ਪ੍ਰਿੰਸੀਪਲ ਸਕੱਤਰ ਵੇਣੁਪ੍ਰਸਾਦ ਨੇ ਦਾਨਾ ਮੰਡੀਆਂ ਵਿੱਚ ਪਹੁੰਚ ਲਿਆ ਪ੍ਰਬੰਧਾ ਦਾ ਜਾਇਜਾ

ਪਠਾਨਕੋਟ (ਦ ਸਟੈਲਰ ਨਿਊਜ਼)। ਦਾਨਾ ਮੰਡੀਆਂ ਵਿੱਚ ਹਰੇਕ ਵਿਅਕਤੀ ਨੇ ਲਗਾਇਆ ਹੋਵੇ ਮਾਸਕ, ਹੈਂਡਵਾਸ ਲਈ ਯੋਗ ਪ੍ਰਬੰਧ ਅਤੇ ਸੋਸਲ ਡਿਸਟੈਂਸ ਦਾ ਰੱਖਿਆ ਜਾਵੇ ਧਿਆਨ, ਇਨਾਂ ਗੱਲਾਂ ਦਾ ਧਿਆਨ ਰੱਖ ਕੇ ਜਿੱਥੇ ਅਸੀਂ ਕਰੋਨਾ ਵਾਈਰਸ ਦੇ ਵਿਸਥਾਰ ਤੇ ਰੋਕ ਲਗਾ ਸਕਦੇ ਹਾਂ ਉੱਥੇ ਅਸੀਂ ਪੂਰੀ ਤਰਾਂ ਨਾਲ ਤੰਦਰੁਸਤ ਵੀ ਰਹਾਂਗੇ। ਇਹ ਪ੍ਰਗਟਾਵਾ ਏ ਵੇਣੁ ਪ੍ਰਸਾਦ ਪ੍ਰਿਸੀਪਲ ਸਕੱਤਰ ਪਾਵਰ ਤੇ ਵਾਟਰ ਰਿਸੋਰਸ ਵੱਲੋਂ ਜਿਲਾ ਪਠਾਨਕੋਟ ਦੀਆਂ ਵੱਖ-ਵੱਖ ਦਾਨਾ ਮੰਡੀਆਂ ਦਾ ਦੌਰਾ ਕਰਨ ਦੋਰਾਨ ਕੀਤਾ। ਉਹਨਾਂ ਵੱਲੋਂ ਜਿਲਾ ਪ੍ਰਸਾਸਨਿਕ ਅਧਿਕਾਰੀਆਂ ਨਾਲ ਦਾਨਾ ਮੰਡੀਆਂ ਦਾ ਦੋਰਾ ਕੀਤਾ ਅਤੇ ਮੰਡੀਆਂ ਵਿੱਚ ਜਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾ ਦਾ ਜਾਇਜਾ ਲਿਆ।

Advertisements

ਇਸ ਮੋਕੇ ਤੇ ਉਹਨਾਂ ਨਾਲ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਬਲਬੀਰ ਬਾਜਵਾ ਮਾਰਕਿਟ ਕਮੇਟੀ ਸਕੱਤਰ ਪਠਾਨਕੋਟ, ਸੁਖਵਿੰਦਰ ਸਿੰਘ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਅਤੇ ਹੋਰ ਸਬੰਧਤ ਵਿਭਾਗਾਂ ਦੇ ਜਿਲਾ ਅਧਿਕਾਰੀ ਹਾਜ਼ਰ ਸਨ।ਸਭ ਤੋਂ ਪੀਹਿਲਾ ਪ੍ਰਿਸੀਪਲ ਸਕੱਤਰ ਏ ਵੇਣੁ ਪ੍ਰਸਾਦ ਜੀ ਕਾਨਵਾਂ ਦੀ ਦਾਨਾਂ ਮੰਡੀ ਵਿਖੇ ਪਹੁੰਚੇ ਜਿੱਥੇ ਪਹੁੰਚ ਉਹਨਾਂ ਵੱਲੋਂ ਹੈਂਡਵਾਸ, ਸੈਨੀਟਾਈਜੇਸ਼ਨ, ਸੋਸਲ ਡਿਸਟੈਂਸ ਅਤੇ ਮੰਡੀਆਂ ਵਿਖੇ ਕੀਤੇ ਗਏ ਮੈਡੀਕਲ ਪ੍ਰਬੰਧਾਂ ਦਾ ਜਾਇਜਾ ਲਿਆ। ਉਹਨਾਂ ਮੰਡੀ ਦੇ ਦੋਰੇ ਦੋਰਾਨ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਮੰਡੀਆਂ ਵਿੱਚ ਆ ਰਹੀਆਂ ਪ੍ਰੇਸਾਨੀਆਂ ਦੇ ਬਾਰੇ ਵੀ ਪੁਛਿਆ।

ਉਹਨਾਂ ਕਿਹਾ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਪੂਰੇ ਹਨ ਬਸ ਲੋੜ ਹੈ ਕਿ ਜਿਸ ਦੋਰ ਵਿੱਚੋਂ ਅਸੀਂ ਗੁਜਰ ਰਹੇ ਹਾਂ ਸੋਸਲ ਡਿਸਟੈਂਸ ਦਾ ਵਿਸੇਸ ਧਿਆਨ ਰੱਖਿਆ ਜਾਵੇ। ਉਹਨਾਂ ਕਿਹਾ ਕਿ ਇਸ ਵਾਰ ਸਰਕਾਰ ਵੱਲੋਂ ਜੋ ਟੋਕਨ ਸਿਸਟਮ ਸੁਰੂ ਕੀਤਾ ਹੋਇਆ ਹੈ ਉਸ ਦਾ ਮੁੱਖ ਉਦੇਸ਼ ਵੀ ਇਹ ਹੀ ਹੈ ਕਿ ਮੰਡੀਆਂ ਵਿੱਚ ਲੋਕਾਂ ਦੀ ਭੀੜ ਜਮਾ ਨਾ ਹੋਵੇ ਤਾਂ ਜੋ ਸੋਸਲ ਡਿਸਟੈਂਸ ਬਰਕਰਾਰ ਰੱਖਿਆ ਜਾਵੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਇਸ ਮੋਕੇ ਤੇ ਬਾਰਦਾਨਾ ਅਤੇ ਖਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹਨਾਂ ਵੱਲੋਂ ਤਾਰਾਗੜ ਦੀ ਦਾਨਾ ਮੰਡੀ ਦੀ ਚੈਕਿੰਗ ਕੀਤੀ ਅਤੇ ਕਿਸਾਨਾਂ, ਆੜਤੀਆਂ ਆਦਿ ਨਾਲ ਗੱਲਬਾਤ ਕਰਕੇ ਪੇਸ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ।

LEAVE A REPLY

Please enter your comment!
Please enter your name here