ਗੁਰਦੁਆਰਾ ਸ਼ਹੀਦਾਂ ਡਾਨਸੀਵਾਲ ਵਿਖੇ ਪ੍ਰੇਮ ਤੇ ਸ਼ਰਧਾ ਨਾਲ ਲਗਾਇਆ ਲੰਗਰ

ਗੜਸ਼ੰਕਰ (ਦ ਸਟੈਲਰ ਨਿਊਜ਼),ਰਿਪੋਰਟ: ਹਰਦੀਪ ਚੌਹਾਨ। ਹੌਲੇ-ਮੁਹੱਲੇ ਦੇ ਤਿਊਹਾਰ ਨੂੰ ਸਮਰਪਿਤ ਸਾਲਾਨਾ ਲੰਗਰ ਪਿੰਡ ਡਾਨਸੀਵਾਲ ਦੇ ਗੁਰਦਵਾਰਾ ਸ਼ਹੀਦਾ ਸਿੰਘਾਂ ਵਿਖੇ ਜਥੇਦਾਰ ਲਖਵੀਰ ਸਿੰਘ ਰਾਣਾ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਵਲੋਂ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਲਗਾਇਆ ਗਿਆ।

Advertisements

ਇੱਸ ਮੌਕੇ ਜਥੇਦਾਰ ਲਖਵੀਰ ਸਿੰਘ ਰਾਣਾ ਨੇ ਦੱਸਿਆ ਕਿ ਹਰ ਸਾਲ ਪਿੰਡ ਦੀਆ ਸੰਗਤਾਂ ਵਲੋਂ ਮਿਲ ਕਿ ਇਹ ਸਲਾਨਾ ਲੰਗਰ ਹੋਲੇ ਮੁਹੱਲੇ ਦੇ ਤਿਊਹਾਰ ਨੂੰ ਸਮਰਪਿਤ ਲਗਾਇਆ ਜਾਂਦਾਂ ਹੈ ਉਨਾਂ ਦੱਸਿਆ ਕਿ ਇਹ ਲੰਗਰ 7 ਦਿਨ ਪਹਿਲਾਂ ਸ਼ੁਰੂ ਹੋ ਜਾਦਾਂ ਹੈ ਤੇ 7 ਦਿਨ ਹੀ ਸੰਗਤਾਂ ਨੂੰ ਅਲੱਗ ਅਲੱਗ ਲੰਗਰ ਵਰਤਾਇਆ ਜਾਦਾਂ ਹੈ ਤੇ ਸੇਵਾਦਾਰ ਦਿਨ ਰਾਤ ਸੰਗਤਾਂ ਦੀ ਨਿਸਵਾਰਥ ਸੇਵਾ ਕਰਦੇ ਹਨ।

ਜਿਨਾਂ ਵਿੱਚ ਅਮਰੀਕ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸ਼ੀਰੀ ਸਿੰਘ, ਕੁਲਵੀਰ ਸਿੰਘ, ਹਰਸ਼ਵੀਰ ਸਿੰਘ, ਸਤਨਾਮ ਕੌਰ, ਬੀਬੀ ਮਨਜੀਤ ਕੌਰ, ਜਥੇਦਾਰ ਕੇਵਲ ਸਿੰਘ, ਚਮਨ ਸਿੰਘ, ਚਰਨਪ੍ਰੀਤ ਕੌਰ, ਜੈ ਪਾਲ, ਸੱਤੀ ਸਿੰਘ, ਮਨਜੀਤ ਕੌਰ, ਜਸਕੀਰਤ ਸਿੰਘ ਜੱਸਾ, ਕਾਲੂ ਸਿੰਘ, ਗੁਰਜੀਤ ਸਿੰਘ, ਰਾਮਜੀਤ ਸਿੰਘ, ਅਮਰਪ੍ਰੀਤ ਸਿੰਘ, ਸੱਤਾ ਸਿੰਘ ਆਦਿ ਸ਼ਾਮਿਲ ਹਨ।

LEAVE A REPLY

Please enter your comment!
Please enter your name here