ਹਜੂਰ ਸਾਹਿਬ ਤੋਂ ਆਏ 7 ਲੋਕਾਂ ਦੀ ਮੈਡੀਕਲ ਜਾਂਚ ਕਰ ਕੀਤਾ ਕੁਆਰੰਟਾਈਨ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਵਿਡ-19 ਦੀ ਮਹਾਂਮਾਰੀ ਨੂੰ ਰੋਕਣ ਲਈ  ਭਾਰਤ ਸਰਕਾਰ ਵੱਲੋਂ ਲਾੱਕ ਡਾਊਣ ਘੋਸ਼ਿਤ ਕੀਤਾ ਗਿਆ ਹੈ। ਜਿਸ ਦੇ ਦੋਰਾਨ ਜਿਲਾ ਪਠਾਨਕੋਟ ਦੇ 7 ਲੋਕ ਜੋ ਹਜੂਰ ਸਾਹਿਬ ਵਿਖੇ ਗਏ ਹੋਏ ਸਨ ਅਤੇ ਲਾੱਕ ਡਾਊਣ ਦੇ ਚਲਦਿਆਂ ਹਜੂਰ ਸਾਹਿਬ ਹੀ ਰੁਕੇ ਹੋਏ ਸਨ ਜਿਨਾਂ ਨੂੰ ਅੱਜ ਜਿਲਾ ਪਠਾਨਕੋਟ ਵਿਖੇ ਲਿਆਂਦਾ ਗਿਆ। ਜਿਕਰਯੋਗ ਹੈ ਬਠਿੰਡਾ ਤੋਂ ਪਠਾਨਕੋਟ ਲਈ ਇੱਕ ਬੱਸ ਵਿੱਚ ਇਨਾਂ 7 ਲੋਕਾਂ ਨੂੰ ਭੇਜਿਆ ਗਿਆ ਜਿਨਾਂ ਨੇ ਜਿਲਾ ਪਠਾਨਕੋਟ ਦੇ ਪਰਮਾਨੰਦ ਤੱਕ ਇਨਾਂ ਲੋਕਾਂ  ਨੂੰ ਪਹੁੰਚਾਇਆ।

Advertisements

ਇੱਥੇ ਪਰਮਾਨੰਦ ਵਿਖੇ ਜਿਲਾ ਪ੍ਰਸ਼ਾਸਨ ਵੱਲੋਂ ਵਿਸ਼ੇਸ ਡਾਕਟਰਾਂ ਦੀ ਟੀਮ ਜਿਸ ਵਿੱਚ ਸਪੈਸਲ ਮੈਜਿਸਟ੍ਰੇਟ ਵਿਨੇ ਕੁਮਾਰ, ਐਸ.ਐਚ.ਓ. ਤਾਰਾਗੜ ਸੁਰਿੰਦਰਪਾਲ ਸਿੰਘ, ਰੇਪਿਡ ਟੀਮ ਘਰੋਟਾ ਜਿਸ ਵਿੱਚ ਡਾਕਟਰ ਰਾਘਵ, ਕਰਨ ਅਤੇ ਦਲਜੀਤ ਸਾਮਲ ਸਨ। ਇਸ ਟੀਮ ਵੱਲੋਂ ਬੱਸ ਨੂੰ ਪਰਮਾਨੰਦ ਵਿਖੇ ਰੋਕ ਕੇ ਹਰੇਕ ਵਿਅਕਤੀ ਦਾ ਬੁਖਾਰ ਦੀ ਜਾਂਚ ਕੀਤੀ ਗਈ ਅਤੇ ਕਿਸੇ ਵੀ ਵਿਅਕਤੀ ਵਿੱਚ ਕਿਸੇ ਵੀ ਤਰਾਂ ਦੇ ਕੋਈ ਲੱਛਣ ਨਹੀਂ ਪਾਏ ਗਏ। ਇਸ ਤੋਂ ਬਾਅਦ ਜਿਲਾ ਪ੍ਰਸਾਸਨ ਵੱਲੋਂ ਗੱਡੀਆ ਦਾ ਪ੍ਰਬੰਧ ਕਰ ਕੇ ਇਨਾਂ 7 ਲੋਕਾਂ ਨੂੰ ਡਲਹੋਜੀ ਰੋਡ ਸਥਿਤ ਹੋਟਲ Àਪੋਲੈਂਸ ਵਿਖੇ ਪਹੁੰਚਾਇਆ ਗਿਆ। ਇੱਥੇ ਇਨਾਂ ਲੋਕਾਂ ਨੂੰ 14 ਦਿਨ ਲਈ ਕੋਆਰਿਨਟਾਈਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here