ਐਸ.ਡੀ.ਐਮ ਨੇ ਹੜ ਰੋਕੂ ਕੰਮਾਂ ਦਾ ਕੀਤਾ ਨਿਰੀਖਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਨਿਰਦੇਸ਼ਾਂ ‘ਤੇ ਐਸ.ਡੀ.ਐਮ ਹੁਸ਼ਿਆਰਪੁਰ ਅਮਿਤ ਮਹਾਜਨ ਨੇ ਹੜ ਰੋਕੂ ਕੰਮਾਂ ਦਾ ਨਿਰੀਖਣ ਕੀਤਾ। ਮਹਾਜਨ ਨੇ ਬਲਾਕ ਹੁਸ਼ਿਆਰਪੁਰ ਅਧੀਨ ਪੈਂਦੇ ਪਿੰਡ ਸ਼ੇਰਪੁਰ ਬਾਹਤੀਆਂ, ਖਲਵਾਣਾ, ਕੈਲੋਂ, ਖੁੰਡੇ, ਨੂਰਤਲਾਈ, ਮਹਿਲਾਂਵਾਲੀ, ਸਲੇਮਪੁਰ ਅਤੇ ਬੱਸੀ ਕਲਾਂ ਆਦਿ ਕੋਲੋਂ ਲੰਘਦੇ ਚੋਆਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਆਬਾਦੀ ਅਤੇ ਵਾਹੀਯੋਗ ਜ਼ਮੀਨਾਂ ਨੂੰ ਬਚਾਉਣ ਲਈ ਅਗੇਤੇ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ।

Advertisements

ਉਹਨਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਹੜ ਰੋਕੂ ਕੰਮਾਂ ਨੂੰ ਸਮੇਂ-ਸਿਰ ਨੇਪਰੇ ਚਾੜਿਆ ਜਾਵੇ, ਤਾਂ ਜੋ 2020 ਦੀਆਂ ਬਰਸਾਤਾਂ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਸਕਣ। ਇਸ ਮੌਕੇ ਡਰੇਨੇਜ਼ ਵਿਭਾਗ ਦੇ ਉਪ ਮੰਡਲ ਅਫ਼ਸਰ ਪੰਕਜ ਬਾਲੀ, ਇੰਜਨੀਅਰ ਮਨਪ੍ਰੀਤ ਸਿੰਘ, ਇੰਜਨੀਅਰ ਕੋਮਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here