ਐਨ.ਸੀ.ਡੀ. ਪ੍ਰੋਗਰਾਮ ਅਧੀਨ ਲਗਾਇਆ ਸਕਰੀਨਿੰਗ ਕੈਂਪ, 96 ਲੋਕਾਂ ਦੀ ਕੀਤੀ ਜਾਂਚ

ਪਠਾਨਕੋਟ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ. ਵਿਨੋਦ ਸਰੀਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਜਰੀ ਕੰਪਨੀ ਦੇ ਜੰਝ ਘਰ ਕਾਲਜ ਰੋਡ ਪਠਾਨਕੋਟ ਵਿਖੇ ਐਨ.ਸੀ.ਡੀ ਪ੍ਰੋਗਰਾਮ ਅਧੀਨ ਸਕਰੀਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 30 ਸਾਲ ਤੋਂ ਜ਼ਿਆਦਾ ਉਮਰ ਵਾਲੇ ਵਿਅਕਤੀਆਂ ਦਾ ਬਲੱਡ ਪ੍ਰੈੱਸ਼ਰ, ਸ਼ੂਗਰ, ਹਿਮੋਗਲੋਬਿਨ, ਸਰਵਾਇਕਲ ਕੈਂਸਰ, ਬ੍ਰੈਸਟ ਕੈਂਸਰ ਅਤੇ ਓਰਲ ਕੈਂਸਰ ਦਾ ਨਿਰੀਖਣ ਮਾਹਿਰ ਡਾਕਟਰਾਂ ਵੱਲੋਂ ਕੀਤਾ ਗਿਆ।

Advertisements

ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ  ਨੇ ਦੱਸਿਆ ਕਿ ਇਸ ਕੈਂਪ ਵਿਚ 96 ਲੋਕਾਂ ਦਾ ਚੈੱਕਅੱਪ ਕੀਤਾ ਗਿਆ ਹੈ। ਜਿਨਾਂ ਨੂੰ ਕੋਈ ਸਮੱਸਿਆ ਹੈ ਉਸ ਦਾ ਇਲਾਜ ਕੀਤਾ ਗਿਆ ਹੈ। ਇਸ ਕੈਂਪ ਵਿਚ ਮੀਨੂ ਅਤੇ ਭਾਵਨਾ ਕਮਿਊਨਿਟੀ ਹੈਲਥ ਅਫਸਰ, ਅਨੁਰਾਧਾ ਏ.ਐਨ.ਐੱਮ, ਸਪਨਾ, ਕਮਲੇਸ਼, ਰਮਾ ਆਸ਼ਾ ਵਰਕਰ, ਅਮਨਦੀਪ ਸਿੰਘ ਡੀ.ਐੱਮ.ਈ.ਓ, ਪ੍ਰਿਆ ਜ਼ਿਲਾ ਆਂਕੜਾ ਅਸਿਸਟੈਂਟ ਹਾਜ਼ਰ ਹੋਏ।

LEAVE A REPLY

Please enter your comment!
Please enter your name here