ਔਰਤਾਂ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਲਈ ਸਿਖਲਾਈ ਪ੍ਰੋਗਰਾਮ ਦਾ ਹੋਇਆ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਨੈਸ਼ਨਲ ਪ੍ਰੋਗਰਾਮ ਫਾਰ ਪ੍ਰਵੈਸ਼ਨ ਐਡ ਕੰਟਰੋਲ ਆਫ ਡੈਫਨੈਸ ਅਧੀਨ ਜਿਲਾਂ ਪੱਧਰ ਤੇ ਮੈਡੀਕਲ ਅਫਸਰਾਂ, ਔਰਤਾਂ ਅਤੇ ਬੱਚਿਆਂ ਦੇ ਮਾਹਿਰ ਡਾਕਟਰ, ਏ.ਐਮ.ਓ ਦੀ ਸੈਵਨ ਲੈਵਲ ਸਿਖਲਾਈ ਪ੍ਰੋਗਰਾਮ ਦਾ ਅਯੋਜਨ ਜਿਲਾਂ ਸਿਖਲਾਈ ਕੇਂਦਰ ਵਿਖੇ ਸਿਵਲ ਸਰਜਨ ਡਾ. ਜਸਬੀਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।

Advertisements

ਜਿਸ ਦਾ ਮਕਸਦ ਬੋਲੇਪੰਨ ਅਤੇ ਬਹਿਰਾਂਪਨ ਦੀ ਜਾਲਦ ਜਾਂਚ ਕਰਕੇ ਮਰੀਜ ਨੂੰ ਇਲਾਜ ਲਈ ਪ੍ਰੇਰਿਤ ਕਰਨਾਂ ਤਾਂ ਜੋ ਕਿ ਇਸ ਨਾਲ ਹੋਣ ਵਾਲੀ ਅਪੰਗਤਾਂ ਨੂੰ ਘਟਾਇਆ ਜਾ ਸਕੇ। ਸਿਖਲਾਈ ਪ੍ਰੋਗਰਾਮ ਵਿੱਚ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਭਾਰਤ  ਵਿੱਚ 60 ਮਿਲੀਅਨ ਲੋਕ ਬਹਿਰਾਪਨ ਤੋਂ ਪ੍ਰਭਾਵਿਤ ਹਨ , ਤੇ ਜੇਕਰ ਇਸ ਦਾ ਸਮੇਂ ਸਿਰ  ਜਾਂਚ ਅਤੇ ਇਲਾਜ ਹੋ ਜਾਵੇ ਤਾਂ 50 ਪ੍ਰਤੀਸ਼ਤ ਬਿਮਾਰੀ ਨੂੰ ਘਟਾਇਆ ਜਾ ਸਕਦਾ ਹੈ , ਬਿਮਾਰੀ ਦਾ ਇਲਾਜ ਹੋਣ ਨਾਲ 80 ਪ੍ਰਤੀਸ਼ਤ ਲੋਕਾਂ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ ।

ਇਸ ਸਿਖਲਾਈ ਦਾ ਮਕਸਦ ਜਿਲਾਂ ਪੱਧਰ ਤੇ ਟ੍ਰੇਨਿਰ ਨੂੰ ਸਿਖਲਾਈ ਦੇ ਕੇ ਸਿਖਅਤ ਕਰਨਾ ਤਾਂ ਜੋ ਉਹ ਬਲਾਕ ਪੱਧਰ ਤੇ ਜਾ ਕਿ ਆਸ਼ਾ ਵਰਕਰ, ਵਿਗਿਆਨ ਦੇ ਅਧਿਆਪਕ, ਕਮਿਉਨਟੀ ਹੈਲਥ ਅਫਸਰਾਂ ਨੂੰ ਸਿਖਅਤ ਕਰਕੇ ਇਸ ਬਿਮਾਰੀ ਤੋ ਪ੍ਰਭਾਵਿਤ ਵਿਆਕਤੀਆਂ ਦੀ ਪਹਿਚਾਣ ਕਰਕੇ ਇਲਾਜ ਲਈ ਪ੍ਰਰਿਤ ਕੀਤਾ ਜਾਣਾ ਹੈ। ਡਾ. ਰਜਿੰਦਰ ਰਾਜ ਜਿਲਾਂ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਘੱਟ ਸੁਣਨ ਵਾਲੇ ਬੱਚਿਆਂ ਦਾ ਜੇਕਰ ਸਹੀ ਸਮੇ ਤੇ ਇਲਾਜ ਹੋ ਜਾਵੇ ਤਾਂ ਉਹ ਸਮਾਜ ਵਿੱਚ ਨੋਰਮਲ ਜਿੰਦਗੀ ਜੀ ਸਕਦਾ ਹੈ । ਇਸ ਸਿਖਲਾਈ ਪ੍ਰੋਗਰਾਮ ਵਿੱਚ ਡਾ. ਸਵਾਤੀ ਨੱਕ ਕੰਨ ਅਤੇ ਗਲੇ ਦੇ ਮਾਹਿਰ ਡਾਕਟਰ ਵੱਲੋ ਪ੍ਰਜੈਕਟਰ ਰਾਹੀ ਸਿਖਲਾਈ ਰਾਹੀ ਭਾਗੀਦਾਰਾ ਨੂੰ ਐਨ.ਪੀ.ਪੀ.ਸੀ.ਡੀ. ਬਾਰੇ ਵਿਸ਼ਥਾਰ ਪੂਰਵਕ ਸਿਖਲਾਈ ਦਿੱਤੀ । ਇਸ ਮੋਕੇ ਮੁਹੰਮਦ ਆਸਿਫ,  ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ  ਹਾਜਰ ਸਨ ।

LEAVE A REPLY

Please enter your comment!
Please enter your name here