ਜਿਲਾ ਸਿਹਤ ਅਫਸਰ ਨੇ ਖਾਦ ਪਾਦਾਰਥਾਂ ਦੇ ਲਏ 11 ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਲੋਕਾਂ ਨੂੰ ਸਾਫ ਸੁਥਰਾਂ ਅਤੇ ਮਿਆਰੀ ਖਾਦ ਪਦਾਰਥ ਮੁਹੀਆ ਕਰਵਾਉਣ ਲਈ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਨਰ ਦੀ ਅਗਵਾਈ ਵਿੱਚ  ਟੀਮ ਵੱਲੋ  ਪੀਣ ਵਾਲੀਆ ਵਸਤੂਆਂ ਦੇ 11  ਸੈਪਲ ਇਕੱਤਰ ਕਰਕੇ ਆਗਲੇਰੀ ਕਾਰਵਾਈ ਲਈ ਸਟੇਟ ਫੂਡ ਲੈਬੋਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ । ਇਸ ਬਾਰੇ  ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਅੱਜ ਲੋਕਾਂ ਦੀ ਸ਼ਿਕਾਈਤ ਦੇ ਆਧਾਰ ਤੇ ਟੀਮ ਵੱਲੋ ਦੁੱਧ 1 , ਹਲਦੀ 1,  ਘਿਉ 1 , ਮੂਗੀ ਦਾਲ 1 , ਬੇਸਣ ਲੱਡੂ 1 , ਗੁਲਾਬ ਜਾਮਣ 1 , ਪੇਠਾ 1 , ਸ਼ੱਕਰ 1 , ਗੁੜ 3  ਦੇ ਸੈਪਲ ਲਏ ਗਏ ਹਨ  । ਇਸ ਮੋਕੇ ਗੁੜ ਬਣਾਉਣ ਵਾਲੇ 3 ਵੇਲਣੇ ਸੀਲ ਕੀਤੇ ਗਏ ।

Advertisements

ਇਸ ਮੋਕੇ ਉਹਨਾ ਇਹ ਵੀ ਦੱਸਿਆ ਕਿ ਜੇਜੋ , ਮਾਹਿਲਪੁਰ , ਹੁਸ਼ਿਆਰਪੁਰ ਸ਼ਹਿਰ ਦੇ ਆਲੇ ਦੁਆਲੇ ਤੋ ਲਗਾਤਾਰ ਸ਼ਕਾਇਤਾ ਆ ਰਹੀਆਂ ਸਨ ਕਿ ਹਿਮਾਚਲ ਦੇ ਨਾਲ ਲਗਦੇ ਜੇਜੋ ਕਸਬੇ ਤੋ ਲੋਕਾਂ ਨੂੰ ਮਿਆਰੀ ਖਾਦ ਪਦਾਰਥ ਨਹੀ ਮਿਲ ਰਹੇ । ਇਸ ਸਬੰਧ ਵਿੱਚ ਲਗਤਾਰ ਛਾਪੇ ਮਾਰੀ ਕੀਤੀ ਜਾਵੇਗੀ ।  ਪੰਜਾਬ ਸਰਕਾਰ ਮਿਸ਼ਨ ਤੰਦਰੁਲਤ ਪੰਜਾਬ ਤਹਿਤ ਲੋਕਾਂ ਨੂ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹਾਈਆਂ ਕਰਵਾਉਣ ਲਈ ਬਚਨ ਵੱਧ ਹੈ ਜਿਸ ਦੇ ਤਹਿਤ ਸਰਕਾਰ ਦੀਆ ਹਦਾਇਤ ਮੁਤਾਬਿਕ ਸਮੇ ਸਮੇ ਸਿਰ ਫੂਡ ਸੇਫਟੀ  ਐਕਟ ਤਹਿਤ ਇਹ ਕਰਵਾਈ ਕੀਤੀ ਜਾਵੇਗੀ ।

ਇਸ ਮੋਕੇ ਉਹਨਾਂ ਗੁੜ ਬਣਾਉਣ ਵਾਲਿਆ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਗੁੜ ਬਣਾਉਣ ਵਾਲੀ ਥਾਂ ਅਤੇ ਵੇਲਣੇ ਤੇ ਕੰਮ ਕਰਨ ਵਾਲੇ ਦੀ ਸਫਾਈ ਹੋਣੀ ਬਹੁਤ ਜਰੂਰੀ ਹੈ । ਉਹਨਾਂ  ਗੁੜ ਬਣਾਉਣ ਲਈ ਖੰਡ ਅਤੇ ਕੈਮੀਕਲ ਦੀ ਵਰਤੋ ਨਾ ਕਰਨ ਦੀ ਸਖਤ ਹਦਾਇਤ ਕੀਤੀ । ਉਹਨਾਂ ਨੇ ਇਹ ਵੀ ਕਿਹਾ ਕਿ ਗੁੜ ਨੂੰ ਢੱਕ ਰੱਖਣਾ ਚਾਹੀਦਾ ਤੇ ਸੜਕ ਉਤੇ ਵੇਚਣ  ਵਾਲੇ ਸ਼ੀਸ਼ੇ ਦੇ ਕੈਬਨ ਦੀ ਵਰਤੋ ਕਰਨੀ ਚਾਹੀਦੀ ਹੈ ।ਉਹਨਾ ਮਿਲਵਟ ਖੋਰਾ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਨਹੀ ਤੇ ਫੂਡ ਸੇਫਟੀ ਐਕਟ ਤਹਿਤ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਟਡਰ ਐਕਟ ਅਨੁਸਾਰ ਹੋਣੇ ਜਰੂਰੀ ਹਨ । ਇਸ ਮੋਕੇ ਫੂਡ ਅਫਸਰ ਰਮਨ ਵਿਰਦੀ , ਰਾਮ ਲੁਭਾਇਆ , ਅਸ਼ੋਕ ਕੁਮਾਰ ਵੀ ਟੀਮ ਵਿੱਚ ਹਾਜਰ ਸਨ ।

LEAVE A REPLY

Please enter your comment!
Please enter your name here