ਮਿੱਲ ਮਾਲਕਾ ਵਲੋਂ ਮਿਲੇ ਸੀਵਰੇਜ ਪਾਉਣ ਦੇ ਦਿੱਲਾਸੇ ਕਾਰਣ ਪਿੰਡ ਖੁਸ਼ੀ ਪੱਦੀ ਦੇ ਲੋਕ ਪਰੇਸ਼ਾਨ

ਗੜਸ਼ੰਕਰ(ਦ ਸਟੈਲਰ ਨਿਊਜ਼),ਰਿਪੋਰਟ:ਹਰਦੀਪ ਚੌਹਾਨ। ਪਿੰਡ ਖੁਸ਼ੀ ਪੱਦੀ ਬਲਾਕ ਗੜਸ਼ੰਕਰ ਦੀ ਕੁਆਟੰਮ ਪੇਪਰ ਮਿੱਲ ਸੈਲਾ ਖੁਰਦ ਵਲੋ ਪੈਦੇ ਬੇਮੋਸਮੀ ਮੀਹ ਕਾਰਣ ਛੱਡੇ ਜਾਂਦੇ ਪਾਣੀ ਕਾਰਣ ਲੋਕਾ ਦਾ ਜਿਊਣਾ ਤਾ ਹੋਇਆ ਮੋਹਾਲ ਜਿਸ ਕਾਰਣ ਪਿੰਡ ਦੀਆ ਗਲੀਆ ਸੁੱਕੀਆ ਹੋਣ ਦੀ ਬਜਾਏ ਪਾਣੀ ਨਾਲ ਭਰੀਆ ਪਈਆ ਹਨ ਤੇ ਮਿੱਲ ਮਾਲਕਾ ਦੀ ਅਖੋਤੀ ਦਿੱਤੀ ਅਤੇ ਹੱਲਾਸ਼ੇਰੀ ਸੱਦਕਾ ਪਿੰਡ ਦੇ ਸਰਪੰਚ ਵਲੋ ਬਣੀਆ ਬਣਾਈਆ ਗਲੀਆ ਪੁੱਟਕੇ ਸੁੱਟ ਦਿੱਤੀਆ ਹਨ ਤਾਕਿ ਮਿੱਲ ਮਾਲਕਾ ਵਲੋਂ ਮਿਲੇ ਸੀਵਰੇਜ ਪਾਉਣ ਦੇ ਦਿੱਲਾਸੇ ਕਾਰਣ ਅਜ ਵੀ ਲੋਕ ਪਿੰਡ ਵੜਦੇ ਹੀ ਆਪਣੇ-ਆਪਣੇ ਘਰਾਂ ਨੂੰ ਜਾਣ ਲਈ ਤਰਸਦੇ ਹਨ।

Advertisements

ਪਿੰਡ ਵਾਸੀਆ ਦਾ ਕਹਿਣਾ ਹੈ ਕਿ ਪਹਿਲਾ ਤਾ ਪਿੰਡ ਦੀਆ ਗਲੀਆ ਸੁੱਖੀਸਾਦੀ ਮੀਹ ਪੈਣ ਉਪਰੰਤ ਠੀਕਠਾਕ ਹੀ ਰਹਿੰਦੀਆ ਸਨ ਪਰ ਪਿੰਡ ਦੇ ਸਰਪੰਚ ਨੂੰ ਮਿੱਲ ਮਾਲਕਾ ਵਲੋ ਦਿੱਤੇ ਗਏ ਦਿਲਾਸੇ ਤਹਿਤ ਕਿ ਪਿੰਡ ਵਿੱਚ ਅਸੀ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਵਾਗੇ ਪਰ ਹੋਇਆ ਇਸ ਤੋ ਉਲਟ ਕਿ ਪਿੰਡ ਦੇ ਸਰਪੰਚ ਨੇ ਫੈਕਟਰੀ ਅਧਿਕਾਰੀਆ ਦੇ ਕਹਿਣ ਅਨੁਸਾਰ ਪਿੰਡ ਦੀਆ ਚੰਗੀਆ ਭਲੀਆ ਸੜਕਾ ਪੁੱਟਕੇ ਸੁੱਟ ਦਿੱਤੀਆ ਕਿ ਅਸੀ ਸੀਵਰੇਜ ਪਾਵਾਗੇ। ਜਦੋ ਪਿੰਡ ਦੇ ਲੋਕਾ ਨੇ ਪਿੰਡ ਦੇ ਸਰਪੰਚ ਨੂੰ ਇਸ ਪੁੱਟੀਆ ਸੜਕਾ ਬਾਰੇ ਪੁੱਛਿਆ ਤਾ ਉਨਾ ਕਿਹਾ ਕਿ ਮੈ ਤਾ ਫੈਕਟਰੀ ਅਧਿਕਾਰੀਆ ਵਲੋ ਪਿੰਡ ਵਿੱਚ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਤਹਿਤ ਹੀ ਪੁੱਟੀਆ ਸਨ। ਪਰ ਹੁਣ ਕੋਈ ਅਧਿਕਾਰੀ ਜਵਾਬ ਦੇਣ ਨੂੰ ਤਿਆਰ ਨਹੀ ਇਸ ਸਬੰਧੀ ਪਿੰਡ ਦੇ ਸੂਝਵਾਨ ਵੋਟਰਾ ਨੇ ਕਿਹਾ ਕਿ ਮਿੱਲ ਮਾਲਕਾ ਵਲੋ ਸਰਪੰਚ ਨੂੰ ਆਪਣੀਆ ਮਿੱਠੀਆ ਗੱਲਾ ਵਿੱਚ ਲੈ ਕਿ ਪਿੰਡ ਵਿੱਚ ਸੀਵਰੇਜ ਪਾਉਣ ਦੀ ਗੱਲ ਕਹੀ ਹੋਣੀ ਹੈ।

ਪਰ ਪਿੰਡ ਦੀਆ ਗਲੀਆ ਵਿੱਚ ਮਾੜਾ ਮੋਟਾ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਨਾਲ ਫੈਕਟਰੀ ਵਲੋ ਫੈਲਾਏ ਜਾਦੇ ਪ੍ਰਦੂਸ਼ਣ ਨੂੰ ਠੱਲ ਨਹੀ ਪੈਣੀ ਇਸ ਕਰਕੇ ਪਿੰਡ ਦੇ ਵਸਨੀਕਾ ਨੇ ਮੰਗ ਕੀਤੀ ਕਿ ਸਰਪੰਚ ਵਲੋ ਫੈਕਟਰੀ ਪ੍ਰਬੰਧਕਾ ਦੇ ਭਰੋਸੇ ਤੇ ਪਾਏ ਜਾ ਰਹੇ ਇਸ ਸੀਵਰੇਜ ਦੀ ਉੱਚ ਪੱਧਰੀ ਜਾਚ ਹੋਣੀ ਚਾਹੀਦੀ ਹੈ ਕਿ ਬਰਸਾਤੀ ਮੀਹਾ ਦੋਰਾਨ ਇਸ ਪੈਣ ਵਾਲੇ ਸੀਵਰੇਜ ਦੀ ਪਾਣੀ ਨਿਕਾਸੀ ਦੀ ਕੋਈ ਹੱਦ ਨਿਸਚਿਤ ਕੀਤੀ ਗਈ ਹੈ ਪਿੰਡ ਨਿਵਾਸੀਆ ਨੇ ਇਹ ਵੀ ਦੋਸ਼ ਲਗਾਇਆ ਕਿ ਪਿੰਡ ਦੀਆ ਬਣੀਆ ਗਲੀਆ ਜੋ ਭਲੀਭਾਤ ਠੀਕ ਸਨ।

ਉਨਾ ਦੀ ਮਨਜੂਰੀ ਕਿਸ ਵਿਭਾਗ ਤੋ ਲਈ ਗਈ ਜੇਕਰ ਸਰਪੰਚ ਨੇ ਫੈਕਟਰੀ ਮੈਨੇਜਮੈਟ ਕਹਿਣ ਤੇ ਇਹ ਸੜਕਾ ਬਣੀਆ ਬਣਾਈਆ ਪੁੱਟ ਦਿੱਤੀਆ ਸਨ ਹੁਣ ਬਣਾਉ ਕੋਣ ਇਸ ਲਈ ਪਿੰਡ ਵਾਸੀਆ ਨੇ ਸਬੰਧਤ ਮਹਿਕਮੇ ਅਤੇ ਬੀਜੀਲੈਸ਼ ਵਿਉਰੌ ਤੋ ਪੜਤਾਲ ਦੀ ਮੰਗ ਕਰਦਿਆ ਕਿਹਾ ਕਿ ਇਨਾ ਪੁੱਟੀਆ ਸੜਕਾ ਦੀ ਉੱਚ ਪੱਧਰੀ ਜਾਚ ਹੋਣੀ ਚਾਹੀਦੀ ਤਾ ਕਿ ਸਰਪੰਚ ਅਤੇ ਫੈਕਟਰੀ ਮੈਨੇਜਮੈਟ ਲੋਕਾ ਦੇ ਨਾਮ ਤੇ ਜਾਰੀ ਹੋਏ ਪੈਸੇ ਆਪ ਨਾ ਹੜੱਪ ਕਰ ਸਕਣ ਇਸ ਸਬੰਧ ਚ ਪਿੰਡ ਦੇ ਸਰਪੰਚ ਤੀਰਥ ਰਾਮ ਨਾਲ ਗੱਲ ਕੀਤੀ।

ਉਨਾ ਨੇ ਕਿਹਾ ਕਿ ਫੈਕਟਰੀ ਮੈਨੇਜਮੈਟ ਵਲੋ ਦੱਸੇ ਅਨੁਸਾਰ ਕਿਹਾ ਸੀ ਅਸੀ ਚੰਡੀਗੜ ਤੋ ਆਗਿਆ ਲਈ ਹੋਈ ਹੈ ਪਰ ਮੈ ਆਪਣੇ ਤੋਰ ਤੇ ਬੀਡੀਪੀਉ ਗੜਸ਼ੰਕਰ ਪਾਸੋ ਇਸ ਸੀਵਰੇਜ ਸਬੰਧੀ ਪ੍ਰਵਾਨਗੀ ਲਈ ਅਰਜੀ ਦਿੱਤੀ ਹੋਈ ਹੈ ਕਹਿੰਦੇ ਹਨ ਬੀਡੀਪੀਉ ਗੜਸ਼ੰਕਰ ਜਦੋ ਇਸ ਸਬੰਧ ਚ ਬੀਡੀਪੀਉ ਮਨਜਿੰਦਰ ਕੋਰ ਨਾਲ ਗੱਲ ਕੀਤੀ ਤਾ ਉਨਾ ਨੇ ਕਿਹਾ ਅਸੀ ਕੋਈ ਮਨਜੂਰੀ ਨਹੀ ਦਿੱਤੀ ਅਤੇ ਉਹ ਇਹ  ਸਭ ਕੰਮ ਆਪਣੀ ਮਰਜੀ ਅਨੁਸਾਰ ਕਰ ਰਹੇ ਹਨ ਅਤੇ ਇਹ ਪੁੱਟੀਆ ਗਲੀਆ ਮਿੱਲ ਪ੍ਰਬੰਧ ਹੀ ਬਣਾਕੇ ਦੇਣਗੇ।

LEAVE A REPLY

Please enter your comment!
Please enter your name here