ਵਿਆਹ ਸਮਾਗਮ ਦੌਰਾਨ ਅਣਪਛਾਤੇ ਚੋਰ ਵੱਲੋਂ ਲਾੜੇ ਦੀ ਮਾਂ ਦੇ ਪਰਸ ਵਿੱਚੋਂ ਨਕਦੀ ਤੇ ਗਹਿਣੇ ਚੋਰੀ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ- ਰਿਸ਼ੀਪਾਲ। ਅੱਜ ਦੁਪਹਿਰ ਨਗਰ ਦੇ ਕਮਿਊਨਿਟੀ ਹਾਲ ਵਿੱਚ ਵਿਆਹ ਸਮਾਗਮ ਦੌਰਾਨ ਅਣਪਛਾਤੇ ਚੋਰ ਵੱਲੋਂ ਔਰਤ ਦੇ ਪਰਸ ਵਿਚੋਂ ਨਕਦੀ ਅਤੇ ਗਹਿਣੇ ਚੋਰੀ ਕਰ ਲਏ ਗਏ, ਇਸ ਸਬੰਧੀ ਟਾਂਡਾ ਪੁਲਸ ਨੂੰ ਸੂਚਨਾ ਦਿੰਦੇ ਹੋਏ ਜੋਗਿੰਦਰੋ ਦੇਵੀ ਪਤਨੀ ਕਿਸ਼ੋਰੀ ਲਾਲ ਨਿਵਾਸੀ ਅੱਧੋਂਚੱਕ ( ਦਸੂਹਾ) ਨੇ ਦੱਸਿਆ ਕਿ ਵਿਆਹ ਸਮਾਗਮ ਦੌਰਾਨ ਰਸ ਦਾ ਲਾਭ ਉਠਾਉਂਦੇ ਹੋਏ ਕਿਸੇ ਅਣਪਛਾਤੇ ਚੋਰ ਨੇ ਉਸ ਦੇ ਪਰਸ ਵਿੱਚੋਂ ਲੱਗਭੱਗ 35 ਹਜ਼ਾਰ ਰੁਪਏ ਦੀ ਨਕਦੀ, ਇਕ ਸੋਨੇ ਦਾ ਮੰਗਲ ਸੂਤਰ ਤੇ ਹੋਰ ਦਸਤਾਵੇਜ਼ ਚੋਰੀ ਕਰਨ ਲਈ ਜੋ ਛੋਟੇ ਪਰਸ ਵਿੱਚ ਸਨ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਚੋਰੀ ਦਾ ਸ਼ਿਕਾਰ ਹੋਈ ਔਰਤ ਦੇ ਹੀ ਬੇਟੇ ਦੀ ਸ਼ਾਦੀ ਦਾ ਇਹ ਸਮਾਗਮ ਸੀ।

Advertisements

LEAVE A REPLY

Please enter your comment!
Please enter your name here