2 ਮਹੀਨੇ ਤੋਂ ਪੈਂਸ਼ਨ ਨਾ ਮਿਲਣ ਤੇ ਸਰਕਾਰ ਦੇ ਖਿਲਾਫ ਮੁਲਾਜਮਾਂ ਨੇ ਜਤਾਇਆ ਰੋਸ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਊਂਸੀਪਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਆਫਿਸ ਬੀਅਰਰਸ ਦੀ ਇਕ ਉਚੇਚੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਸੇਠੀ ਦੀ ਪ੍ਰਧਾਨਗੀ ਹੇਠ ਸ਼ਕਤੀ ਮੰਦਿਰ ਹੁਸ਼ਿਆਰਪੁਰ ਵਿਖੇ ਹੋਈ। ਇਸ ਮੀਟਿੰਗ ਦੇ ਕਰਨ ਦਾ ਮੁੱਖ ਮੰਤਵ ਨਗਰ ਨਿਗਮ ਤੋਂ ਸੇਵਾ ਮੁਕਤ ਹੋਏ (ਪੈਨਸ਼ਨਰਜ਼) ਨੂੰ ਲਗਾਤਾਰ 2 ਮਹੀਨਿਆਂ (ਦਿਸੰਬਰ-2019 ਅਤੇ ਜਨਵਰੀ 2020) ਤੋਂ ਸਰਕਾਰ ਵਲੋਂ ਪੈਨਸ਼ਨਾਂ ਦੀ ਅਦਾਇਗੀ ਦਾ ਨਾ ਕਰਨਾ ਹੈ।

Advertisements

ਸਰਦਾਰ ਸੇਠੀ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਇਕ ਮੰੰਗ ਪੱਤਰ ਰਾਹੀਂ ਮਾਨਯੋਗ ਸ਼ਾਮ ਸੁੰਦਰ ਅਰੋੜਾ ਉਦਯੋਗ ਅਤੇ ਵਣਿਜ ਮੰਤਰੀ ਪੰਜਾਬ ਸਰਕਾਰ ਨੂੰ ਪੈਨਸ਼ਨਾਂ ਦੀ ਤੁਰੰਤ ਅਦਾਇਗੀ ਬਾਰੇ ਬੇਨਤੀ ਕੀਤੀ ਗਈ ਸੀ ਤਾਂ ਜੋ ਬਜ਼ੁਰਗ ਪੈਨਸ਼ਨਰਾਂ ਦਾ ਆਪਣੇ ਪਰਿਵਾਰਾਂ ਵਿਚ ਮਾਨ ਸਤਿਕਾਰ ਬਣਿਆ ਰਹੇ। ਮੰਤਰੀ ਜੀ ਵਲੋਂ ਯਕੀਨ ਦਿੱਤੇ ਜਾਣ ਤੇ ਕਿ ਪੈਨਸ਼ਨਾਂ ਦੀ ਅਦਾਇਗੀ ਛੇਤੀ ਤੋਂ ਛੇਤੀ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ, ਪਰ ਮਿਊਂਸੀਪਲ ਪੈਨਸ਼ਨਰਾਂ ਦੀ ਪੈਂਸ਼ਨਾ ਪ੍ਰਤੀ ਅਦਾਇਗੀ ਉਡੀਕ ਹੀ ਰਹਿ ਗਈ।

ਇਸ ਤੇ ਹਾਜ਼ਰ ਪੈਨਸ਼ਨਰਾਂ ਦਾ ਪ੍ਰਤੀਕ੍ਰਮ ਪ੍ਰਤੱਖ ਤੌਰ ਤੇ ਰੋਹ ਭਰਪੂਰ ਸੀ ਅਤੇ ਸਰਵਸੰਮਤੀ ਨਾਲ ਪਾਸ ਹੋਇਆ ਕਿ ਮਾਨਯੋਗ ਮੰਤਰੀ ਜੀ ਨੂੰ ਇਕ ਚਿਤਾਵਨੀ ਪੱਤਰ ਦਿੱਤਾ ਜਾਵੇ ਅਤੇ ਨਾਲ ਹੀ ਮਹਿਕਮਾ ਸਥਾਨਕ ਸਰਕਾਰ ਪੰਜਾਬ ਦੇ ਅਡੀਸ਼ਨਲ ਚੀਫ ਸੈਕਟਰੀ ਸਾਹਿਬ ਨੂੰ ਚੰਡੀਗੜ ਵਿਖੇ ਇਕ ਡੈਪੂਟੇਸ਼ਨ ਦੇ ਰੂਪ ਵਿੱਚ ਮਿਲ ਕੇ ਤੁਰੰਤ ਪੈਨਸ਼ਨ ਦੀ ਅਦਾਇਗੀ ਕਰਨ ਹਿੱਤ ਨਿਮਰਤਾ ਸਹਿਤ ਬੇਨਤੀ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਨਾਲ ਬਜ਼ੁਰਗ ਪੈਨਸ਼ਨਰਾਂ ਦੇ ਆਪਣੇ ਪਰਿਵਾਰਾਂ ਵਿੱਚ ਰੋਜ਼ੀ ਰੋਟੀ ਦਾ ਸਾਧਨ ਅਤੇ ਮਾਨ-ਸਨਮਾਨ ਬਣਿਆ ਰਹੇ। ਇਸ ਮੌਕੇ ਪ੍ਰੇਮ ਕੁਮਾਰ, ਜੁਗਿੰਦਰ ਮਹਿਤਾ, ਜਗਮੀਤ ਸਿੰਘ ਸੇਠੀ, ਸੁਰਜੀਤ ਸਿੰਘ ਦੁਆ, ਰਮੇਸ਼ ਗੁੱਡ, ਵਿਜੈ ਕੁਮਾਰ, ਕ੍ਰਿਸ਼ਨ ਕੁਮਾਰ ਸ਼ਰਮਾ, ਕੇਵਲ ਲਾਲ ਹੀਰ, ਚੈਨ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here