ਜਿਲਾ ਪਠਾਨਕੋਟ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ ਕਰਫਿਊ, 3 ਕੰਟ੍ਰੋਲ ਰੂਮ ਸਥਾਪਿਤ

ਪਠਾਨਕੋਟ (ਦ ਸਟੈਰ ਨਿਊਜ਼)। ਕੋਵਿਡ-19 (ਕਰੋਨਾ ਵਾਈਰਸ) ਦੇ ਪ੍ਰਭਾਵ ਨੂੰ ਰੋਕਣ ਅਤੇ ਇਸਦੀ ਲੜੀ ਨੂੰ ਤੋੜਨ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਫ਼ੌਜਦਾਰੀ ਜ਼ਾਬਤਾ ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲਾ ਪਠਾਨਕੋਟ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਕਰਫ਼ਿਊ ਲਾਗੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਕੋਰੋਨਾ ਵਾਈਰਸ ਦੇ ਪ੍ਰਭਾਵ ਨੂੰ ਆਮ ਲੋਕਾਂ ਵਿੱਚ ਫੈਲਣ ਤੋ ਰੋਕਣ ਲਈ ਇਹ ਹੁਕਮ ਲੋਕ ਹਿੱਤ ਲਈ ਜਾਰੀ ਕੀਤੇ ਗਏ ਹਨ।  ਉਨਾਂ ਦੱਸਿਆ ਕਿ ਕਰਫ਼ਿਊ ਨੂੰ ਪ੍ਰਭਾਵਿਤ ਢੰਗ ਨਾਲ ਲਾਗੂ ਕਰਨ ਅਤੇ ਲਾਅ ਐਂਡ ਆਰਡਰ ਨੂੰ ਮਨਟੇਨ ਕਰਨ ਲਈ ਜ਼ਿਲ ਵਿਚ ਵੱਖ ਵੱਖ ਖੇਤਰਾਂ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਅਧਿਕਾਰੀ ਜ਼ਿਲ•ੇ ਵਿਚ ਪੂਰੀ ਸਥਿਤੀ ਨੂੰ ਮਾਨੀਟਰ ਕਰਨਗੇ ਅਤੇ ਸਮੇਂ ਸਮੇਂ ਸਿਰ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜਣਗੇ।
ਉਨਾਂ ਦੱਸਿਆ ਕਿ ਲੋਕਾਂ ਦੀ ਸਿਹਤ ਲਈ ਚੁੱਕੇ ਜਾ ਰਹੇ ਕਦਮਾਂ ਦੀ ਲੋਕ ਅਨੁਸਾਸਨ ਵਿੱਚ ਰਹਿ ਕੇ ਪਾਲਣਾ ਕਰਨ। ਉਨਾਂ ਕਿਹਾ ਕਿ ਕਰਫਿਓ ਦੋਰਾਨ ਲੋਕਾਂ ਦੀ ਆਵਾਜਾਈ ਬੰਦ ਕੀਤੀ ਗਈ ਹੈ, ਇਹ ਫੈਂਸਲਾ ਤੁਹਾਡੀ ਸਿਹਤ ਤੁਹਾਡੇ ਪਰਿਵਾਰ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਇਸ ਦੇ ਨਾਲ ਨਾਲ ਕਿਹੜੀਆਂ ਚੀਜਾਂ ਲੋਕਾਂ ਨੂੰ ਮੂਹੇਈਆਂ ਕਰਵਾਉਂਣੀਆਂ ਹਨ, ਉਨਾਂ ਤੇ ਵੀ ਕਾਰਜ ਕੀਤਾ ਜਾ ਰਿਹਾ ਹੈ। ਨਿਰਧਾਰਤ ਅਧਿਕਾਰੀਆਂ ਅਤੇ ਨੁਮਾਇੰਦਿਆਂ ਨਾਲ ਚਰਚਾ ਕਰਨ ਤੋਂ ਬਾਅਦ  ਲੋਕਾਂ ਲਈ ਜਰੂਰੀ ਵਸਤੂਆਂ ਆਦਿ ਦੀ ਵਿਵਸਥਾ ਵੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਕੋਰੋਨਾ ਵਾਈਰਸ ਸਬੰਧੀ ਸਹਾਇਤਾ ਲਈ ਟੋਲ ਫ੍ਰੀ ਨੰਬਰ 104 ਅਤੇ ਇਸ ਤੋਂ ਇਲਾਵਾ ਜਿਲਾ ਪਠਾਨਕੋਟ ਵਿੱਚ ਤਿੰਨ ਤਰਾ ਦੇ ਕੰਟਰੋਲ ਰੂਮ ਬਣਾਏ ਗਏ ਹਨ।
ਜਿਨਾਂ ਵਿਚ ਪੁਲਿਸ ਕੰਟਰੋਲ ਰੂਮ ਨੰਬਰ 0186 2346073 ਹੈ ਅਤੇ ਕਿਸੇ ਤਰਾਂ ਦੀ ਪੁਲਿਸ ਸਹਾਇਤਾ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਿਵਲ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਸ ਦਾ ਨੰਬਰ 1800-180-3361 ਹੈ ਕਿਸੇ ਤਰਾਂ ਦੀ ਕੋਈ ਸਮੱਸਿਆ ਹੈ ਤਾਂ ਇਸ ਨੰਬਰ ਤੇ ਦੱਸਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੈਡੀਕਲ ਕੰਟਰੋਲ ਰੂਮ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਥਾਪਤ ਕੀਤਾ ਗਿਆ ਹੈ। ਜਿਸ ਦਾ ਨੰਬਰ 18001803360 ਹੈ ਕਿਸੇ ਤਰਾਂ ਦੀ ਮੈਡੀਕਲ ਸੁਵਿਧਾ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here