ਸਰਬਜੀਤ ਝੱਲੀ ਸਰਵਸੰਮਤੀ ਨਾਲ ਫੇਰ ਬਣੇ ਹੋਮਗਾਰਡ ਵੈੱਲਫੇਅਰ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੋਮਗਾਰਡ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਇੱਕ ਬੈਠਕ ਲਾਜਵੰਤੀ ਸਟੇਡੀਅਮ ਟਾਂਡਾ ਰੋਡ ਹੁਸ਼ਿਆਰਪੁਰ ਵਿਖੇ ਹੋਈ। ਇਸ ਮੀਟਿੰਗ ਵਿੱਚ ਜ਼ਿਲੇ ਭਰ ਤੋਂ ਵੱਖ-ਵੱਖ ਥਾਣਿਆਂ ਤੋਂ ਪੰਜਾਬ ਹੋਮਗਾਰਡ ਦੇ ਜਵਾਨ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਵੈੱਲਫਅਰ ਐਸੋਸੀਏਸ਼ਨ ਨੇ ਪ੍ਰਧਾਨ ਦੀ ਚੋਣ ਹੋਣ ਦਾ ਮਤਾ ਪਾਸ ਕੀਤਾ ਗਿਆ।

Advertisements

ਮੀਟਿੰਗ ਵਿੱਚ ਹੋਮਗਾਰਡ ਦੇ ਜਵਾਨਾਂ ਅਤੇ ਅਹੁਦੇਦਾਰਾਂ ਵੱਲੋਂ ਸਰਵਸੰਮਤੀ ਨਾਲ ਫਿਰ ਇੱਕ ਵਾਰ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਝੱਲੀ ਨੂੰ ਬਣਾਇਆ ਗਿਆ ਅਤੇ ਉਪ ਪ੍ਰਧਾਨ ਅਵਤਾਰ ਸਿੰਘ ਬੁੱਲੋਵਾਲ ਉਪ ਪ੍ਰਧਾਨ ਪੀ.ਸੀ ਪਰਮਜੀਤ ਸਿੰਘ ਮਾਹਲਪੁਰ ਨੂੰ ਬਣਾਇਆ ਗਿਆ ਤੇ ਜਨਰਲ ਸੈਕਟਰੀ ਹਿਟਲਰ ਸਾਹਿਬ ਤੇ ਹੈੱਡ ਕੈਸ਼ੀਅਰ ਭਗਤ ਰਾਮ ਨੂੰ ਬਣਾਇਆ ਗਿਆ। ਮੀਟਿੰਗ ਵਿੱਚ ਬਲਾਕ ਇੰਚਾਰਜ ਪੀਸੀ ਆਸ਼ੂਤੋਸ਼ ਪੀ ਸੀ ਪੀ ਸੀ ਨਰੇਸ਼ ਕੁਮਾਰ ਬਲਾਚੌਰ ਪੀ.ਸੀ ਮਨਜੀਤ ਸਿੰਘ ਪੀ ਸੀ ਕਰਨੈਲ ਸਿੰਘ ਰਣ ਸਿੰਘ ਟਾਂਡਾ ਅਤੇ ਜਗਦੀਪ ਸਿੰਘ ਹਾਜੀਪੁਰ ਨੂੰ  ਨੂੰ ਨਿਯੁਕਤ ਕੀਤਾ ਗਿਆ ਗਿਆ ਅਤੇ ਮੈਂਬਰ ਕਾਰਜਕਾਰੀ ਬਲਦੇਵ ਸਿੰਘ ਹਾਜੀਪੁਰ ਅਤੇ ਪੀਸ ਪਲਵਿੰਦਰ ਸਿੰਘ ਮਾਹਿਲਪੁਰ ਪ੍ਰੇਮ ਕੁਮਾਰ ਰਾਜ ਕੁਮਾਰ ਪੂਰਨ ਸਿੰਘ ਮੁਕੇਰੀਆਂ ਵਿਜੇ ਕੁਮਾਰ ਨੂੰਨਿਯੁਕਤ ਕੀਤਾ ਗਿਆ।

ਬੈਠਕ ਵਿੱਚ ਹਰਵਿੰਦਰ ਸਿੰਘ ਕਰਨੈਲ ਸਿੰਘ ਤੇ ਹਰਬੰਸ ਸਿੰਘ ਵੀ ਮੌਜੂਦ ਸਨ ਇਸ ਮੌਕੇ ਸਰਬਜੀਤ ਸਿੰਘ ਜਿਲਾ ਪ੍ਰਧਾਨ ਨੇ ਜਵਾਨਾਂ ਨੂੰ ਵਧੀਆ ਵਰਦੀ ਪਾ ਕੇ ਡਿਊਟੀ ਕਰਨ ਅਤੇ ਨਸ਼ਾ ਮੁਕਤ ਹੋ ਕੇ ਇਮਾਨਦਾਰੀ ਨਾਲ ਡਿਊਟੀ ਕਰਨ ਤੇ ਅੱਜ ਕੱਲ ਚੱਲ ਰਹੇ ਕਰੋਨਾ ਵਾਇਰਸ ਤੋਂ ਬਚਣ ਲਈ ਸਾਫ ਸਫਾਈ ਵਰਤਣ ਲਈ ਪ੍ਰੇਰਤ ਕੀਤਾ ਅਤੇ ਮਹਿਕਮੇ ਵਿੱਚ ਸਮੂਹ ਜਵਾਨ ਅਤੇ ਅਹੁਦੇਦਾਰਾਂ ਦੀ ਚੜਦੀ ਕਲਾ ਦੀ ਅਰਦਾਸ ਕੀਤੀ  ਦੀ ਚੜਦੀ ਕਲਾ ਲਈ ਅਰਦਾਸ ਕੀਤੀ।

LEAVE A REPLY

Please enter your comment!
Please enter your name here