ਪੰਜਾਬ ਦੀ ਬਾਸਕਿਟਬਾਲ ਟੀਮ ਵਿੱਚ ਹੁਸ਼ਿਆਰਪੁਰ ਜਿਲੇ ਨਾਲ ਸਬੰਧਤ ਤਿੰਨ ਖਿਡਾਰੀ ਸ਼ਾਮਿਲ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਆਲ ਇੰਡਿਆ ਸਿਵਲ ਸਰਵਿਸ ਬਾਸਕਿਟਬਾਲ ਟੂਰਨਾਮੈਂਟ ਦਾ ਆਯੋਜਨ 28 ਤੋਂ 30 ਜਨਵਰੀ ਤੱਕ ਸ਼੍ਰੀ ਗੁਰੂ ਨਾਨਕ  ਸਟੇਡੀਅਮ ਲੁਧਿਆਣਾ ਵਿੱਚ ਹੋਣ ਜਾ ਰਿਹਾ ਹੈ। ਇਸ ਵਿੱਚ ਦੇਸ਼  ਦੇ ਵੱਖ-ਵੱਖ ਸੂਬਿਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ ਪੰਜਾਬ ਦੀ ਬਾਸਕਿਟਬਾਲ ਟੀਮ ਵੀ ਭਾਗ ਲਵੇਂਗ। ਪੰਜਾਬ ਦੀ ਟੀਮ ‘ਚ ਹੁਸ਼ਿਆਰਪੁਰ ਨਾਲ ਸਬੰਧਤ ਤਿੰਨ ਖਿਡਾਰੀਆਂ ਦੀ ਚੋਣ ਹੋਈ ਹੈ, ਜੋਕਿ ਹੁਸ਼ਿਆਰਪੁਰ ਲਈ ਮਾਣ ਦੀ ਗੱਲ ਹੈ। ਇਹਨਾਂ ਵਿੱਚ ਗੜਦੀਵਾਲਾ ਤੋਂ ਸਟੇਟ ਐਵਾਰਡੀ ਡਾ. ਕੁਲਦੀਪ ਸਿੰਘ  ਮਿਨਹਾਸ,  ਗੜਦੀਵਾਲਾ ਤੋਂ ਹਰਦੀਪ ਸਿੰਘ  ਮਿਨਹਾਸ ਅਤੇ ਬਾਸਕਿਟਬਾਲ ਦੇ ਕੋਚ ਅਤੇ ਵਧੀਆ ਖਿਡਾਰੀਆਂ ਵਿੱਚ ਸ਼ਾਮਲ ਪੀ.ਟੀ.ਆਈ. ਹਰਜਿੰਦਰ ਸਿੰਘ ਟੋਨੀ ਮਾਂਗਾ  ਦੇ ਨਾਮ ਸ਼ਾਮਲ ਹਨ।

Advertisements

ਪੰਜਾਬ ਦੀ ਟੀਮ ਵਿੱਚ ਪੰਜਾਬ  ਦੇ ਵੱਖ-ਵੱਖ ਜਿਲਿਆਂ ਜਲੰਧਰ,  ਗੁਰਦਾਸਪੁਰ,  ਮਾਨਸਾ,  ਫਰੀਦਕੋਟ, ਪਟਿਆਲਾ ਅਤੇ ਕਪੂਰਥਲਾ ਤੋਂ ਟੀਮਾਂ  ਦੇ ਖਿਡਾਰੀਆਂ ਨੂੰ ਵੀ ਸ਼ਾਮਿਲ ਕੀਤਾ ਹੈ। ਜ਼ਿਕਰਯੋਗ ਹੈ ਕਿ ਕੋਚ ਹਰਜਿੰਦਰ ਸਿੰਘ ਟੋਨੀ, ਡਾ. ਕੁਲਦੀਪ ਸਿੰਘ  ਮਿਨਹਾਸ ਅਤੇ ਡਾ. ਹਰਦੀਪ ਸਿੰਘ  ਮਿਨਹਾਸ ਨੇ ਬਾਸਕਿਟਬਾਲ  ਦੇ ਪ੍ਰਤੀ ਪੂਰੀ ਤਰਾਂ ਨਾਲ ਜੀਵਨ ਸਮਰਪਿਤ ਕੀਤਾ ਹੈ । ਕੋਚ ਹਰਜਿੰਦਰ ਸਿੰਘ  ਟੋਨੀ ਤੋਂ ਕੋਚਿੰਗ ਲੈ ਕੇ ਕਈ ਖਿਡਾਰੀਆਂ ਨੇ ਜਿਥੇ ਦੇਸ਼ ਵਿੱਚ ਬਾਸਕੇਟਬਾਲ ਦਾ ਨਾਮ ਚਮਕਾਇਆ ਉਥੇ ਹੀ ਵਿਦੇਸ਼ਾਂ ਵਿੱਚ ਵੀ ਜਾਕੇ ਬਾਸਕਿਟਬਾਲ ਦਾ ਨਾਮ ਰੋਸ਼ਨ ਕੀਤਾ ਹੈ  ਜਦਕਿ ਡਾ. ਕੁਲਦੀਪ ਸਿੰਘ  ਮਿਨਹਾਸ ਅਤੇ ਡਾ. ਹਰਦੀਪ ਸਿੰਘ  ਮਿਨਹਾਸ ਦੋਵੇਂ ਸਗੇ ਭਰਾ ਹਨ, ਜਿਹਨਾਂ ਨੇ ਬਾਸਕਿਟਬਾਲ ਨੂੰ ਕਾਫ਼ੀ ਕੁੱਝ ਦਿੱਤਾ ਹੈ। ਡਾ. ਕੁਲਦੀਪ ਸਿੰਘ ਮਿਨਹਾਸ ਸਟੇਟ ਐਵਾਰਡ ਨਾਲ ਸਨਮਾਨਿਤ ਵੀ ਹੋਏ ਹਨ।

LEAVE A REPLY

Please enter your comment!
Please enter your name here