ਮਜਾਰਾ ਡੀਂਗਰੀਆਂ ਸੁਸਾਇਟੀ ਦੇ ਖਾਤਾ ਧਾਰਕਾ ਨੇ ਸਰਕਾਰ ਵਿਰੁਧ ਕੀਤਾ ਰੋਸ਼  ਮੁਜਾਹਰਾ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਲੇਬਰ ਪਾਰਟੀ ਵਲੋਂ ਮਜਾਰਾ ਡੀਂਗਰੀਆਂ ਐਗ੍ਰੀਕਲਚਰ ਕੋਆਪ੍ਰੈਟਿਵ ਸੁਸਾਇਟੀ ਅੰਦਰ ਫੈਲੇ ਭਿਸਟਾਚਾਰ, ਐਨ.ਆਰ.ਆਈ. ਨੂੰ ਚਪਤ ਲਗਣ, ਕਿਸਾਨਾ, ਮੱਧ ਵਰਗ ਅਤੇ ਗਰੀਬ ਲੋਕਾਂ ਨੂੰ ਉਨ•ਾਂ ਦੇ ਜਮਾਂ ਕੀਤੇ ਪੈਸੇ ਵੀ ਨਾ ਮਿਲਣ ਕਾਰਨ ਅਤੇ ਪੰਜਾਬ ਸਰਕਾਰ ਵਲੋਂ ਸੁਸਾਇਟੀਆਂ ਵਿਚ ਫੈਲੇ ਭਿਸ੍ਰਟਾਚਾਰ ਨੁੰ ਖਤਮ ਕਰਨ ਅਤੇ ਘਟੀਆਂ ਮੈਨਜਮੈਂਟ ਨੂੰ ਨਾ ਸੁਧਾਰਨ ਨੂੰ ਲੈ ਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਮਝੈਲ ਸਿੰਘ ( ਐਨ.ਆਰ.ਆਈ) ਅਤੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਬਖਤਾਬਰ ਸਿੰਘ ਦੀ ਅਗਵਾਈ ਵਿਚ ਸਰਕਾਰ ਵਲੋਂ ਲੋਕਾਂ ਦੀਆਂ ਡੁੱਬ ਰਹੀਆਂ ਅਮਾਨਤਾਂ ਨੂੰ ਪੂਰੀ ਗੰਭੀਰਤਾ ਨਾਲ ਨਾ ਲੈਣ ਤੇ ਰੋਸ ਮੁਜਾਹਰਾ ਕੀਤਾ ਤੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਡਿਪਟੀ ਰਜਿਸਟਰਾਰ ਵਲੋਂ ਜਾਣਬੁਝ ਕੇ ਲੋਕਾਂ ਨੂੰ ਅਮਾਨਤਾਂ ਵਾਪਿਸ ਕਰਵਾਉਣ ਦੀ ਥਾਂ ਪੜਤਾਲਾਂ ਦੇ ਚਕੱਰ ਵਿਚ ਹੀ ਉਲਝਾ ਕੇ ਰਖਿਆ ਜਾ ਰਿਹਾ।

Advertisements

ਸਰਕਾਰ ਜੀ ਪੜਤਾਲਾਂ ਨਾਲ ਲੋਕਾਂ ਦੇ ਢਿੱਡ ਨਹੀਂ ਭਰਨੇ,ਲੋਕਾਂ ਨੂੰ ਲੋਕਾਂ ਦੇ ਪੈਸੇ ਦਿਓ : ਧੀਮਾਨ

ਉਹਨਾਂ ਕਿਹਾ ਕਿ ਸਭ ਤੋਂ ਵੱਡਾ ਸਵਾਲ ਲੋਕਾਂ ਦੀਆਂ ਅਮਾਨਤਾਂ ਜਾਰੀ ਕਰਨ ਅਤੇ ਭ੍ਰਿਸਟਾਚਾਰੀਆਂ ਵਿਰੁਧ ਕਾਰਵਾਈ ਕਰਨ ਦਾ ਹੈ।ਕਿੰਨੀ ਹੈਰਾਨੀ ਹੈ ਕਿ ਹਾਲੇ ਤਕ ਉਚ ਅਧਿਕਾਰੀਆਂ ਲੋਕਾਂ ਨੂੰ ਸੁਸਾਇਟੀ ਅੰਦਰ ਕੁਲ ਕਿੰਨੀ ਜਮਾਂ ਪੂੰਜੀ ਹੈ, ਕਿੰਨਾ ਕਰਜਾ ਅਡਵਾਂਸ ਕੀਤਾ ਗਿਆ ਹੈ ਅਤੇ ਸੁਸਾਇਟੀ ਦੇ ਖਾਤੇ ਵਿਚ ਕਿੰਨਾ ਰੁਪਇਆ ਜਮਾਂ ਹੈ ਉਸ ਵਾਰੇ ਵੀ ਜਾਣ ਨਹੀਂ ਦਿਤੀ ਜਾ ਰਹੀ ਤੇ ਇਹ ਦੇਰੀ ਜਾਣਬੁਝ ਕੇ ਕੀਤੀ ਜਾ ਰਹੀ ਹੈ।ਕਿਉਂ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਦਿਤੀ ਜਾ ਰਹੀ ਹੈ ਜਿਹਨਾਂ ਲੋਕਾਂ ਨੇ ਸੁਸਾਇਟੀ ਵਿਚ ਕੁਤਾਹੀਆਂ ਕੀਤੀਆਂ ਹਨ। ਉਹਨਾਂ  ਨੂੰ ਬਚਾਇਆ ਜਾ ਰਿਹਾ ਹੈ। ਧੀਮਾਨ ਨੇ ਕਿਹਾ ਕਿ ਇਹ ਸਭ ਕੁਝ ਸੁਸਾਇਟੀ ਦੇ ਉਚ ਅਧਿਕਾਰੀਆਂ ਦੀ ਅਣਗਹਿਲੀ ਸਦਕਾ ਹੀ ਘਪਲਾ ਹੋਇਆ।

ਧੀਮਾਨ ਨੇ ਕਿਹਾ ਕਿ ਇਕ ਐਨ.ਆਰ. ਆਈ ਮਝੈਲ ਸਿੰਘ ਨੇ ਦਸਿਆ ਕਿ ਉਹ ਅਮਰੀਕਾ ਤੋਂ ਅਪਣੇ ਪਿੰਡ ਇਸ ਕਰਕੇ ਆਏ ਕਿ ਉਹ ਸੁਸਾਇਟੀ ਵਿਚੋਂ ਅਪਣੇ ਜਮਾਂ ਪੈਸੇ ਲੈ ਕੇ ਅਪਣਾ ਨਵਾਂ ਘਰ ਬਨਾਉਣਗੇ ਤੇ ਜਦੋਂ ਉਸ ਨੁੰ ਵੀ ਪੈਸੇ ਨਹੀਂ ਮਿਲੇ ਤਾਂ ਉਹਨਾਂ ਦੀਆਂ ਅਸਾਵਾਂ ਉਤੇ ਪਾਣੀ ਫਿਰ ਗਿਆ।ਇਸ ਤਰਾਂ ਅਨੇਕਾਂ ਗਰੀਬ ਪਰੀਵਾਰ ਵੀ ਹਨ ਜਿਹਨਾਂ ਦੀ ਪੂੰਜੀ 10,20,30,40 ਹਜਾਰ ਤਕ ਸੁਸਾਇਟੀ ਵਿਚ ਜਮਾਂ ਹੈ ਪਰ ਉਹਨਾਂ ਨੁੰ ਵੀ ਲੋੜ ਅਨੁਸਾਰ ਪੈਸੇ ਨਹੀਂ ਦਿਤੇ ਜਾ ਰਹੇ।ਅਨੇਕਾਂ ਲੋਕਾਂ ਦੇ ਸਪਨੇ ਮਿੱਟੀ ਵਿਚ ਮਿਲ ਗਏ ਹਨ ਤੇ ਲੋਕਾਂ ਦੇ ਪੈਸੇ ਨਾ ਭਿਸ੍ਰਟਾਚਾਰ ਕਰਨ ਵਾਲੇ ਸਰਕਾਰ ਦੀ ਸਹਿ ਉਤੇ ਮੌਜਾਂ ਕਰ ਰਹੇ ਹਨ।

ਉਹਨਾਂ ਦਸਿਆ ਅਗਰ ਲੋਕਾਂ ਦੇ ਪੈਸੇ ਨਾ ਦਿਤੇ ਗਏ, ਜਿਲੇ ਦੇ ਡਿਪਟੀ ਰਜਿਸਟਰਾਰ ਦੀ ਬਦਲੀ ਨਾ ਕੀਤੀ ਗਈ ਅਤੇ ਸੁਸਾਇਟੀ ਦੇ ਸਹਾਇਕ ਰਜਿਸਟਰਾਰ ਦੀ ਵੀ ਬਦਲੀ ਨਾ ਕੀਤੀ ਗਈ ਤਾਂ ਕਿ 23 ਮਾਰਚ ਨੂੰ ਮਿੰਨੀ ਸੈਕਟ੍ਰੀਏਟ ਦੇ ਬਾਹਰ ਇਕ ਦਿਨ ਦਾ ਧਰਨਾ ਅਤੇ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਅੰਦੋਲਨ ਨੂੰ ਤੇਂਜ ਕੀਤਾ ਜਾਵੇਗਾ।ਇਸ ਮੋਕੇ ਕੁਲਵੰਤ ਸਿੰਘ, ਮਖਣ ਸਿੰਘ, ਮੋਹਨ ਲਾਲ, ਮੋਹਨ ਸਿੰਘ, ਮਨਜਿੰਦਰ ਸਿੰਘ, ਂਸਕਰਨ ਸਿੰਘ, ਯੁਗੇਸ ਕੁਮਾਰ, ਮਲਜੀਤ ਕੌਰ, ਬਲਜਿੰਦਰ ਕੌਰ, ਕਾਂਲਤਾ ਦੇਵੀ, ਦਲਜੀਤ ਕੌਰ, ਪਰਮਜੀਤ ਕੌਰ, ਪਰਵੀਨ ਰਾਣੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here