ਸਿਹਤ ਵਿਭਾਗ ਦੀ ਟੀਮ ਨੇ ਤੰਬਾਕੂਨੋਸ਼ੀ ਤਹਿਤ ਕੱਟੇ 12 ਚਲਾਨ, 2 ਹਜਾਰ ਰੁਪਏ ਦਾ ਜੁਰਮਾਨਾ ਵਸੂਲਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਤੰਦਰੁਸਤ ਮਿਸ਼ਨ ਪੰਜਾਬ ਦੇ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾਂ ਹੁਸ਼ਿਆਰਪੁਰ ਅੰਦਰ ਤੰਬਾਕੂ ਨੋਸ਼ੀ ਦੇ ਬੁਰੇ ਪ੍ਰਭਾਵਾਂ ਨੂੰ ਜਾਗਰੂਕ ਕਰਨ ਅਤੇ ਕੋਟਪਾ ਐਕਟ 2003 ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਡਾ. ਸੁਰਿੰਦਰ ਸਿੰਘ ਨਰ ਦੀ ਅਗਵਾਈ ਹੇਠ ਅੱਜ ਸ਼ਹਿਰ ਹੁਸ਼ਿਆਰਪੁਰ ਵਿੱਚ ਜਨਤਕ ਸਥਾਨਾਂ  ਤੇ ਸਿਗਰਟ ਨੋਸ਼ੀ ਕਰ ਰਹੇ ਲੋਕਾਂ ਦੇ 12 ਚਲਾਨ ਕੱਟੇ ਅਤੇ  2000  ਰੁਪਏ ਵਸੂਲ ਕੀਤੇ ।

Advertisements

ਇਸ ਮੋਕੇ ਲੋਕਾਂ ਨੂੰ ਤੰਬਾਕੂਨੋਸ਼ੀ ਕਰਨ ਨਾਲ ਸਿਹਤ ਤੇ ਪੈਣ ਵਾਲੇ ਬੂਰੇ ਪ੍ਰਭਾਵਾਂ ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੋਕੇ ਹੈਲਥ ਇਨੰਸਪੈਕਟਰ ਸੰਜੀਵ ਠਾਕਰ ਤੇ ਹੋਰ ਟੀਮ ਦੇ ਮੈਬਰ ਹਾਜਰ ਸਨ। ਇਸ ਮੋਕੇ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਨੇ ਦੱਸਿਆ ਹਰ ਸਾਲ ਤੰਬਾਕੂ ਨੋਸ਼ੀ ਨਾਲ ਭਾਰਤ ਵਿੱਚ 12 ਲੱਖ ਲੋਕ ਤੰਬਾਕੂ ਨੋਸ਼ੀ ਕਰਨ ਨਾਲ ਮੌਤ ਦਾ ,ਸ਼ਿਕਾਰ ਹੋ ਜਾਦੇ ਹਨ ਤੇ  ਰੋਜਨਾ  3300 ਲੋਕ ਤੰਬਾਕੀ ਨੋਸ਼ੀ ਨਾਲ ਪ੍ਰਭਾਵਿਤ ਬਿਮਾਰੀਆਂ ਕਰਕੇ ਮਰ ਜਾਦੇ ਹਨ । ਉਹਨਾਂ ਇਹ ਵੀ ਦੱਸਿਆ ਕਿ ਇਸ ਵਿੱਚ ਨਿਕੋਟੀਨ ਹੋਣ ਕਰਕੇ ਇਸ ਦੀ ਲਤ ਬੜੀ ਜਲਦੀ ਲੱਗਦੀ ਹੈ ।

ਤੰਬਾਕੂ ਨੋਸ਼ੀ ਨਾਲ ਸਾਡੇ ਸਰੀਰ ਵਿੱਚ ਕਈ ਤਰਾ ਦੇ ਕੈਸਰ, ਤਪਦਿਕ ਅਤੇ ਫੇਫੜਿਆ ਦੀਆਂ ਬਿਮਾਰੀਆਂ ਲੱਗ ਜਾਦੀਆਂ ਹਨ। ਹੋਰ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਕੈਸਰ ਦੇ 100 ਮਰੀਜਾਂ ਵਿੱਚੋ 40 ਮਰੀਜ ਤੰਬਾਕੂ ਦੇ ਸੇਵਨ ਕਰਕੇ ਕੈਸਰ ਦੇ ਮਰੀਜ ਬਣ ਜਾਦੇ ਹਨ । ਉਹਨਾਂ ਦੱਸਿਆ ਕਿ ਤੰਬਾਕੂ ਦਾ ਆਦਤ ਛੱਡਣ ਲਈ ਸਰਕਾਰੀ ਹਸਪਤਾਲ ਵਿੱਚ ਸਰਕਾਰ ਵੱਲੋ ਤੰਬਾਕੂ ਛਡਾਓ ਸੈਲ ਬਣਾਏ ਗਏ ਹਨ ਜਿਸ ਅਧੀਨ ਇਸ ਆਦਤ ਨੂੰ ਛੱਡਣ ਵਾਲੇ ਮਰੀਜਾਂ ਦੀ ਕੋਸਿਲਿੰਗ ਕਰਕੇ ਮੁਫੱਤ ਦਵਾਈ ਵੀ ਦਿੱਤੀ ਜਾਦੀ ਹੈ ।

ਇਸ ਮੋਕੇ ਸੈਨਟਰੀ ਸੁਪਰਵਾਈਜਰ  ਹਰਰੂਪ ਕੁਮਾਰ  ਨੇ ਦੱਸਿਆ ਕਿ ਕੋਟਪਾ ਐਕਟ ਤਹਿਤ ਜਿਲੇ ਨੂੰ ਤੰਬਾਕੂ ਰਹਿਤ ਜਿਲਾਂ ਘੋਸ਼ਿਤ ਕੀਤਾ ਜਾ ਚੁਕਾ ਹੈ । ਪਬਲਿਕ ਥਾਵਾਂ ਜਿਵੇ ਬਸ ਸਟੈਡ, ਹਸਪਤਾਲ,  ਕਾਲਜ, ਰੇਲਵੇ ਸਟੇਸ਼ਨ ਹੋਟਲ ਰੈਸਟੋਡੈਟ ਆਦਿ ਤੇ ਤੰਬਾਕੂ ਪਦਾਰਥਾੰ ਦਾ ਸੇਵਨ ਕਰਨਾਂ ਕਨੂੰਨੀ ਅਪਰਾਧ ਹੈ  ਅਤੇ ਜੇਕਰ ਕੀ ਇਸ ਦੀ ਉਲਲੰਘਣਾ ਕਰਦਾ ਹੇ ਤਾਂ ਉਸਦਾ ਚਲਾਨ ਕੀਤਾ ਜਾਦਾ ਹੈ । ਇਸੀ ਐਕਟ ਤਹਿਤ ਵਿਦਿਅਕ ਸੰਸਥਾਵਾਂ ਦੇ ਨਜਦੀਕ ਤੰਬਾਕੂ ਪਦਾਰਥਾਂ ਦੀ ਵਿਕਰੀ ਅਤੇ ਦੁਕਾਨਾਂ ਤੇ ਖੁਲੀਆਂ ਸਿਗਰੇਟਾ ਵੇਚਣ ਤੇ ਪਬੰਦੀ ਹੈ ।

LEAVE A REPLY

Please enter your comment!
Please enter your name here