ਬਸੀ ਖਵਾਜੂ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 643 ਪ੍ਰਕਾਸ਼ ਉਤਸਵ ਬੜੇ ਹੀ ਧੂਮ ਧਾਮ ਤੇ ਸ਼ਰਧਾ ਭਾਵ ਦੇ ਨਾਲ ਹੁਸ਼ਿਆਰਪੁਰ ਦੇ ਵੱਖ-ਵੱਖ ਰਵਿਦਾਸ ਸਭਾਵਾਂ ਤੇ ਗੁਰਦੁਆਰਿਆਂ ਵਿੱਚ ਮਨਾਇਆ ਗਿਆ। ਇਸ ਸਬੰਧੀ ਹੁਸ਼ਿਆਰਪੁਰ ਦੇ ਮੁਹੱਲਾ ਬਸੀ ਖਵਾਜੂ ਵਿਖੇ ਰਵਿਦਾਸ ਧਾਮ ਵਿੱਚ ਇਹ ਪੁਰਬ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ। ਜਿੱਥੇ ਸਭ ਤੋਂ ਪਹਿਲਾਂ ਰੱਖੇ ਗਏ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਉਪਰੰਤ ਗੁਰੂ ਰਵਿਦਾਸ ਜੀ ਦੁਆਰਾ ਲਿਖਤ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ ਗਿਆ ।

Advertisements

ਵੱਖ ਵੱਖ ਰਾਗੀ ਜੱਥਿਆਂ ਅਤੇ ਕੀਰਤਨੀਆਂ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਜਿਸ ਵਿੱਚ ‘ਬਹੁਤ ਜਨਮ ਪਿਛੜੇ ਤੇ ਮਾਧੋ, ਜਨਮ ਤਮਾਰੇ ਲੈ ਖੇ ‘ਸ਼ਬਦ ਦਾ ਉਚਾਰਨ ਕਰ ਹਾਜ਼ਰ ਸ਼ਰਧਾਲੂਆਂ ਨੂੰ ਮੰਦਰ ਮੁਕਤ ਕਰ ਦਿੱਤਾ ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਿਆਨ ਚੰਦ ਧਿਆਨਾ ਵੱਲੋਂ ਪਿਛਲੇ ਦਿਨੀਂ ਤਰਨ ਤਾਰਨ ਨਗਰ ਕੀਰਤਨ ਵਿੱਚ ਹੋਏ ਹਾਦਸੇ ਦੌਰਾਨ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਅਤੇ ਜ਼ਖਮੀਆਂ ਦੇ ਜਲਦ ਤੰਦਰੁਸਤ ਹੋਣ ਦੀ ਵੀ ਕਾਮਨਾ ਕੀਤੀ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਧਿਆਨ ਚੰਦ ਧਿਆਨਾ ਠਾਕੁਰ ਸਿੰਘ, ਰਜਨੀਸ਼ ਕੁਮਾਰ, ਰਾਜ ਕੁਮਾਰ, ਮੁਕੇਸ਼ ਪਾਲ, ਕੈਲਾਸ਼ ਰਾਣੀ, ਜੋਗਿੰਦਰ ਪਾਲ, ਮਨਜੀਤ ਬਿੱਲੂ, ਰਿੰਕੂ, ਸ਼ਿਵ ਕੁਮਾਰ, ਠੇਕੇਦਾਰ ਸੋਹਣ ਲਾਲ, ਰਾਮਜੀਤ, ਬਲਵਿੰਦਰ ਸਿੰਘ, ਸੱਤਪਾਲ, ਰਾਮ ਸਰੂਪ ਦੇ ਇਲਾਵਾ ਵੱਡੀ ਸੰਖਿਆ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਇਲਾਕਾ ਨਿਵਾਸੀਆਂ ਨੇ ਭਰਪੂਰ ਵੱਧ ਚੜ ਕੇ ਹਿੱਸਾ ਲਿਆ ਬਾਅਦ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।

LEAVE A REPLY

Please enter your comment!
Please enter your name here