ਸ਼੍ਰੀ ਦਸ਼ਮੇਸ਼ ਅਕੇਡਮੀ ਹੁਸ਼ਿਆਰਪੁਰ ਤੇ ਮਾਹਿਲਪੁਰ ਵਿਖੇ 20 ਮਾਰਚ ਤੋਂ ਸ਼ੁਰੂ ਹੋਣਗੀਆਂ ਜਮਾਤਾਂ: ਹਰਪ੍ਰੀਤ ਸਿੰਘ

ਹੁਸ਼ਿਆਰਪੁਰ(ਸਟੈਲਰ ਨਿਊਜ਼) ਜਲੰਧਰ ਰੋਡ ਆਈ.ਟੀ.ਆਈ ਦੇ ਨਜਦੀਕ ਸਥਿਤ ਸ਼੍ਰੀ ਦਸ਼ਮੇਸ਼ ਅਕੇਡਮੀ ਹੁਸ਼ਿਆਰਪੁਰ ਵਿੱਚ 12ਵੀੰ ਮੇਡਿਕਲ, ਨਾਨ ਮੇਡੀਕਲ ਅਤੇ ਕਾਮਰਸ ਦੀਆਂ ਰੇਗੁਲਰ ਜਮਾਤਾਂ 20 ਮਾਰਚ ਤੋਂ ਸ਼ੁਰੂ ਕਰ ਦਿੱਤੀਆ ਜਾਣਗੀਆਂ।

Advertisements

ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਦਸ਼ਮੇਸ਼ ਅਕੇਡਮੀ ਦੇ ਮੈਨੇਜਿੰਗ ਡਾਇਰੇਕਟਰ ਪ੍ਰੋਫੈਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 11ਵੀਂ ਦੀਆਂ ਪਰੀਖਿਆਵਾਂ ਖਤਮ ਹੁੰਦੇ ਹੀ 12ਵੀੰ ਦੀਆਂ ਜਮਾਤਾਂ ਛੇਤੀ ਸ਼ੁਰੂ ਕਰ ਦਿੱਤੀਆਂ ਜਾਂਣਗੀਆਂ। ਕਿਉਂਕਿ, ਆਲ ਇੰਡਿਆ ਦੀਆਂ ਪਰੀਖਿਆਵਾਂ ਜੇ.ਈ.ਈ ਮੇਂਨਸ ਜੋ ਕਿ ਜਨਵਰੀ ਮਹੀਨੇ ਵਿੱਚ ਹੋ ਜਾਂਦੀਆਂ ਹਨ ਉਸਦੇ ਲਈ ਸਿਲੇਬਸ ਦੀ ਪੂਰਨਤਾ ਨਵੰਬਰ ਵਿੱਚ ਕਰਣਾ ਲਾਜ਼ਮੀ ਹੈ।

ਉਹਨਾਂ ਦੱਸਿਆ ਕਿ ਅਕੇਡਮੀ ਵਿੱਚ ਦਾਖਿਲਾ ਖੁੱਲ ਚੁੱਕਿਆ ਹੈ ਅਤੇ ਜੋ ਵੀ ਵਿਦਿਆਰਥੀ ਅਕਾਦਮੀ ਵਿੱਚ ਦਾਖਿਲਾ ਲੈਣਾ  ਚਾਹੁੰਦੇ ਹਨ ਉਹ ਆਪਣੀ ਰਿਜੇਸਟਰੇਸ਼ਨ ਅਕਾਦਮੀ ਦੇ ਰਿਸੇਪਸ਼ਨ ਕਾਊਂਟਰ ਤੇ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਅਕੇਡਮੀ ਵਿੱਚ ਮਿਲਣ ਦਾ ਸਮਾਂ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਹੋਵੇਗਾ।

ਸ਼੍ਰੀ ਦਸ਼ਮੇਸ਼ ਅਕੇਡਮੀ ਦੇ ਦੋਨਾਂ ਸੰਸਥਾਨਾਂ ਹੁਸ਼ਿਆਰਪੁਰ ਅਤੇ ਮਾਹਿਲਪੁਰ ਬ੍ਰਾਂਚ ਵਿੱਚ ਦਾਖਿਲਾ ਵਿਧੀ ਇੱਕੋ ਜਿਹੀ ਹੀ ਰਹੇਗੀ। ਦਾਖਿਲੇ ਲਈ ਇਹਨਾਂ ਨੰਬਰਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਸ਼ਿਆਰਪੁਰ ਕੈਂਪਸ ਲਈ 82848-86187 ਅਤੇ ਮਾਹਿਲਪੁਰ ਕੈਂਪਸ ਲਈ 83603-71253 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

 

LEAVE A REPLY

Please enter your comment!
Please enter your name here