ਮਾਸਿਕ ਅਤੇ ਸੰਨੈਟਾਈਜਰੀ ਦੀ ਕਾਲਾ ਬਜਾਰੀ ਤੇ ਹੋਵੇਗਾ ਮਾਮਲਾ ਦਰਜ, 7 ਸਾਲ ਦੀ ਹੋ ਸਕਦੀ ਸਜਾ:  ਰਜੇਸ਼ ਸੂਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਕੋਰੋਨਾ ਵਾਇਰਸ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਮਾਸਿਕ ਅਤੇ ਹੈਡ ਸਾਈਨੀਟਈਜਰ ਦੀ ਜਰੂਰੀ ਵਸਤਾਂ ਵੱਜੋ ਉਪਲੱਬਧਤਾ ਦੇ ਮੱਦੇ ਨਜਰ ਜੋਨਿਲ ਲਾਈਸੈਸਿੰਗ ਅਥਾਰਟੀ ਰਜੇਸ਼ ਸੂਰੀ ਅਤੇ ਉਹਨਾਂ ਦੀ ਟੀਮ ਵੱਲੋ ਅੱਜ ਦਵਾਈਆਂ ਥੋਕ ਮਾਰਕੀਟ ਬੱਸੀ ਖਵਾਜੂ ਵਿਖੇ ਵੱਖ-ਵੱਖ ਮੈਡੀਕਲ ਅਤੇ ਸਰਜਰੀਕਲ ਸਟੋਰਾਂ ਦੇ ਛੋਪੇ ਮਾਰੀ ਕਰਕੇ ਸੇਲ ਅਤੇ ਪਰਚੇਜ ਦੀ ਰਿਕਾਰਡ ਚੈਕਿੰਗ ਕੀਤੀ ਗਈ। ਇਸ ਟੀਮ ਵਿੱਚ ਡਰੱਗ ਕੰਟਰੋਲ ਅਫਸਰ ਪਰਮਿੰਦਰ ਸਿੰਘ ਅਤੇ ਬਲਰਾਮ ਲੂਥਰਾਂ ਵੀ ਉਹਨਾਂ ਦੇ ਨਾਲ ਸ਼ਾਮਿਲ ਸਨ।

Advertisements

ਇਸ ਮੋਕੇ ਰਜੇਸ਼ ਸੂਰੀ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬਜਾਰ ਵਿੱਚ ਮਾਸਿਕ ਅਤੇ ਸੈੰਨਟਾਈਜਰ ਦੀ ਕਾਲਾ ਬਜਾਰੀ ਨੂੰ ਰੋਕਣ ਅਤੇ ਇਸ ਦਾ ਸਟਾਕ ਸਟੋਰ ਕਰਨ ਤੋ ਰੋਕਣ ਲਈ ਇਹ ਕਾਰਵਾਈ ਕੀਤੀ ਗਈ ਹੈ । ਟੀਮ ਵੱਲੋ ਸ਼ਾਹਿਰ ਦੀਆਂ ਵੱਖ -ਵੱਖ ਥੋਕ ਦਵਾਈਆਂ ਦੀਆ ਦੁਕਾਨਾਂ ਤੇ ਜਾ ਕੇ ਸੇਲ ਅਤੇ ਪਰਚੇਜ ਦਾ ਰਿਕਾਰਡ ਚੈਕ ਕੀਤਾ ਗਿਆ ਜੋ ਤਸੱਲੀ ਬਖਸ ਪਾਇਆ ਗਿਆ । ਮੈਡੀਕਲ ਸਟੋਰ ਅਤੇ ਥੋਕ ਵਕਰੇਤਾ ਨੂੰ ਹਦਾਇਤ ਕਰਦਿਆ ਹੋਇਆ।

ਮੈਡੀਕਲ ਸਟੋਰ ਵਾਲਾ ਮਾਸਿਕ ਅਤੇ ਸੰਨੈਟਾਈਜਰ ਵੱਧ ਰੇਟ ਤੇ ਜਾ ਬਲੈਕ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਡਰੱਗ ਇੰਨਸਪੈਕਟਰ ਨੂੰ ਦਿੱਤੀ ਜਾਵੇ

ਉਹਨਾਂ ਕਿਹਾ ਮਾਸਿਕ ਤੇ ਸੈਨੀਟਾਇਜਰ ਕਰੋਨਾ ਵਾਇਰਸ ਸਮੇਤ ਦੂਜੀਆ ਬਿਮਾਰੀਆਂ ਦੀ ਲਾਗ ਤੋ ਬਚਾਉਦੇ ਹਨ ਅਤੇ ਭਾਰਤ ਸਰਕਾਰ ਵੱਲੋ ਇਸ ਨੂੰ ਜਰੂਰੀ ਵਸਤੂਆਂ ਦੀ ਲੜੀ ਵਿੱਚ ਸ਼ਾਮਿਲ ਕੀਤਾ ਗਿਆ ਹੈ । ਜਿਸ ਅਨੁਸਾਰ ਇਹਨਾਂ ਵਸਤੂਆਂ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਇਹਨਾਂ ਦੀ ਸਟੋਰਿਜ ਨਾ ਕੀਤੀ ਜਾਵੇ । ਸੈਲ ਪਰਚੇਜ ਦਾ ਰਿਕਾਰਡ ਮੇਨਟੇਨ ਕੀਤਾ ਜਾਵੇ ਜੇਕਰ ਕੋਈ ਮੈਡੀਕਲ ਸਟੋਰ ਅਤੇ ਏਜਾਂਸੀ ਮਾਲਿਕ ਇਸ ਦੀ ਪਾਲਣਾ ਨਹੀ ਕਰਦਾ ਤਾਂ ਉਸ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਮੋਕੇ ਜਰੂਰੀ ਵਸਤੂਆਂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ ਤੇ ਉਸ ਨੂੰ 7 ਸਾਲ ਦੀ ਸਜਾਂ ਹੋਵੇਗੀ ।

ਉਹਨਾਂ ਸਾਰੇ ਮੈਡੀਕਲ ਸਟੋਰਾਂ ਅਤੇ ਏਜਸੀਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਇਸ ਮੋਕੇ ਨੋ ਪ੍ਰੋਫਿਟ ਨੋ ਲੋਸ ਤੇ ਮਾਸਿਕ ਅਤੇ ਸੰਨੈਟਾਈਜਰ ਵੇਚਣ ਦੀ ਹਦਾਇਤ ਕੀਤੀ । ਉਹਨਾਂ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮੈਡੀਕਲ ਸਟੋਰ ਵਾਲਾ ਮਾਸਿਕ ਅਤੇ ਸੰਨੈਟਾਈਜਰ ਵੱਧ ਰੇਟ ਤੇ ਜਾ ਬਲੈਕ ਕਰਦਾ ਹੈ ਉਸ ਦੀ ਇਤਲਾਹ ਸਿਵਲ ਸਰਜਨ ਦਫਤਰ ਵਿਖੇ ਨੰਬਰ 01882-252170 ਤੇ  ਕੀਤੀ ਜਾਵੇ ਜਾਂ ਟੋਲ ਫ੍ਰੀ ਨੂੰਬਰ 104 , ਤੇ ਕਾਲ ਕਰਕੇ ਸ਼ਕਾਇਤ ਦਰਜ ਕਰਾਈ ਜੀ ਸਕਦੀ ਹੈ।  ਇਸ ਮੋਕੇ ਸਾਰਾ ਸੰਸਾਰ ਕੋਰੋਮਾ ਵਾਇਰਸ ਦੀ ਲਪੇਟ ਵਿੱਚ ਤੇ ਸਾਡਾ ਫਰਜ ਬਣਾਦਾ ਹੋ ਕਿ ਲੋਕਾਂ ਦੀ ਸੇਵਾ ਕੀਤੀ ਜਾਵੇ ।

LEAVE A REPLY

Please enter your comment!
Please enter your name here