ਟੈਂਪੂ ਅਤੇ ਸਕਾਰਪਿਉ ਦੀ ਟੱਕਰ ਵਿੱਚ ਇਕ ਦੀ ਮੌਤ, ਸੱਤ ਜ਼ਖ਼ਮੀ

ਗੜਸ਼ੰਕਰ (ਦ ਸਟੈਲਰ ਨਿਊਜ਼),ਰਿਪੋਰਟ- ਹਰਦੀਪ ਚੌਹਾਨ। ਚੰਡੀਗੜ ਤੋਂ ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਪੈਂਦੇ ਅੱਡਾ ਸਤਨੌਰ ਧਰਮ ਚਾਹਿਲ ਕੰਢੇ ਨੇੜੇ ਅੱਜ ਦੁਪਹਿਰ ਕਰੀਬ ਦੋ ਵਜੇ ਇਕ ਟੈਂਪੂ ( ਛੋਟਾ ਹਾਥੀ) ਅਤੇ ਸਕਾਰਪਿਉ ਦੀ ਟੱਕਰ ਵਿੱਚ ਛੋਟੇ ਹਾਥੀ ਵਿੱਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਮ੍ਰਿਤਕ ਦੇ ਦੋ ਬੱਚੇ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਨੇੜਲੇ ਪਿੰਡ ਸਲੇਮਪੁਰ ਦੇ ਵਸਨੀਕ ਪ੍ਰਗਟ ਸਿੰਘ(ਭੋਲਾ)ਪੁੱਤਰ ਬੁੱਕਣ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਦੌਰਾਨ ਛੋਟਾ ਹਾਥੀ ਦੇ ਚਾਲਕ ਤੋਂ ਇਲਾਵਾ ਇਸ ਵਾਹਨ ਵਿੱਚ ਸਵਾਰ ਮ੍ਰਿਤਕ ਪ੍ਰਗਟ ਸਿੰਘ ਦੇ ਦੋ ਬੱਚਿਆਂ ਸਮੇਤ ਸਕਾਰਪਿਉ ਵਿੱਚ ਸਵਾਰ ਚਾਰ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ। ਉਕਤ ਜ਼ਖ਼ਮੀ ਇਸ ਸਮੇਂ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਜ਼ੇਰੇ ਇਲਾਜ ਹਨ।
ਮਿਲੀ ਜਾਣਕਾਰੀ ਅਨੁਸਾਰ ਉਕਤ ਹਾਈਵੇਅ ਉੱਤੇ ਪਿੰਡ ਸਤਨੌਰ ਤੋਂ ਗੜਸ਼ੰਕਰ ਵੱਲ ਜਾ ਰਿਹਾ ਟੈਂਪੂ(ਛੋਟਾ ਹਾਥੀ ) ਨੰਬਰ ਪੀਬੀ 07 ਐਕਸ 9102 ਸੜਕ ਪਾਰ ਕਰਕੇ ਲੱਕੜ ਦੇ ਇਕ ਟਾਲ ਵੱਲ ਮੁੜ ਰਿਹਾ ਸੀ ਕਿ ਗੜਸ਼ੰਕਰ ਤੋਂ ਮਾਹਿਲਪੁਰ ਵੱਲ ਆ ਰਹੀ ਸਕਾਰਪਿਉ ਨੰਬਰ ਸੀਐਚ 03 ਪੀ 4985 ਨਾਲ ਉਕਤ ਵਾਹਨ ਦੀ ਟੱਕਰ ਹੋ ਗਈ। ਇਸ ਟੱਕਰ ਵਿੱਚ ਦੋਵੇਂ ਵਾਹਨ ਸੜਕ ਤੋਂ ਉਲਟ ਦਿਸ਼ਾ ਵੱਲ ਘੁੰਮ ਕਿ ਸਕਾਰਪਿਉ ਗੱਡੀ ਬਿਜਲੀ ਦੇ ਟਰਾਸਫਾਰਮ ਚ ਜਾ ਬੱਜੀ ਅਤੇ ਟੈਂਪੂ ਦੇ ਪਿਛਲੇ ਪਾਸੇ ਖੜੇ ਪ੍ਰਗਟ ਸਿੰਘ ਦੀ ਦੋਹਾਂ ਵਾਹਨਾਂ ਦੀ ਲਪੇਟ ਵਿੱਚ ਆਉਣ ਕਰਕੇ ਮੌਤ ਹੋ ਗਈ।

Advertisements

ਜਾਣਕਾਰੀ ਅਨੁਸਾਰ ਵਾਹਨ ਵਿੱਚ ਪ੍ਰਗਟ ਸਿੰਘ ਦੇ ਬੱਚੇ ਜਗਜੀਤ ਸਿੰਘ ਅਤੇ ਹਰਜੀਤ ਸਿੰਘ ਵੀ ਸਵਾਰ ਸਨ ਜੋ ਕਿ ਜ਼ਖ਼ਮੀ ਹੋ ਗਏ। ਇਸ ਵਾਹਨ ਦਾ ਚਾਲਕ ਰਣਜੀਤ ਸਿੰਘ ਵਾਸੀ ਸਲੇਮਪੁਰ ਵੀ ਜ਼ਖ਼ਮੀ ਹੋ ਗਿਆ। ਦੂਜੇ ਪਾਸੇ ਇਸ ਹਾਦਸੇ ਦੌਰਾਨ ਸਕਾਰਪਿਉ ਵਿੱਚ ਤਿੰਨ ਔਰਤਾਂ ਸਮੇਤ ਚਾਰ ਜਾਣੇ ਜ਼ਖ਼ਮੀ ਹੋ ਗਏ ਜਿਹਨਾਂ ਦੀ ਪਛਾਣ ਹਰਪ੍ਰੀਤ ਸਿੰਘ (32),ਵਿਸ਼ਵਵੀਰ ਕੌਰ (26), ਗੁਰਪ੍ਰੀਤ ਕੌਰ(27) ਅਤੇ ਇੰਦਰਜੀਤ ਕੌਰ( 27)  ਸਾਰੇ ਵਸਨੀਕ ਪਿੰਡ ਭੰਮੀਆਂ (ਗੜਸ਼ੰਕਰ) ਵਜੋਂ ਹੋਈ ਹੈ। ਪੁਲੀਸ ਅਨੁਸਾਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਗਟ ਸਿੰਘ ਭੋਲਾ ਆਪਣੀ ਭਤੀਜੀ ਦੇ ਵਿਆਹ ਦਾ ਸਮਾਨ ਖਰੀਦਣ ਲਈ ਜਾ ਰਿਹਾ ਸੀ ਤਾ ਰਸਤੇ ਵਿੱਚ ਇਹ ਘਟਨਾ ਵਾਪਰ ਗਈ

LEAVE A REPLY

Please enter your comment!
Please enter your name here