ਦੋਆਬਾ ਸਾਹਿਤ ਸਭਾ ਵਲੋਂ ਕਰਵਾਇਆ ਗਿਆ 36ਵਾਂ ਸਲਾਨਾ ਕਵੀ ਦਰਬਾਰ

ਗੜਸ਼ੰਕਰ (ਦ ਸਟੈਲਰ ਨਿਊਜ਼)। ਦੋਆਬਾ ਸਾਹਿਤ ਸਭਾ ਵਲੋਂ ਸਥਾਨਕ ਖਾਲਸਾ ਕਾਲਜ ਗੜਸ਼ੰਕਰ ਵਿੱਚ ਸਭਾ ਦਾ 36ਵਾਂ ਸਾਲਾਨਾ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰ. ਡਾ. ਗੁਰਜੰਟ ਸਿੰਘ, ਸਾਬਕਾ ਪ੍ਰਿੰ. ਰਾਜਵਿੰਦਰ ਸਿੰਘ, ਪਵਨ ਹਰਚੰਦਪੁਰੀ, ਮੱਲ ਸਿੰਘ ਰਾਮਪੁਰੀ, ਮੁਖਤਿਆਰ ਸਿੰਘ ਹੈਪੀ ਅਤੇ ਅਸ਼ੋਕ ਭੌਰਾ ਹਾਜ਼ਰ ਹੋਏ ਅਤੇ ਸ਼ਮਾਂ ਰੌਸ਼ਨ ਦੀ ਰਸਮ ਅਦਾ ਕੀਤੀ। ਆਰੰਭ ਵਿੱਚ ਸਭਾ ਦੇ ਪ੍ਰਧਾਨ ਪ੍ਰੋ.ਸੰਧੂ ਵਰਿਆਣਵੀ ਨੇ ਹਾਜ਼ਰ ਕਵੀਆਂ ਅਤੇ ਸਰੋਤਿਆਂ ਨੂੰ ਸਵਾਗਤੀ ਸ਼ਬਦਾਂ ਕਹੇ।

Advertisements

ਇਸ ਮੌਕੇ ਪ੍ਰਧਾਨਗੀ ਮੰਡਲ ਅਤੇ ਪ੍ਰਬੰਧਕਾਂ ਵਲੋਂ ਹਰ ਸਾਲ ਦਿੱਤੇ ਜਾਣ ਵਾਲੇ ਯਾਦਗਾਰੀ ਪੁਰਸਕਾਰਾਂ ਵਿੱਚ ਮੇਜਰ ਸਿੰਘ ਮੌਜੀ ਯਾਦਗਾਰੀ ਪੁਰਸਕਾਰ ਡਾ.ਤੇਜਵੰਤ ਮਾਨ ਨੂੰ ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਪੁਰਸਕਾਰ ਪਾਲੀ ਖਾਦਿਮ ਨੂੰ ਪ੍ਰਿੰ. ਸੁਜਾਨ ਸਿੰਘ ਯਾਦਗਾਰੀ ਸਨਮਾਨ ਕਹਾਣੀਕਾਰ ਅਜਮੇਰ ਸਿੱਧੂ ਨੂੰ ਅਤੇ ਬਾਲ ਸਾਹਿਤ ਪੁਰਸਕਾਰ ਪਰਮਜੀਤ ਸਿੰਘ ਨੂੰ ਪ੍ਰਦਾਨ ਕੀਤੇ ਗਏ। ਇਸ ਮੌਕੇ ਕਵੀ ਤਾਰਾ ਸਿੰਘ ਚੇੜਾ ਦਾ ਕਾਵਿ ਸੰਗ੍ਰਿਹ ‘ਬਿਰਹਾ ਦੀ ਪੀੜ’ ਅਤੇ ਲੇਖਕ ਸੰਤੋਖ ਸਿੰਘ ਵੀਰ ਵਲੋਂ ਲਿਖੀ ਪੁਸਤਕ ‘ਗੁਰ ਸਿੱਖੀ ਦੀ ਏਹ ਨਿਸਾਣੀ’ ਭਾਗ-10 ਤੇ 11′ ਰਿਲੀਜ਼ ਕੀਤੀਆਂ ਗਈਆਂ।

ਇਸ ਮੌਕੇ ਹਾਜ਼ਰ ਕਵੀਆਂ ਨਵਤੇਜ ਗੜਦੀਵਾਲਾ, ਸੋਹਣ ਸਿੰਘ ਸੂੰਨੀ, ਰਣਬੀਰ ਬੱਬਰ, ਕ੍ਰਿਸ਼ਨ ਗੜਸ਼ੰਕਰੀ, ਵਿਜੇ ਭੱਟੀ, ਤਾਰਾ ਸਿੰਘ ਚੇੜਾ, ਪ੍ਰੋ. ਰਜਿੰਦਰ ਸਿੰਘ,ਪਵਨ ਭੰਮੀਆਂ, ਰੇਸ਼ਮ ਚਿੱਤਰਕਾਰ, ਪ੍ਰਿੰ ਸੁਰਿੰਦਰਪਾਲ ਪ੍ਰਦੇਸੀ, ਅਮਿਤ ਆਦੋਆਣਾ, ਹਰਦੀਪ ਕੁਲਾਮ, ਰਣਜੀਤ ਪੋਸੀ, ਬੱਬੂ ਮਾਹਿਲਪੁਰੀ, ਭੁਪਿੰਦਰ ਜਗਰਾਓ, ਅਮਰੀਕ ਹਮਰਾਜ਼ ਆਦਿ ਨੇ ਸਮਾਜਕ ਤੇ ਰਾਜਸੀ ਸਰੋਕਾਰਾਂ ਵਾਲੀਆਂ ਆਪਣੀਆਂ ਤਾਜ਼ਾ ਰਚਨਾਵਾਂ ਨਾਲ ਸਰੋਤਿਆਂ ਦੀ ਖੂਬ ਦਾਦ ਹਾਸਿਲ ਕੀਤੀ। ਮੰਚ ਦੀ ਕਾਰਵਾਈ ਅਵਤਾਰ ਸਿੰਘ ਸੰਧੂ ਨੇ ਚਲਾਈ। ਇਸ ਮੌਕੇ ਪ੍ਰਿੰ. ਬਿੱਕਰ ਸਿੰਘ, ਡਾ. ਦਲਬੀਰ ਸਿੰਘ,ਪ੍ਰੋ. ਜੇ.ਬੀ. ਸੇਖੋਂ, ਪ੍ਰੋ.ਜਸਪਾਲ ਸਿੰਘ, ਵਿਜੈ ਬੰਬੇਲੀ, ਹਰਦੀਪ ਬਿਰਦੀ, ਰਾਓ ਕੈਂਡੋਂਵਾਲ ਆਦਿ ਸਮੇਤ ਅਨੇਕਾਂ ਸਾਹਿਤ ਪ੍ਰੇਮੀ ਹਾਜ਼ਰ ਸਨ।

LEAVE A REPLY

Please enter your comment!
Please enter your name here