ਸੁਸਾਇਟੀ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਪੀੜਤ ਲੋਕਾਂ ਨੇ ਕੀਤੀ ਕੈਬਿਨੇਟ ਮੰਤਰੀ ਨਾਲ ਭੇਂਟ

ਗੜਸ਼ੰਕਰ (ਦ ਸਟੈਲਰ ਨਿਊਜ਼)। ਲੇਬਰ ਪਾਰਟੀ ਵਲੋਂ ਮਜਾਰਾ ਡੀਂਗਰੀਆਂ ਐਗ੍ਰੀਕਲਚਰ ਕੋਆਪ੍ਰੇਟਿਵ ਸੁਸਾਇਟੀ ਅੰਦਰ ਫੈਲੇ ਭਿਸਟਾਚਾਰੀਆਂ ਵਿਰੁਧ ਕਾਰਵਾਈ ਕਰਨ ਅਤੇ ਪੀੜਤ ਲੋਕਾਂ ਨੂੰ ਪੈਸੇ ਦਵਾਉਣ ਲਈ ਤੇ ਸੁਸਾਇਟੀ ਦਾ ਸਾਰਾ ਹਿਸਾਬ ਲੋਕਾਂ ਨੂੰ ਦੇਣ ਸਬੰਧੀ ਇਕ ਪੀੜਤ ਲੋਕਾ ਦਾ ਵਫਦ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੌੜਾ ਨੂੰ ਮਿਲਿਆ।

Advertisements

ਸੁਸਾਇਟੀ ਵਿਚ ਫੈਲੇ ਭ੍ਰਿਸਟਾਚਾਰ ਅਤੇ ਪਿਛਲੇ ਲਗਭਗ 7-8 ਮਹੀਨਿਆਂ ਤੋਂ ਪੈਸੇ ਨਾ ਮਿਲਣ ਨੂੰ ਲੈ ਕੇ ਸਾਰੀ ਗਾਥਾ ਦਸੀ ਤੇ ਕਿਹਾ ਕਿ ਸੁਸਾਇਟੀ ਨੁੰ ਚਲਾਉਣ ਵਾਲੇ ਸਾਰੇ ਉਚਅਧਿਕਾਰੀ ਲੋਕਾਂ ਨੂੰ ਇਨਸਾਫ ਦੇਣ ਦੀ ਥਾਂ ਗੁੰਮਰਾਹ ਕਰਨ ਵਿਚ ਲਗੇ ਹੋਏ ਹਨ ਤੇ ਲੋਕ ਸੁਸਾਇਟੀ ਦੇ ਵਾਰ ਵਾਰ ਚਕਰ ਕੱਢ ਰਹੇ ਹਨ। ਫਿਰ ਵੀ ਲੋਕਾਂ ਨੂੰ ਉਹਨਾਂ ਦੀਆਂ ਅਮਾਨਤਾਂ ਵੀ ਨਹੀਂ ਦਿਤੀਆਂ ਜਾ ਰਹੀਆਂ ਲੋਕ ਅਪਣੇ ਜਮਾਂ ਕੀਤੇ ਪੈਸੇ ਮੰਗਦੇ ਹਨ ਨਾ ਕਿ ਸੁਸਾਇਟੀ ਤੋਂ ਕਿਸੇ ਕਿਸਮ ਦਾ ਕਰਜਾ ਮੰਗਦੇ ਹਨ।

ਸੁਸਾਇਟੀ ਅੰਦਰ ਹੋਏ ਘਪਲੇ ਲੇ ਲੋਕਾਂ ਦਾ ਸਕੂਨ ਗੰਮ ਕਰ ਦਿਤਾ ਹੈ ।ਧੀਮਾਨ ਨੇ ਦਸਿਆ ਕਿ ਸੁਸਾਇਟੀ ਦੇ ਸਕਤਰ ਨੇ ਉਚ ਅਧਿਕਾਰੀਆ ਦੀ ਨਿਗਰਾਨੀ ਹੇਠ ਲਗਭਗ ਸਾਰਾ ਪੈਸਾ ਅਡਵਾਂਸ ਕਰ ਦਿਤਾ ਅਧਿਕਾਰੀ ਲੋਕਾਂ ਨੁੰ ਪੜਤਾਲਾਂ ਦੇ ਚਕਰ ਵਿਚ ਉਲਝਾ ਕੇ ਜਾਣਬੁਝ ਕੇ ਖਜਲ ਖਰਾਬ ਕਰ ਰਹੇ ਹਨ। ਧੀਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਸੁਸਾਇਟੀ ਚਲਦੀ ਸੀ।

ਉਹਨਾਂ ਦੀਆਂ ਸਾਰੀਆਂ ਸਪੰਤੀਆਂ ਨੀਲਾਮ ਕਰਕੇ ਤੁਰੰਤ ਲੋਕਾਂ ਦੀਆਂ ਅਮਾਨਤਾਂ ਦਿਤੀਆਂ ਜਾਣ ਤਾਂ ਕਿ ਉਹਨਾਂ ਨੂੰ ਭਿਸਟਾਚਾਰ ਕਰਨ ਦਾ ਸਬਕ ਮਿਲ ਸਕੇ।ਉਹਨਾਂ ਦਸਿਆ ਅਗਰ ਲੋਕਾਂ ਦੇ ਪੈਸੇ ਨਾ ਦਿਤੇ ਗਏ, ਜਿਲੇ ਦੇ ਡਿਪਟੀ ਰਜਿਸਟਰਾਰ ਦੀ ਬਦਲੀ ਨਾ ਕੀਤੀ ਗਈ ਅਤੇ ਸੁਸਾਇਟੀ ਦੇ ਸਹਾਇਕ ਰਜਿਸਟਰਾਰ ਦੀ ਵੀ ਬਦਲੀ ਨਾ ਕੀਤੀ ਗਈ ਤਾਂ ਕਿ 23 ਮਾਰਚ ਨੂੰ ਮਿੰਨੀ ਸੈਕਟ੍ਰੀਏਟ ਦੇ ਬਾਹਰ ਇਕ ਦਿਨ ਦਾ ਧਰਨਾ ਅਤੇ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਅੰਦੋਲਨ ਨੂੰ ਤੇਂ ਕੀਤਾ ਜਾਵੇਗਾ।

ਇਸ ਮੋਕੇ ਮਝੈਲ ਸਿੰਘ, ਦਰਸਨ ਸਿੰੰਘ,ਅਮਰੀਕ ਸਿੰਘ, ਕੁਲਵੰਤ ਸਿੰਘ, ਮਖਣ ਸਿੰਘ, ਮੋਹਨ ਲਾਲ,ਜੋਗਿੰਦਰ ਸਿੰਘ, ਮੋਹਨ ਸਿੰਘ, ਮਨਜਿੰਦਰ ਸਿੰਘ, ਜਸਕਰਨ ਸਿੰਘ, ਯੁਗੇਸ ਕੁਮਾਰ, ਮਲਜੀਤ ਕੌਰ, ਬਲਜਿੰਦਰ ਕੌਰ,ਦਲਜੀਤ ਕੌਰ, ਪਰਮਜੀਤ ਕੌਰ, ਆਦਿ ਹਾਜਰ ਸਨ।

LEAVE A REPLY

Please enter your comment!
Please enter your name here