ਅਪਾਹਜ ਹੋਣ ਦੇ ਬਾਵਜੂਦ ਅਜਾਇਬ ਸਿੰਘ ਆਪਣੀ ਪੈਂਸ਼ਨ ਦੇ ਜੋੜੇ ਹੋਏ ਪੈਸਿਆਂ ਨਾਲ ਜਰੂਰਤਮੰਦਾ ਨੂੰ ਵੰਡ ਰਹੇ ਰਾਸ਼ਨ

ਸ਼ਾਮ ਚੁਰਾਸੀ (ਦ ਸਟੈਲਰ ਨਿਊਜ਼), ਰਿਪੋਰਟ: ਦੀਪਕ। ਸ਼ਾਮ ਚੁਰਾਸੀ ਦੇ ਨਜਦੀਕੀ ਪਿੰਡ ਭੱਠਿਆਂ ਦੇ ਰਹਿਣ ਵਾਲੇ ਬਾਬਾ ਅਜਾਇਬ ਸਿੰਘ ਜੀ ਵਲੋਂ ਅਪਹਾਜ ਹੋਣ ਦੇ ਬਾਵਜੂਦ ਵੀ ਆਪਣੀ ਪੈਨਸ਼ਨ ਤੇ ਹੋਰ ਛੋਟੀ ਮੋਟੀ ਕਮਾਈ ਨਾਲ ਜਰੂਰਤਮੰਦਾ ਦੀ ਮਦਦ ਕਰਦੇ ਰਹਿੰਦੇ ਹਨ।

Advertisements

ਇਸੀ ਦੇ ਤਹਿਤ ਕੋਰੋਨਾ ਮਹਾਮਾਰੀ ਦੇ ਚਲਦੇ ਲਗਾਏ ਗਏ ਕਰਫਿਊ ਵਿੱਚ ਜਰੂਰਤਮੰਦ ਲੋਕਾਂ ਨੂੰ ਆਪਣੀ ਪੈਂਸ਼ਨ ਦੇ ਜੋੜੇ ਪੈਸ਼ਿਆਂ ਵਿੱਚੋਂ ਰਾਸ਼ਨ ਵੰਡ ਕੇ ਸੇਵਾ ਕਰ ਰਹੇ ਹਨ। ਬਾਬਾ ਅਜਾਇਬ ਸਿੰਘ ਜੀ ਸ਼ੁਰੂ ਤੋਂ ਹੀ ਲੋਕਾਂ ਦੀ ਭਲਾਈ ਦੇ ਕੰਮ ਕਰਦੇ ਆ ਰਿਹੇ ਹਨ। ਇਸ ਦੌਰਾਨ ਉਹਨਾਂ ਸਮਰਥ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੂਸੀਬਤ ਦੀ ਘੜੀ ਵਿੱਚ ਅੱਗੇ ਆਉਣ ਤੇ ਜਰੂਰਤਮੰਦ ਪਰਿਵਾਰਾਂ ਦੀ ਮਦਦ ਕਰਣ। ਇਸ ਦੌਰਾਨ ਉਹਨਾਂ ਵਲੋਂ ਪਿੰਡ ਤਲਵੰਡੀ ਕਾਨੂੰਗੋ ਵਿਖੇ ਜਰੂਰਤਮੰਦਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਉਹਨਾਂ ਨੇ ਭਵਿੱਖ ਵਿੱਚ ਵੀ ਇਸੋ ਤਰਾਂ ਸਮਾਜ ਸੇਵਾ ਦੇ ਕੰਮ ਕਰਨ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here