ਕੋਵਿਡ-19: ਮੁੱਖਮੰਤਰੀ ਪੰਜਾਬ ਵਿਧਾਇਕਾਂ ਨਾਲ ਵੀ.ਸੀ.ਰਾਹੀਂ ਲੈ ਰਹੇ ਜਿਲਿਆਂ ਦੀ ਸਥਿਤੀ ਦਾ ਜਾਇਜਾ

ਪਠਾਨਕੋਟ ( ਦ ਸਟੈਲਰ ਨਿਊਜ਼)। ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖਮੰਤਰੀ ਪੰਜਾਬ ਵੱਲੋਂ ਸੂਬੇ ਭਰ ਦੇ ਸਾਰੇ ਵਿਧਾਇਕਾਂ ਨਾਲ ਅਤੇ ਸਿਹਤ ਮੰਤਰੀ ਪੰਜਾਬ ਨਾਲ ਇੱਕ ਵਿਸ਼ੇਸ ਵੀਡਿਓ ਕਾਂਨਫਰੰਸ ਕੀਤੀ ਅਤੇ ਵੱਖ ਵੱਖ ਜਿਲਿਆਂ ਦੀ ਕਰੋਨਾ ਵਾਈਰਸ ਨੂੰ ਲੈ ਕੇ ਸਥਿਤੀ ਦਾ ਜਾਇਜਾ ਲਿਆ। ਜਿਲਾ ਪਠਾਨਕੋਟ ਤੋਂ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅਤੇ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਦੇ ਵੀ.ਸੀ ਰੂਮ ਵਿੱਚ ਹਾਜਰ ਹੋਏ। ਮੁੱਖ ਮੰਤਰੀ ਪੰਜਾਬ ਨੇ ਕਾਂਨਫਰੰਸ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾ ਪੰਜਾਬ ਦੇ ਕਿਸਾਨਾ ਨੂੰ ਵੀ ਅਪੀਲ ਕੀਤੀ ਕਿ ਦਾਨਾ ਮੰਡੀਆਂ ਵਿੱਚ ਸਾਰੇ ਕਿਸਾਨ, ਅਧਿਕਾਰੀ, ਕਰਮਚਾਰੀ, ਵਿਧਾਇਕ ਅਤੇ ਹੋਰ ਪਾਰਟੀ ਵਰਕਰ ਅਗਰ ਮੰਡੀਆਂ ਵਿੱਚ ਜਾਇਜਾ ਲੈਣ ਜਾਂਦੇ ਹਨ ਤਾਂ ਸੁਰੱਖਿਆ ਪ੍ਰਬੰਧਾ ਦਾ ਪੂਰਾ ਧਿਆਨ ਰੱਖਿਆ ਜਾਵੇ।

Advertisements

ਉਹਨਾਂ ਕਿਹਾ ਕਿ ਹਰੇਕ ਵਿਅਕਤੀ ਮਾਸਕ ਦਾ ਪ੍ਰਯੋਗ ਜਰੂਰੀ ਬਣਾਏ, ਮੰਡੀਆਂ ਵਿੱਚ ਹੱਥ ਧੋਣ ਲਈ ਜਿਹੜੇ ਪਵਾਇੰਟ ਬਣਾਏ ਗਏ ਹਨ ਉਹਨਾਂ ਦਾ ਪ੍ਰਯੋਗ ਕਰਦਿਆਂ ਹੋਇਆ ਬਾਰ-ਬਾਰ ਹੱਥ ਧੋਣ ਦੀ ਆਦਤ ਪਾਈ ਜਾਵੇ। ਇਸ ਤੋਂ ਇਲਾਵਾ ਸਭ ਤੋਂ ਜਰੂਰੀ ਹੈ ਕਿ ਸੋਸ਼ਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ ਤਾਂ ਜੋ ਅਸੀਂ ਕੋਰੋਨਾ ਵਾਈਰਸ ਦੀ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਸਕੀਏ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸਭ ਤੋਂ ਪਹਿਲਾ ਜਿਲਾ ਪਠਾਨਕੋਟ ਤੇ ਚਰਚਾ ਕਰਦਿਆਂ ਵਿਧਾਇਕ ਪਠਾਨਕੋਟ ਅਤੇ ਵਿਧਾਇਕ ਭੋਆ ਨਾਲ ਗੱਲਬਾਤ ਕੀਤੀ। ਵੀ.ਸੀ. ਦੇ ਸੁਰੂ ਵਿੱਚ ਵਿਧਾਇਕ ਹਲਕਾ ਪਠਾਨਕੋਟ ਅਮਿਤ ਵਿੱਜ ਨੇ ਜਿਲਾ ਪਠਾਨਕੋਟ ਵਿੱਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ, ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਕੇਸਾਂ ਨਾਲ ਸਬੰਧਤ 777 ਲੋਕਾਂ ਦੇ ਸੈਂਪਲਿੰਗ ਕੀਤੀ ਗਈ ਹੈ 24 ਲੋਕ ਕਰੋਨਾ ਪਾਜੀਟਿਵ ਆਏ ਸਨ। ਜਿਨ•ਾਂ ਵਿੱਚੋਂ ਵੀ 9 ਲੋਕ ਪੂਰੀ ਤਰਾ ਨਾਲ ਕਰੋਨਾ ਮੁਕਤ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਬਾਕੀ 15 ਕਰੋਨਾ ਪਾਜੀਟਿਵ ਲੋਕਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚਲ ਰਿਹਾ ਹੈ।

ਵਿਧਾਇਕ ਪਠਾਨਕੋਟ ਨੇ ਮੁੱਖ ਮੰਤਰੀ ਪੰਜਾਬ ਅੱਗੇ ਮੰਗ ਰੱਖੀ ਕਿ ਜਿਲਾ ਪਠਾਨਕੋਟ ਨੂੰ ਅਮ੍ਰਿਤਸਰ ਮੈਡੀਕਲ ਕਾਲਜ ਨਾਲ ਜੋੜਿਆ ਗਿਆ ਹੈ ਅਤੇ ਜਿਲਾ ਪਠਾਨਕੋਟ ਦੇ 100 ਸੈਂਪਲ ਹੀ ਲੈ ਸਕਦੇ ਹਨ ਇਹ ਸਮਰੱਥਾ ਵਧਾ ਕੇ 200 ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਰਾਸਨ ਕਿੱਟਾਂ ਅਤੇ ਬਿਜਲੀ ਬਿੱਲਾਂ ਦਾ ਸਮਾਂ ਵਧਾਉਂਣ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਸਰਕਾਰੀ ਡਾਕਟਰਾਂ ਦੇ ਨਾਲ ਨਾਲ ਪ੍ਰਾਈਵੇਟ ਡਾਕਟਰ ਵੀ ਬਤੋਰ ਵਲੰਟੀਅਰ ਵੀ ਆਪਣਾ ਸਹਿਯੋਗ ਕਰ ਰਹੇ ਹਨ। ਉਹਨਾਂ ਕਿਹਾ ਕਿ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਵੀ ਬੱਚਿਆਂ ਨੂੰ ਆਨ ਲਾਈਨ ਪੜਾਈ ਕਰਵਾ ਰਹੇ ਹਨ ਪਰ ਇੰਟਰਨੈਟ ਦੀ ਸੁਵਿਧਾ ਆਮ ਲੋਕਾਂ ਕੋਲ ਘੱਟ ਹੈ, ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਲਾੱਕ ਡਾਊਨ ਦੋਰਾਨ ਸਿੱਖਿਆ ਲਈ ਪ੍ਰਯੋਗ ਕੀਤਾ ਜਾਣਾ ਵਾਡਾ ਇੰਟਰਨੈਟ ਡਾਟਾ ਫ੍ਰੀ ਕਰਵਾਇਆ ਜਾਵੇ ਜਾਂ ਡਾਟਾ ਵਧਾਇਆ ਜਾਣਾ ਚਾਹੀਦਾ ਹੈ।  ਉਹਨਾ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕੋਲ ਮੋਬਾਇਲ ਨਹੀਂ ਹਨ ਕਿ ਉਹ ਆਨ ਲਾਈਨ ਪੜਾਈ ਕਰ ਸਕਣ ਇਸ ਲਈ ਇਹ ਜਰੂਰੀ ਬਣਾਇਆ ਜਾਵੇ ਕਿ ਬੱਚਿਆਂ ਨੂੰ ਕਿਤਾਬਾਂ ਪਹੁਚਾਈਆਂ ਜਾ ਸਕਣ।

ਉਹਨਾਂ ਕਿਹਾ ਕਿ ਆਨ ਲਾਈਨ ਕੂਪਨ ਕਿਸਾਨ ਨੂੰ ਦਿੱਤਾ ਜਾ ਰਿਹਾ ਹੈ ਤਾਂ ਹੀ ਕਿਸਾਨ ਕਣਕ ਲੈ ਕੇ ਮੰਡੀ ਵਿੱਚ ਪਹੁੰਚ ਰਹੇ ਹਨ ਉਹਨਾਂ ਕਿਹਾ ਕਿ ਇੱਕ ਕੂਪਨ ਦੀ ਸਮਰੱਥਾ 50 ਕਵਿੰਟਲ ਹੈ ਇਸ ਨੂੰ ਵਧਾ ਕੇ ਇੱਕ ਕੂਪਨ ਪਿੱਛੇ 1 ਹਜਾਰ ਕਵਿੰਟਲ ਕਣਕ  ਲੈ ਕੇ ਆਉਂਣ ਦੀ ਸੁਵਿਧਾ ਦਿੱਤੀ ਜਾਵੇ। ਵਿਧਾਇੱਕ ਹਲਕਾ ਭੋਆ ਜੋਗਿੰਦਰ ਪਾਲ ਨੇ ਕਿਹਾ ਕਿ ਖੇਤਰ ਵਿੱਚ ਲੇਬਰ ਦੀ ਕਾਫੀ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ ਕਿ ਝੋਨਾ ਲਗਾਉਂਣ ਲਈ ਜੋ ਮਿਤੀ ਨਿਰਧਾਰਤ ਕੀਤੀ ਗਈ ਉਸ ਵਿੱਚ ਜਿਲਾ ਪਠਾਨਕੋਟ ਨੂੰ ਰਿਆਤ ਦਿੱਤੀ ਜਾਵੇ ਅਤੇ ਕਰੀਬ 15 ਦਿਨ ਪਹਿਲਾ ਝੋਨਾ ਲਗਾਉਂਣ ਦੀ ਆਗਿਆ ਦਿੱਤੀ ਜਾਵੇ। ਉਹਨਾਂ ਕਿਹਾ ਕਿ ਕਰੈਸਰ ਇੰਡਸਟ੍ਰੀਜ ਦੀ ਲੈਬਰ ਅੱਜ ਵੀ ਕਰੈਸਰਾਂ ਤੇ ਹੀ ਬੈਠੀ ਹੈ ਅਤੇ ਕਰੈਸਰ ਇੰਡਸਟ੍ਰੀਜ ਪੂਰੀ ਤਰਾਂ ਨਾਲ ਬੰਦ ਹੈ । ਉਹਨਾਂ ਕਿਹਾ ਕਿ ਕਰੈਸਰ ਸਹਿਰ ਤੋਂ ਬਾਹਰ ਹੋਣ ਕਾਰਨ ਵੀ ਭੀੜ ਤੋਂ ਹੱਟਕੇ ਹੈ, ਜਿਸ ਦੇ ਚਲਦਿਆਂ ਕਰੈਸਰ ਇੰਡਸਟ੍ਰੀਜ ਨੂੰ ਚਲਾਉਂਣ ਦੀ ਆਗਿਆ ਦਿੱਤੀ ਜਾਵੇ। ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜਲਦੀ ਹੀ ਇੰਡਸਟ੍ਰੀਜ ਦੇ ਸਬੰਧ ਵਿੱਚ ਆਦੇਸ ਜਾਰੀ ਕੀਤੇ ਜਾਣਗੇ।

LEAVE A REPLY

Please enter your comment!
Please enter your name here