ਡੋਰਕ ਮਲਟੀਮੀਡਿਆ ਪ੍ਰਾਈਵੇਟ ਲਿਮਟਿਡ ਵੱਲੋਂ ਕਰਵਾਇਆ ਜਾਵੇਗਾ 5 ਮਹੀਨੇ ਦਾ ਮੁਫਤ ਸਕਿੱਲ ਕੋਰਸ: ਪ੍ਰਦੀਪ ਬੈਂਸ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗੀ ਡੋਰਕ ਮਲਟੀਮੀਡਿਆ ਪ੍ਰਾਈਵੇਟ ਲਿਮਟਿਡ ਵੱਲੋ 18 ਤੋ 35 ਸਾਲ ਉਮਰ ਵਰਗ ਦੇ ਨੋਜਵਾਨਾਂ ਲਈ ਪ੍ਰਧਾਨਮੰਤਰੀ ਕੌਂਸਲ ਵਿਕਾਸ ਯੋਜਨਾ ਅਧੀਨ 5 ਮਹੀਨੇ ਦਾ ਮੁਫਤ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪ੍ਰਦੀਪ ਬੈਂਸ ਜ਼ਿਲਾ ਮੈਨੇਜ਼ਰ ਪੰਜਾਬ ਹੁਨਰ ਵਿਕਾਸ ਮਿਸ਼ਨ ਪਠਾਨਕੋਟ ਨੇ ਦਿੱਤੀ।

Advertisements

-25 ਫਰਵਰੀ ਤੋਂ  ਟੈਗੋਰ ਹਾਈ ਸਕੂਲ ਸਰਨਾ ਵਿੱਚ ਸੁਰੂ ਕੀਤੀਆਂ ਜਾਣਗੀਆਂ ਕਲਾਸਾਂ

ਉਹਨਾਂ ਦੱਸਿਆ ਕਿ ਇਸ ਵਿੱਚ ਸੈਂਪਲਿੰਗ ਟੇਲਰ ਅਤੇ ਪਲੰਬਿੰਗ (ਪਲੰਬਰ) ਦੇ ਕੋਰਸ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਇਹ ਕੋਰਸ ਟੈਗੋਰ ਹਾਈ ਸਕੂਲ ਸਰਨਾ ਵਿਖੇ ਸਥਿਤ ਸਕਿੱਲ ਸੈਂਟਰ ਵਿੱਚ ਚੱਲ ਰਹੇ ਹਨ। ਇਸ ਸੈਂਟਰ ਵਿੱਚ ਇਨਾਂ ਮੁਫਤ ਕੋਰਸਾਂ ਲਈ ਰਜਿਸਟਰੇਸ਼ਨ ਅਰੰਭ ਕੀਤੀ ਗਈ ਹੈ। ਉਹਨਾਂ ਕਿਹਾ ਕਿ ਚਾਹਵਾਨ ਨੋਜਵਾਨ 10ਵੀਂ ਦੇ ਸਰਟੀਫਿਕੇਟਾਂ, ਬੈਂਕ ਖਾਤੇ ਦੀ ਕਾਪੀ, 4 ਫੋਟੋਆਂ ਤੇ ਅਧਾਰ ਕਾਰਡ ਲੈ ਕੇ 20 ਫਰਵਰੀ, 2020 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ 25 ਫਰਵਰੀ, 2020 ਤੋਂ ਇਨਾਂ ਕੋਰਸਾਂ ਲਈ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।

ਉਹਨਾਂ ਦੱਸਿਆ ਕਿ ਇਸ ਕੋਰਸ ਵਿੱਚ ਦਾਖਲ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਕਿਤਾਬਾਂ ਅਤੇ ਯੂਨੀਫਾਮ ਮੁਫ਼ਤ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਕੋਰਸ ਪਾਸ ਕਰਨ ਉਪਰੰਤ ਉਮੀਦਵਾਰਾਂ ਨੂੰ ਆਉਣ ਅਤੇ ਜਾਉਣ ਦਾ ਖਰਚਾ ਅਤੇ ਪੋਸਟ ਪਲੇਸਮੈਂਟ ਲਈ ਸਹਾਇਤਾ ਵੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਰੋਜ਼ਗਾਰ ਦਫ਼ਤਰ ਦੇ ਕਮਰਾ ਨੰਬਰ 352 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here