ਸ਼ਹਿਰ ਵਿੱਚ ਲੁੱਟਾ ਖੋਹਾ ਕਰਨ ਵਾਲਾ ਨੀਲਕੰਠ ਦਾ ਮਨੀ ਅਤੇ ਰਮਨ ਗ੍ਰਿਫਤਾਰ, ਗ੍ਰਿਫਤਾਰੀ ਦੇ ਡਰ ਤੋਂ ਹੈਪੀ ਫਰਾਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਸ਼੍ਰੀ ਗੋਰਵ ਗਰਗ ਆਈ.ਪੀ.ਐਸ.ਐਸ.ਐਸ. ਪੀ ਸ਼ਾਹਿਬ ਜਿਲਾ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਜਗਦੀਸ਼ ਰਾਜ ਡੀ.ਐਸ.ਪੀ. ਸਿਟੀ ਹੁਸ਼ਿਆਰਪੁਰ ਜੀ ਦੀ ਯੋਗ ਅਗੁਵਾਈ ਹੇਠ ਇੰਸਪੈਕਟਰ ਗੋਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਨੇ ਦੱਸਿਆ ਕਿ ਬੀਤੇ ਦਿਨੀ ਥਾਣਾ ਸਿਟੀ, ਸਦਰ ਮਾਡਲ ਟਾਊਨ ਦੇ ਏਰੀਏ ਵਿੱਚ ਹੋ ਰਹੀ ਲੁੱਟਾਂ ਖੋਹਾਂ ਅਤੇ ਚੋਰੀਆ ਨੂੰ ਅੰਜਾਮ ਦੇਣ ਵਾਲੇ ਮਨੀ ਪੁੱਤਰ ਧਰਮਪਾਲ ਅਤੇ ਰਮਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀਆਨ ਮੁਹੱਲਾ ਨੀਲਕੰਠ ਨਜਦੀਕ ਮਾਨ ਗੈਸ ਏਜੰਸੀ ਥਾਣਾ ਸਦਰ ਹਸ਼ਿਆਰਪੁਰ ਮਿਤੀ 1 ਫਰਵੀਰ 2020 ਨੂੰ ਚੌਕ ਬਹਾਦਰਪੁਰ ਹੁਸ਼ਿਆਰਪੁਰ ਤੋਂ ਦੋਰਾਨੇ ਨਾਕਾਬੰਦੀ ਚੋਰੀਸ਼ੁਦਾ ਮੋਟਰਸਾਇਕਲ ਮਾਰਕਾ ਹੀਰੋ ਜੋ ਇਹਨਾ ਨੇ ਵਨ ਚੇਤਨਾ ਪਾਰਕ ਤੋਂ ਕਰੀਬ 02 ਹਫਤੇ ਪਹਿਲਾ ਚੋਰੀ ਕੀਤਾ ਸੀ ਸਮੇਤ ਗ੍ਰਿਫਤਾਰ ਕੀਤਾ ਗਿਆ । ਮਨੀ ਪੁੱਤਰ ਧਰਮਪਾਲ ਪਰਸ ਖੋਹਣ ਵਿੱਚ ਮਾਹਿਰ ਹੈ ਅਤੇ ਜਿਸ ਮੋਟਰਸਾਇਕਲ ਪਰ ਉਹ ਖੋਹਾ ਕਰਦਾ ਸੀ ਉਸਨੂੰ ਹੈਪੀ ਉਰਫ ਜੱਟ ਅਤੇ ਰਮਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮੁੱਹਲਾ ਨੀਲਕੰਠ ਬਹੁਤ ਹੀ ਤੇਜ਼ ਰਫਤਾਰੀ ਨਾਲ ਚਲਾਉਂਦੇ ਸਨ । ਰਮਨ ਕੁਮਾਰ ਪੁੱਤਰ ਰਾਜ ਕੁਮਾਰ ਜੁਵਨਾਇਲ ਹੈ ਜਿਸਦੀ ਉਮਰ 15 ਸਾਲ ਹੈ। ਹੈਪੀ ਉਰਫ ਜੱਟ ਵਾਸੀ ਮੁੱਹਲਾ ਨੀਲਕੰਠ ਆਪਣੀ ਗ੍ਰਿਫਤਾਰੀ ਦੇ ਡਰ ਤੋਂ ਫਰਾਰ ਹੈ। ਜਿਸਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ । ਗ੍ਰਿਫਤਾਰ ਦੋਸ਼ੀਆਨ ਨੇ ਥਾਣਾ ਸਿਟੀ, ਸਦਰ ਮਾਡਲ ਟਾਊਨ ਦੇ ਏਰੀਏ ਵਿੱਚ ਲੁੱਟਾ ਖੋਹਾ ਦੀਆ ਵਾਰਦਾਤਾ ਨੂੰ ਅੰਜਾਮ ਦੇਣਾ ਮੰਨਿਆ ਹੈ।

Advertisements

ਮੰਨੀਆ ਗਈਆ ਵਾਰਦਾਤਾ ਵਿੱਚ ਪਿਛਲੇ ਸਾਲ ਜੂਨ ਮਾਹ ਵਿੱਚ ਦੁਪਹਿਰ ਸਮੇਂ ਮੁੱਹਲਾ ਪ੍ਰੀਤ ਨਗਰ ਵਿਖੇ ਇਕ ਔਰਤ ਘਰ ਦੇ ਬਾਹਰ ਕਿਆਰੀ ਵਿੱਚੋਂ ਘਾਹ ਕੱਡ ਰਹੀ ਸੀ ਤਾ ਮਨੀ ਨੇ ਸਮੇਤ ਹਰਪਿੰਦਰ ਸਿੰਘ ਉਰਫ ਹੈਪੀ ਉਰਫ ਜੱਟ ਵਾਸੀ ਮੁੱਹਲਾ ਨੀਲਕੰਠ ਨਾਲ ਮਿਲ ਕੇ ਮੋਟਰਸਾਇਕਲ ਪਰ ਸਵਾਰ ਹੋ ਕੇ ਕਿਸੇ ਵਿਅਕਤੀ ਦਾ ਨਾਮ ਪੁੱਛਣ ਦੇ ਬਹਾਨੇ ਉਸ ਨੂੰ ਝਪਟ ਮਾਰ ਕੇ ਉਸਦੀਆਂ ਕੰਨਾ ਵਿੱਚ ਪਾਈਆਂ ਵਾਲੀਆਂ ਦੀ ਖੋਹ ਕੀਤੀ ਸੀ। ਕਰੀਬ ਇੱਕ ਮਹੀਨਾ ਪਹਿਲਾ ਹੈਪੀ ਉਰਫ ਜੱਟ ਵਾਸੀ ਮੁੱਹਲਾ ਨੀਲਕੰਠ ਨਾਲ ਸਪਲੈਂਡਰ ਮੋਟਰਸਾਇਕਲ ਸੁਤੈਹਰੀ ਰੋੜ ਪਰ ਪੈਦਲ ਜਾਂਦੀ ਔਰਤ ਪਾਸੋ ਪਰਸ ਦੀ ਖੋਹ ਕੀਤੀ ਸੀ ਜਿਸ ਵਿੱਚ 20 ਹਜਾਰ ਰੁਪਏ ਸਨ । ਬਸੰਤ ਪੰਚਮੀ ਤੋਂ ਇੱਕ ਦਿਨ ਪਹਿਲਾ ਹੈਪੀ ਉਰਫ ਜੱਟ ਵਾਸੀ ਮੁੱਹਲਾ ਨੀਲਕੰਠ ਨਾਲ ਨਜਦੀਕ ਡਰਾਮਾ ਸਟੇਜ ਇੱਕ ਬੱਚੇ ਪਾਸੋ ਮੋਬਾਇਲ ਐਪ ਦੀ ਖੋਹ ਕੀਤੀ ਸੀ। ਕਰੀਬ 2 ਹਫਤੇ ਪਹਿਲਾ ਰਮਨ ਕੁਮਾਰ ਨਾਲ ਸਪਲੈਂਡਰ ਮੋਟਰਸਾਇਕਲ ਪਰ ਗੜੀ ਬੂਹਾ ਮੁੱਹਲਾ ਪਾਸੋ ਇੱਕ ਔਰਤ ਤੋਂ ਮੋਬਾਇਲ ਫੋਨ ਅਤੇ 200 ਰੁਪਏ ਦੀ ਖੋਹ ਕੀਤੀ ਸੀ।

ਕਰੀਬ 10 ਦਿਨ ਪਹਿਲਾ ਰਮਨ ਕੁਮਾਰ ਨਾਲ ਸਪਲੈਂਡਰ ਮੋਟਰਸਾਇਕਲ ਪਰ ਗੜੀ ਬੂਹਾ ਮੁੱਹਲਾ ਪਾਸੋ ਇੱਕ ਔਰਤ ਤੋਂ : ਮੋਬਾਇਲ ਫੋਨ ਸੈਮਸੰਗ ਗਲੈਕਸੀ ਦੀ ਖੋਹ ਕੀਤੀ ਸੀ। ਕਰੀਬ 10 ਦਿਨ ਪਹਿਲਾ ਰਮਨ ਕੁਮਾਰ ਨਾਲ ਸਪਲੈਂਡਰ ਮੋਟਰਸਾਇਕਲ ਪਰ ਨਜਦੀਕ ਚਰਚ ਇਕ ਪੈਦਲ ਜਾਂਦੀ ਅਰੋਤ ਦਾ ਪਰਸ ਸਮੇਤ ਮੋਬਾਇਲ ਫੋਨ ਸੈਮਸੰਗ ਏ- 10 ਖੋਹਿਆ ਸੀ ਜਿਸ ਵਿੱਚ 2750 ਰੁਪਏ ਸਨ। 6 ਫਰਵਰੀ 2020 ਨੂੰ ਰਮਨ ਕੁਮਾਰ ਨਾਲ ਸਪਲੈਂਡਰ ਮੋਟਰਸਾਇਕਲ ਪਰ ਨਜਦੀਕ ਐਲ.ਆਈ.ਸੀ. ਦਫਤਰ ਮਾਲ ਰੋੜ ਰਿਕਸ਼ੇ ਪਰ ਜਾਂਦੀ ਅਰੋਤ ਦਾ ਪਰਸ ਖੋਹਿਆ ਸੀ ਜੋ ਹੇਠਾਂ ਡਿੱਗ ਗਈ ਸੀ ਜਿਸ ਵਿੱਚ 02 ਮੋਬਾਇਲ ਫੋਨ ਵੀਵੋ ਅਤੇ ਕਾਰਬਨ 2200 ਰੁਪਏ ਸਨ। 9 ਫਰਵਰੀ 2020 ਨੂੰ ਰਮਨ ਕੁਮਾਰ ਨਾਲ ਸ਼ਿੰਮੇਲਾ ਪਹਾੜੀ ਚੌਕ ਪਾਸ ਇੱਕ ਔਰਤ ਦਾ ਪਰਸ ਜਿਸ ਵਿੱਚ 3 ਹਜ਼ਾਰ ਰੁਪਏ ਅਤੇ ਇੱਕ ਵੀਵੋ ਕੰਪਨੀ ਦਾ ਮੋਬਾਇਲ ਫੋਨ ਦੀ ਖੋਹ ਕੀਤੀ ਸੀ।

ਜਿਹਨਾਂ ਕੋਲੋਂ 5 ਮੋਬਾਇਲ ਫੋਨ, ਲੇਡੀਜ ਪਰਸ, ਇਕ ਚੋਰੀਸ਼ੁਦਾ ਮੋਟਰਸਾਇਕਿਲ ਸਪਲੈਂਡਰ ਅਤੇ ਟਰੇਸ ਮੁੱਕਦਮੇ ਮੁੱਕਦਮਾ ਨੰਬਰ 117 ਮਿਤੀ 11 ਜੁਲਾਈ 2019 ਧਾਰਾ 379 ਤਹਿਤ ਅਤੇ  ਇਸੀ ਮਹੀਨੇ ਮੁੱਕਦਮਾ ਨੰਬਰ 37 ਧਾਰਾ 379 – ਬੀ, 34  ਦੇ ਤਹਿਤ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਮਾਮਲਾ ਦਰਜ ਹੋਇਆ ਹੈ।

LEAVE A REPLY

Please enter your comment!
Please enter your name here