ਜਿਲਾ ਵੈਦ ਮੰਡਲ ਨੇ ਪਿੰਡ ਸੋਹਲਪੁਰ ਵਿਖੇ ਲਗਾਇਆ ਮੁਫਤ ਮੈਡੀਕਲ ਕੈਂਪ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜਿਲਾ ਵੈਦ ਮੰਡਲ ਰਜਿ ਹੁਸ਼ਿਆਰਪੁਰ ਵਲੋਂ  ਪ੍ਰਧਾਨ ਵੈਦ ਸੋਮ ਪ੍ਰਕਾਸ਼ ਜਲਭੈ ਦੀ ਅਗਵਾਈ ਹੇਠ ਫ੍ਰੀ ਆਯੂਰਵੈਦਿਕ ਮੈਡੀਕਲ ਕੈਂਪ ਗੁਰਦੁਆਰਾ ਸ੍ਰੀ ਨਾਨਕ ਸਰ ਬੰਨ ਵਾਲਾ ਗੁਰਦੁਆਰਾ ਸਾਹਿਬ ਪਿੰਡ ਸੋਹਲਪੁਰ ਨਜ਼ਦੀਕ ਭੋਗਪੁਰ ਵਿਖੇ ਮਹਾਂਪੁਰਸ਼ਾਂ ਦੀ ਸਲਾਨਾ ਬਰਸੀ ਸਮਾਗਮ ਉਪਰ ਲਗਾਇਆ ਗਿਆ।

Advertisements

ਇਸ ਕੈਂਪ ਵਿੱਚ ਦਰਦਾਂ ਅਲਰਜੀ ਸਾਹ ਖਾਂਸੀ ਪੇਟ ਬਵਾਸੀਰ ਸਰਵਾਈਕਲ ਗੋਡੇ ਦਰਦ ਆਦਿ ਬੀਮਾਰੀਆਂ ਦੇ ਮਰੀਜ਼ਾਂ ਨੇ ਇਸ ਕੈਂਪ ਵਿੱਚ ਫ੍ਰੀ ਆਯੂਰਵੈਦਿਕ ਮੈਡੀਕਲ ਦਵਾਈਆਂ ਪ੍ਰਾਪਤ ਕੀਤੀਆਂ। ਇਸ ਕੈਂਪ ਵਿੱਚ ਤਕਰੀਬਨ 350 ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਲਿਆ। ਇਸ ਕੈਂਪ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਪ੍ਰਬੰਧਕਾਂ ਨੇ ਕੀਤਾ।

ਇਸ ਕੈਂਪ ਵਿੱਚ ਪ੍ਰਧਾਨ ਜੀ ਤੋਂ ਇਲਾਵਾ ਸਰਪ੍ਰਸਤ ਵੈਦ ਜਸਵੀਰ ਸਿੰਘ ਸੌਂਦ ਸਕੱਤਰ ਵੈਦ ਤਰਸੇਮ ਸਿੰਘ ਸੰਧਰ ਕੈਸ਼ੀਅਰ ਵੈਦ ਸਤਵੰਤ ਸਿੰਘ ਹੀਰ ਵੈਦ ਦਲਜੀਤ ਸਿੰਘ ਵੈਦ ਉਂਕਾਰ ਸਿੰਘ ਵੈਦ ਸਰਦਾਰੀ ਲਾਲ ਵੈਦ ਸੇਵਾ ਸਿੰਘ ਵੈਦ ਅਸ਼ੋਕ ਕੁਮਾਰ ਵੈਦ ਮੁਖਤਿਆਰ ਸਿੰਘ  ਵੈਦ ਗੁਰਦੀਪ ਸਿੰਘ ਵੈਦ ਅਵਤਾਰ ਸਿੰਘ ਸੋਹਲ ਪੁਰ ਵੈਦ ਅਮਰਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਕਈ ਵੈਦ ਸਾਹਿਬਾਨ ਨੇ ਆਪਣੀ ਹਾਜ਼ਰੀ ਲਗਵਾਈ। ਕੈਂਪ ਦੀ ਸਮਾਪਤੀ ਸਮੇਂ ਬਾਬਾ ਜੀ ਵੱਲੋਂ ਆਏਂ ਹੋਏ ਵੈਦ ਸਾਹਿਬਾਨਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here