ਪੀ.ਐਚ.ਸੀ. ਚੱਕੋਵਾਲ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਆਯੋਜਿਤ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਅਜੋਕੇ ਯੁਗ ਵਿੱਚ ਕੈਂਸਰ ਬਹੁਤ ਸਾਰੇ ਲੋਕਾਂ ਦੀ ਮੌਤ ਦਾ ਕਾਰਣ ਬਣਦਾ ਜਾ ਰਿਹਾ ਹੈ। ਸਰੀਰਕ ਕਿਰਿਆਸ਼ੀਲਤਾ, ਸਰੀਰਕ ਕਸਰਤ ਕਰਨ, ਪੱਛਮੀ ਸੱਭਿਅਤਾ ਅਨੁਸਾਰ ਰਹਿਣ-ਸਹਿਣ ਅਤੇ ਖਾਣ ਪੀਣ ਦੀਆਂ ਆਦਤਾਂ ਵਿੱਚ ਬਦਲਾਅ ਅਤੇ ਨਿਯਮਿਤ ਸਰੀਰਕ ਜਾਂਚ ਰਾਂਹੀ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸਦੇ ਲਈ ਹਰ ਮਨੁੱਖ ਨੂੰ ਇਸਦੇ ਲੱਛਣਾਂ ਅਤੇ ਇਸਤੋਂ ਬਚਾਅ ਪ੍ਰਤੀ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ। ਇਹ ਵਿਚਾਰ ਪੀ.ਐਚ.ਸੀ. ਚੱਕੋਵਾਲ ਵਿਖੇ ਆਯੋਜਿਤ ਵਿਸ਼ਵ ਕੈਂਸਰ ਦਿਹਾੜੇ ਮੌਕੇ ਪੇਸ਼ ਕੀਤੇ ਗਏ।  ਇਸ ਮੌਕੇ ਡਾ. ਸੁਰਿੰਦਰ ਕੁਮਾਰ ਡੈਂਟਲ ਸਰਜਨ, ਡਾ. ਨਰਿੰਦਰ ਸਿੰਘ ਮੈਡੀਕਲ ਅਫ਼ਸਰ, ਬੀ.ਈ.ਈ. ਰਮਨਦੀਪ ਕੌਰ, ਸ਼੍ਰੀ ਮਨਜੀਤ ਸਿੰਘ ਹੈਲਥ ਇੰਸਪੈਕਟਰ, ਇੰਦਰਜੀਤ ਵਿਰਦੀ, ਦਿਲਬਾਗ ਸਿੰਘ, ਮਦਰ ਮੈਰੀ ਨਰਸਿੰਗ ਇੰਸਟੀ ਚਿਊਟ ਨਸਰਾਲਾ ਦੀਆਂ ਸਿਦਿਆਰਥਣਾਂ ਤਜਿੰਦਰ ਕੌਰ, ਰਮਨਜੋਤ  ਕੌਰ ਅਤੇ ਇਲਾਕਾ ਨਿਵਾਸੀ ਸ਼ਾਮਿਲ ਹੋਏ। ਇਸ ਦੌਰਾਨ ਮਦਰ ਮੈਰੀ ਨਰਸਿੰਗ ਇੰਸਟੀ ਚਿਊਟ ਨਸਰਾਲਾ ਦੀਆਂ  ਨਰਸਿੰਗ ਵਿਦਿਆਰਥਣਾਂ ਵੱਲੋਂ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ।

Advertisements

ਜਾਗਰੂਕਤਾ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਬੀ.ਈ.ਈ. ਰਮਨਦੀਪ ਕੌਰ ਨੇ ਕੈਂਸਰ ਦੇ ਮੁੱਢਲੇ ਲੱਛਣਾਂ ਬਾਰੇ ਵਿਸ਼ਥਾਰਪੂਰਣ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਜਿਹੇ ਲੱਛਣ ਪ੍ਰਗਟ ਹੁੰਦੇ ਹੀ ਜਾਂਚ ਕਰਵਾਈ ਜਾਵੇ, ਕਿਉਂਕਿ ਜੇਕਰ ਮੁੱਢਲੀ ਸਟੇਜ ਵਿੱਚ ਹੀ ਇਸਦਾ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਪੂਰੀ ਤਰਾਂ ਸਭੰਵ ਹੋ ਸਕਦਾ ਹੈ। ਇਸਦੇ ਲਈ ਜਰੂਰੀ ਹੈ ਕਿ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਲਈ ਸਾਲ ਵਿੱਚ ਇੱਕ ਵਾਰ ਮੈਮਗ੍ਰਾਫੀ ਜਰੂਰ ਕਰਵਾਈ ਜਾਵੇ। ਇਸਦੇ ਨਾਲ ਹੀ ਉਹਨਾਂ ਛਾਤੀ ਦੇ ਕੈਂਸਰ ਦੀ ਮੁੱਢਲੀ ਪਹਿਚਾਨ ਕਰਨ ਲਈ ਸਵੈ ਨਿਰੀਖਣ ਦੇ ਢੰਗ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਬਿਨਾਂ ਦਰਦ ਤੋਂ ਕੋਈ ਵੀ ਗਟੋਲੀ ਹੋਵੇ ਤਾਂ ਬਿਨਾ ਦੇਰ ਕੀਤਿਆਂ ਜਲਦ ਤੋਂ ਜਲਦ ਉਸਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਉਹਨਾਂ ਉਚੇਚੇ ਤੌਰ ਤੇ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਬਾਰੇ ਦੱਸਿਆ ਕਿ ਸਰਕਾਰੀ ਅਤੇ ਮੰਜੂਰਸ਼ੁਦਾ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੈਂਸਰ ਦੇ ਪੀੜਤਾਂ ਦਾ 1.50 ਲੱਖ ਰੁਪਏ ਤੱਕ ਦਾ ਇਲਾਜ ਪੂਰੀ ਤਰਾਂ ਮੁਫਤ ਕੀਤਾ ਜਾਂਦਾ ਹੈ।

ਮਦਰ ਮੈਰੀ ਨਰਸਿੰਗ ਇੰਸਟੀਚਿਊਟ ਨਸਰਾਲਾ ਦੀਆਂ ਵਿਦਿਆਰਥਣਾਂ ਵੱਲੋਂ ਕੈਂਸਰ ਕੀ ਹੈ, ਕੈਂਸਰ ਦੇ ਮੁੱਢਲੇ ਲੱਛਣਾਂ ਬਾਰੇ, ਕੈਂਸਰ ਤੋਂ ਬਚਾਅ, ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਵਿਦਿਆਰਥਣਾਂ ਨੇ ਦੱਸਿਆ ਕਿ ਕੈਂਸਰ ਤੋਂ ਬਚਣ ਲਈ ਮਨੁੱਖ ਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਕਿਉਂਕਿ ਕੈਂਸਰ ਦੇ ਕੇਸਾਂ ਦਾ ਮੁੱਖ ਕਾਰਣ ਅਸ਼ੁਧ ਵਾਤਾਵਰਣ ਹੀ ਹੈ ਤੇ ਬਾਕੀ ਕੇਸਾਂ ਵਿੱਚ ਹੋਰ ਸਰੀਰਕ ਕਾਰਨਾ ਕਰਕੇ ਕੈਂਸਰ ਹੁੰਦਾ ਹੈ। ਰਸਾਇਣਕ ਖਾਦਯੁਕਤ ਪਦਾਰਥਾਂ ਜਿਵੇਂ ਤੰਬਾਕੂ, ਸਿਗਰਟਨੌਸ਼ੀ ਦੇ ਸੇਵਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਔਰਤਾਂ ਵਿੱਚ ਮਾਂਹਵਾਰੀ ਦੇ ਲੱਛਣ ਬਦਲਣ ਤੇ ਡਾਕਟਰ ਕੋਲੋ ਸਲਾਹ ਲੈਣੀ ਜਰੂਰੀ ਹੈ। ਸਮੇਂ ਸਿਰ ਜਾਂਚ ਨਾ ਕਰਵਾਉਣਾਂ ਅਤੇ ਜ਼ਿਆਦਾ ਚਰਬੀ ਵਾਲੇ ਭੋਜਨ ਦੇ ਸੇਵਨ ਕਾਰਣ ਵੀ ਕੈਂਸਰ ਵਿੱਚ ਵਾਧਾ ਹੋ ਰਿਹਾ ਹੈ। ਹੈਲਥ ਐਡ ਵੈਲਨੈਸ ਸੈਟਰਾਂ ਤੇ ਕੈਂਸਰ ਸਕਨਿੰਗ ਕੈਂਪ ਲਗਾਏ ਗਏ ਜਿਸ ਵਚ ਦੌਰਾਨ ਓਰਲ ਕੈਂਸਰ ਅਤੇ ਬਰੈਸਟ ਕੈਂਸਰ ਦੀ ਸਕਨਿੰਗ ਕੀਤੀ ਗਈ।

LEAVE A REPLY

Please enter your comment!
Please enter your name here