ਜ਼ਰੂਰਤਮੰਦ ਬੱਚਿਆਂ ਲਈ ਨਾ-ਮਾਤਰ ਫੀਸ ‘ਤੇ IELTS ਕਲਾਸਾਂ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ.) ਦਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਰਾਜ ਦੇ ਹਰ ਵਰਗ ਦੇ ਨੌਜਵਾਨਾਂ ਲਈ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਆਈਲੈਟਸ ਦੀ ਕੋਚਿੰਗ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹ ਕੋਰਸ ਨਾ-ਮਾਤਰ ਫੀਸ ‘ਤੇ ਚਲਾਏ ਜਾਂਦੇ ਹਨ, ਜਿਸ ਵਿਚ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਤੋਂ ਇਲਾਵਾ ਸਿਵਲੀਅਨ ਬੱਚਿਆਂ ਨੂੰ ਵੀ ਨਾ ਮਾਤਰ ਫੀਸ ‘ਤੇ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਨਾਂ ਕਲਾਸਾਂ ਵਿੱਚ ਸਾਬਕਾ ਸੈਨਿਕਾਂ, ਉਹਨਾਂ ਦੇ ਬੱਚਿਆਂ, ਵਿਧਵਾਵਾਂ ਅਤੇ ਸਿਵਲ ਦੇ ਗਰੀਬ ਪਰਿਵਾਰਾਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ, ਬਲਕਿ ਕੁਝ ਪ੍ਰਬੰਧਕੀ ਖਰਚੇ ਹੀ ਲਏ ਜਾਂਦੇ ਹਨ।

Advertisements

ਦਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਆਈਲੈਟਸ ਦੀ ਕੋਚਿੰਗ ਬੜੇ ਹੀ ਵਧੀਆਂ ਮਾਹੌਲ ਵਿੱਚ ਦਿੱਤੀ ਜਾ ਰਹੀ ਹੈ ਅਤੇ ਇਸ ਸੈਂਟਰ ਦੀ ਵਿਦਿਆਰਥਣ ਮਨਜੀਤ ਕੌਰ ਨੇ 9 ਵਿਚੋਂ 6.5 ਬੈਂਡ ਲੈ ਕੇ ਸੈਂਟਰ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਜ਼ਿਲੇ ਨਾਲ ਸਬੰਧਤ ਉਮੀਦਵਾਰ ਦਾਖਲੇ ਲਈ ਆਪਣੇ ਅਸਲੀ ਸਰਟੀਫਿਕੇਟ ਲੈ ਕੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 10 ਵਜੇ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਸੰਪਰਕ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਕਮਜੋਰ ਵਿਦਿਆਰਥੀਆਂ ਵਾਸਤੇ ਸਪੈਸ਼ਲ ਗ੍ਰਾਮਰ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸਾਫਟ ਸਕਿੱਲ ਸਬੰਧੀ ਵੀ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਆਈਲੈਟਸ ਸਬੰਧੀ ਹੋਰ ਜਾਣਕਾਰੀ ਲਈ ਫੋਨ ਨੰਬਰ 98763-76085, 01882-222013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here