ਅੱਡਾ ਸਤਨੌਰ ਵਿਖੇ ਅਰੋੜਾ ਟੈਲੀਕੋਮ ਵਿੱਚ ਚੋਰੀ, ਲੋਕਾਂ ਵਿੱਚ ਡਰ ਦਾ ਮਾਹੋਲ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਹੁਸ਼ਿਆਰਪੁਰ ਤੋਂ ਗੜਸ਼ੰਕਰ ਰੋੜ ਤੇ ਪੈਦੇ ਅੱਡਾ ਸਤਨੌਰ ਵਿਖੇ ਮੋਬਾਇਲਾ ਦੀ ਦੁਕਾਨ ਤੇ ਚੋਰੀ ਹੋਣ ਸੰਬੰਧੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਪਿਛਲੇ ਕਾਫੀ ਸਾਲਾ ਤੋਂ ਅੱਡਾ ਸਤਨੋਰ ਵਿੱਚ ਚੱਲ ਰਹੀ ਦੁਕਾਨ ਅਰੋੜਾ ਟੈਲੀਕੋਮ ਦੇ ਮਾਲਿਕ ਸਰਬਜੀਤ ਸਿੰਘ ਪੁੱਤਰ ਮਨਮੋਹਣ ਸਿੰਘ ਵਾਸੀ ਅੱਡਾ ਸਤਨੋਰ ਨੇ ਦੱਸਿਆ ਕਿ ਹਰ ਰੋਜ ਦੀ ਤਰ ਬੀਤੀ ਰਾਤ ਦੁਕਾਨ ਬੰਦ ਕਰਕੇ ਦੁਕਾਨ ਦੇ ਪਿਛਲੇ ਪਾਸੇ ਆਪਣੇ ਘਰ ਚਲਾ ਗਿਆ।

Advertisements

ਜਦੋਂ ਸਵੇਰੇ ਦੁਕਾਨ ਖੋਲਣ ਲੱਗਾ ਤਾਂ ਦੇਖਿਆ ਦੁਕਾਨ ਦੇ ਅੰਦਰ ਵਾਲੇ ਪਾਸੇ ਦਾ ਦਰਵਾਜਾ ਖੁੱਲਾ ਸੀ ਅਤੇ ਦੁਕਾਨ ਵਿੱਚ ਪਏ ਸੈਮਸੰਗ ਕੰਪਨੀ ਦੇ ਫੋਨ ਅਤੇ ਡੇਢ ਲੱਖ ਦੇ ਕਰੀਬ ਦੀ ਨਕਦੀ ਗੱਲੇ ਵਿਚੋ ਚੋਰੀ ਸੀ। ਦੁਕਾਨ ਮਾਲਿਕ ਸਰਬਜੀਤ ਸਿੰਘ ਦੇ ਦੱਸਿਆ ਕਿ ਉਸਦਾ ਕਰੀਬ ਢਾਈ ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ।

ਚੋਰ ਨੇ ਇਸ ਘਟਨਾ ਨੂੰ ਘਰ ਦੀ ਪੋੜੀ ਰਸਤੇ ਉਤਰ ਕਿ ਦੁਕਾਨ ਦੇ ਪਿਛਲੇ ਰਸਤੇ ਦਾਖਲ ਹੋ ਕਿ ਇਸ ਅੰਜਾਮ ਦਿੱਤਾ ਹੈ। ਇਸ ਸੰਬੰਧੀ ਥਾਣਾ ਗੜਸ਼ੰਕਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਦਿਨੋ-ਦਿਨ ਚੋਰੀ ਦੀਆ ਵਾਰਦਾਤਾ ਵੱਧਣ ਕਾਰਣ ਦੁਕਾਨਦਾਰਾ ਵਿੱਚ ਡਰ ਦਾ ਮਾਹੋਲ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here