ਹਿੰਦੁਸਤਾਨ ਪੈਟ੍ਰੋਲੀਅਮ ਨੇ ਨਗਰ ਨਿਗਮ ਦੇ 380 ਸਫਾਈ ਕਰਮਚਾਰੀਆਂ ਨੂੰ ਭੇਂਟ ਕੀਤੀਆਂ ਸੇਫਟੀ ਕਿੱਟਾਂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਵੱਛ ਭਾਰਤ ਅਭਿਆਨ ਦੇ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਵਿੱਖੇ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਅਤੇ ਬਲਬੀਰ ਰਾਜ ਸਿੰਘ ਪੀ.ਸੀ.ਐਸ ਕਮਿਸ਼ਨਰ ਨਗਰ ਨਿਗਰ ਹੁਸ਼ਿਆਰਪੁਰ ਦੀ ਪ੍ਰਧਾਨਗੀ ਵਿੱਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਿੰਦੁਸਤਾਨ ਪੈਟ੍ਰੋਲੀਅਮ ਤੋਂ ਮਨੋਜ ਕੁਮਾਰ ਡਿਪਟੀ ਜਨਰਲ ਮੈਨਜਰ ਅਤੇ ਵਿਜੇ ਕਾਂਸਲ ਚੀਫ ਮੈਨਜਰ ਹਾਜ਼ਰ ਹੋਏ। ਇਸ ਮੌਕੇ ਮੇਅਰ ਸ਼ਿਵ ਸੂਦ ਨੇ ਦੱਸਿਆ ਕਿ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਵੱਲੋਂ ਨਗਰ ਨਿਗਮ ਦੇ 380 ਸਫਾਈ ਕਰਮਚਾਰੀਆਂ ਨੂੰ ਸਵੱਛਤਾ ਹੀ ਸੇਵਾ 2020 ਦੌਰਾਨ ਕਿੱਟਾਂ ਭਂੇਟ ਕੀਤੀਆਂ ਗਈਆਂ।

Advertisements

ਜਿਨਾਂ ਵਿੱਚ ਮਾਸਕ, ਟੀ-ਸ਼ਰਟ, ਰਾਤ ਨੂੰ ਕੰਮ ਕਰਨ ਵਾਲੇ ਰਿਫਲੈਕਟਰ, ਦਸਤਾਨੇ ਆਦਿ ਸਮਾਨ ਭੇਂਟ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਸ਼ਿਵ ਸੂਦ ਨੇ ਕਿਹਾ ਕਿ ਸਫਾਈ ਕਰਮਚਾਰੀ ਆਪਣੀ ਜਾਨ ਤੇ ਸਿਹਤ ਜ਼ੋਖਮ ਵਿੱਚ ਪਾ ਕੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਕਾਇਮ ਰੱਖਦੇ ਹਨ ਅਤੇ ਆਮ ਜਨਤਾ ਨੂੰ ਵੀ ਚਾਹੀਦਾ ਹੈ ਕਿ ਉਹ ਨਗਰ ਨਿਗਮ ਨੂੰ ਪੂਰਾ ਸਹਿਯੋਗ ਦੇਣ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਸਮੇਂ-ਸਮੇਂ ਤੇ ਇਨਾਂ ਸਫਾਈ ਕਰਮਚਾਰੀਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਅਸੀਂ ਧੰਨਵਾਦੀ ਹਾਂ ਹਿੰਦੁਸਤਾਨ ਪੈਟ੍ਰੋਲੀਅਮ ਦੇ ਜਿਨਾਂ ਨੇ ਸਫਾਈ ਸੇਵਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਹੈ ਅਤੇ ਕੰਪਨੀ ਵੱਲੋਂ ਉਹਨਾਂ ਨੂੰ ਕੰਮ ਕਰਨ ਵਾਸਤੇ ਸੇਫਟੀ ਕਿੱਟਾਂ ਦੇਣ ਦਾ ਉਪਰਾਲਾ ਕੀਤਾ।

ਇਸ ਮੌਕੇ ਤੇ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਕਿਹਾ ਕਿ ਸਫਾਈ ਕਰਮਚਾਰੀ ਨਿਗਮ ਦੇ ਅਤੇ ਸ਼ਹਿਰ ਦੇ ਮਹੱਤਵਪੂਣ ਅੰਗ ਹੁੰਦੇ ਹਨ ਅਤੇ ਇਨਾਂ ਤੋਂ ਬਿਨਾਂ ਸ਼ਹਿਰ ਦੀ ਸਫਾਈ ਦੀ ਵਿਵਸਥਾ ਨਹੀਂ ਹੋ ਸਕਦੀ। ਸਫਾਈ ਸੇਵਕ ਆਪਣੀ ਅਣਥਕ ਮਿਹਨਤ ਨਾਲ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿੱਚ ਆਪਣਾ ਸੰਪੂਰਨ ਯੌਗਦਾਨ ਪਾਉਂਦੇ ਹਨ ਅਤੇ ਸਵੇਰ ਤੋਂ ਰਾਤ ਤੱਕ ਡਿਊਟੀ ਦੇਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸ ਮੌਕੇ ਤੇ ਕੰਪਨੀ ਦੇ ਸੇਲਜ਼ ਅਫਸਰ ਦਿਕਸ਼ਾਂਤ ਸਾਗਰ ਨੇ ਕਿਹਾ ਕਿ ਕੰਪਨੀ ਵੱਲੋਂ ਸਲਾਨਾ ਬਜ਼ਟ ਵਿੱਚ ਸਮਾਜਿਕ ਕੰਮਾਂ ਵਾਸਤੇ ਕੁੱਝ ਰਕਮ ਮੰਜੂਰ ਕੀਤੀ ਹੋਈ ਹੈ ਅਤੇ ਇਸੇ ਕੜੀ ਦੇ ਤਹਿਤ ਸਵੱਛ ਭਾਰਤ ਅਭਿਆਨ ਨੂੰ ਨੇਪਰੇ ਚਾੜਨ ਲਈ ਨਗਰ ਨਿਗਮ ਹੁਸ਼ਿਆਰਪੁਰ ਵਿੱਚ 380 ਸਫਾਈ ਸੇਵਕਾਂ ਨੂੰ ਸੇਫਟੀ ਕਿੱਟਾ ਦੇਣ ਦਾ ਉਪਰਾਲਾ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਕੰਪਨੀ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਵੀ ਇਸੇ ਤਰਾਂ ਦੇ ਪ੍ਰੋਜੈਕਟ ਲਗਾਏ ਜਾਂਦੇ ਹਨ। ਇਸ ਸਮਾਰੋਹ ਦੇ ਅੰਤ ਵਿੱਚ ਹਿੰਦੋਸਤਾਨ ਪੈਟ੍ਰੋਲੀਅਮ ਤੋਂ ਆਏ ਮਨੋਜ ਕੁਮਾਰ ਡੀ.ਜੀ.ਐਮ ਅਤੇ ਹੋਰ ਅਧਿਕਾਰੀਆਂ ਨੂੰ ਨਗਰ ਨਿਗਮ ਵੱਲੋਂ ਮੋਮੇਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਨਗਰ ਨਿਗਮ ਦੇ ਇੰਸਪੈਕਟਰ ਸੰਜੀਵ ਅਰੋੜਾ, ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਸੰਘਰਸ਼ ਕਮੇਟੀ, ਰਾਜਾ ਹੰਸ ਪ੍ਰਧਾਨ ਸਫਾਈ ਸੇਵਕ ਯੂਨੀਅਨ, ਕੰਵਰ ਦੀਪ ਸਿੰਘ, ਸਖਵਿੰਦਰ ਜੀਤ ਜੋਸਨ, ਨਵਨੀਤ ਕੁਮਾਰ, ਸਰੋਜ ਬਾਲਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here