ਼ਕਲਾਂ ਨਾਲ ਜਾਣੂ ਕਰਵਾਇਆ।

ਉਹਨਾਂ ਕਿਹਾ ਕਿ ਇਹਨਾਂ ਸਾਰਿਆ ਮੁਸ਼ਕਿਲਾਂ ਦਾ ਹੱਲ ਜਲਦੀ ਤੋਂ ਜਲਦੀ ਹੋਵੇ ਇਸ ਲਈ ਬਸਪਾ ਟੀਮ ਜਲਦੀ ਡੀਸੀ ਸਾਹਿਬ ਹੁਸ਼ਿਆਰਪੁਰ ਨਾਲ ਮੁਲਾਕਾਤ ਕਰੇਗੀ, ਸਾਰੇ ਗਰੀਬ ਚਾਲਕਾਂ ਨੇ ਇਹ ਵੀ ਦੱਸਿਆ ਕਿ ਉਹ ਪਹਿਲਾਂ ਵੀ ਪ੍ਰਸ਼ਾਸਨ ਨੂੰ ਤੇ ਮੌਜੂਦਾ ਹਾਕਮਾ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ। ਪਰ ਅੱਜੇ ਤੱਕ ਕੋਈ ਪੁਖਤਾ ਹੱਲ ਨਹੀਂ ਹੋਇਆ। ਸਗੋਂ ਉਹਨਾਂ ਵਿੱਚ ਹੀ ਚਾਲਕਾ ਨੂੰ ਆਪਸ ਵਿੱਚ ਵੰਡ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੇ ਬਸਪਾ ਜਿਲਾ ਟੀਮ ਨੇ ਈ-ਰਿਕਸ਼ਾ ਚਾਲਕਾ ਨੂੰ ਭਰੋਸਾ ਦਿਵਾਇਆ ਕਿ ਸਾਰੇ ਮਸਲੇ ਜਲਦ ਹੱਲ ਕਰਵਾਏ ਜਾਣਗੇ। ਇਸ ਮੌਕੇ ਤੇ ਚਾਲਕ ਅਮਰਿਤਪਾਲ, ਸੰਨੀ, ਰਿੰਕੂ, ਵਿਜੇ, ਵਿਪਨ, ਤਰਲੋਕ, ਰਣਜੀਤ, ਬੱਬਲੀ, ਦੀਪੂ ਤੇ ਹੋਰ ਸਾਥੀ ਹਾਜਰ ਸਨ।

LEAVE A REPLY

Please enter your comment!
Please enter your name here